ਮੁੰਬਈ: ਬਲਾਕਬਸਟਰ ਫ਼ਿਲਮ 'ਸ਼ੋਲੇ' ਨੇ ਆਪਣੇ 45 ਸਾਲ ਪੂਰੇ ਕਰ ਲਏ ਹਨ। ਇਸ ਖ਼ਾਸ ਮੌਕੇ 'ਤੇ ਫ਼ਿਲਮ ਦੇ ਅਦਾਕਾਰ ਅਮਿਤਾਭ ਬੱਚਨ, ਹੇਮਾ ਮਾਲਿਨੀ ਅਤੇ ਨਿਰਦੇਸ਼ਕ ਰਮੇਸ਼ ਸਿੱਪੀ ਨੇ ਆਪਣੀਆਂ ਕੁੱਝ ਪੁਰਾਣੀਆਂ ਗੱਲਾਂ ਯਾਦ ਕੀਤੀਆਂ।
ਰਮੇਸ਼ ਸਿੱਪੀ ਨੇ ਆਈਏਐਨਐਸ ਨੂੰ ਦੱਸਿਆ, “ਜਿਸ ਤਰੀਕੇ ਨਾਲ ‘ਸ਼ੋਲੇ’ ਨੂੰ ਲਿੱਖਿਆ ਗਿਆ ਸੀ ਤੇ ਜਿਸ ਤਰ੍ਹਾਂ ਇਸ ਦੇ ਕਿਰਦਾਰਾਂ ਨੂੰ ਉਕੇਰਿਆ ਗਿਆ ਸੀ, ਇਸ ਦੇ ਚਲਦੇ ਇਹ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਅਜੇ ਵੀ ਤਾਜ਼ਾ ਹੈ, ਭਾਵੇਂ ਇਹ ਗੱਬਰ ਦਾ ਸੰਵਾਦ ਹੈ ਜਾਂ ਬਸੰਤੀ ਦੀ ਬਕਬਕ। ਇੱਥੋਂ ਤੱਕ ਕਿ ਸਾਂਭਾ ਜਿਸ ਨੇ ਫ਼ਿਲਮ ਵਿੱਚ ਸਿਰਫ਼ 2 ਸ਼ਬਦ ਕਹੇ ਸੀ, ਉਸ ਦੀ ਵੀ ਯਾਦਾਂ ਅਜੇ ਵੀ ਲੋਕਾਂ ਦੇ ਦਿਲਾਂ ਵਿਚ ਬਰਕਰਾਰ ਹੈ।”
ਫ਼ਿਲਮ 'ਚ ਜੈ ਦਾ ਕਿਰਦਾਰ ਨਿਭਾਉਣ ਵਾਲੇ ਅਮਿਤਾਭ ਨੇ ਕਿਹਾ,' 'ਸ਼ੋਲੇ' 3 ਹੀ ਘੰਟਿਆਂ ਵਿੱਚ 'ਚ ਬੜੀ ਖ਼ੁਬਸੂਰਤੀ ਨਾਲ ਬੁਰਾਈ 'ਤੇ ਚੰਗਾਈ ਦੀ ਜਿੱਤ ਦਿੱਖਾਈ ਹੈ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਭਾਰਤੀ ਫ਼ਿਲਮ ਦੇ ਲਈ ਇੱਕ ਡਾਇਲੋਗ ਸੀਡੀ ਜਾਰੀ ਕੀਤੀ ਗਈ ਸੀ।
ਐਕਸ਼ਨ ਵਾਲੇ ਸੀਨਜ਼ ਨੂੰ ਪਹਿਲਾਂ ਇੱਕ ਬ੍ਰਿਟਿਸ਼ ਕਰੀਊ ਦੁਆਰਾ ਨਿਰਦੇਸ਼ਤ ਕੀਤਾ ਗਿਆ ਸੀ, ਉਨ੍ਹਾਂ ਨੂੰ ਫ਼ਿਲਮ ਦੇ ਲਈ ਖ਼ਾਸ ਤੌਰ 'ਤੇ ਭਾਰਤ ਬੁਲਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਫ਼ਿਲਮ ਨੂੰ ਯੂਕੇ ਵਿੱਚ ਸੰਪਾਦਿਤ ਕੀਤਾ ਗਿਆ ਸੀ- ਬਹੁਤ ਸਾਰੀਆਂ ਚੀਜ਼ਾਂ ਪਹਿਲੀ ਵਾਰ ਹੋਈਆਂ ਸਨ ਇੱਕ ਨਿਰਦੇਸ਼ਕ ਦੇ ਤੌਰ 'ਤੇ ਰਮੇਸ਼ ਸਿੱਪੀ ਜੀ ਨੇ ਇਸ ਨੂੰ ਬਣਾਉਣ ਦੇ ਦੌਰਾਨ ਬਹੁਤ ਸਾਰੀਆਂ ਅਚਾਨਕ ਤਬਦੀਲੀਆਂ ਕੀਤੀਆਂ, ਜਿਵੇਂ ਕਿ ਲੋਕੇਸ਼ਨ, ਅਕੈਸ਼ਨ ਕਾਰਡੀਨੇਸ਼ਨ, ਕੈਮਰਾ ਵਰਕ, 70 ਮਿਲੀਮੀਟਰ ਅਤੇ ਸਕੇਲ- ਮੇਰੇ ਖਿਆਲ ਨਾਲ ਇਹ ਸਭ ਕੁੱਝ ਰੰਗ ਲਿਆਇਆ।"
ਫ਼ਿਲਮ 'ਚ ਬਸੰਤੀ ਦਾ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਇਸ 'ਤੇ ਕਹਿੰਦੀ ਹੈ, ''ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ, ਮੈਨੂੰ ਦੱਸਿਆ ਗਿਆ ਸੀ ਕਿ ਇਸ ਦਾ ਡਾਂਸ ਸੀਨ ਹੈ, ਜਿਥੇ ਮੈਨੂੰ ਗੰਦੀ ਚਟਾਨ ਦੇ ਉੱਤੇ ਕੱਚ 'ਤੇ ਡਾਂਸ ਕਰਨਾ ਸੀ। ਸ਼ੂਟਿੰਗ ਅਪ੍ਰੈਲ ਦੇ ਮਹੀਨੇ 'ਚ ਹੋਈ ਸੀ ਜਦੋਂ ਬਹੁਤ ਗਰਮੀ ਸੀ। ਮੈਨੂੰ ਯਾਦ ਹੈ ਕਿ ਰਮੇਸ਼ ਜੀ ਇਸ ਚੀਜ਼ ਨੂੰ ਲੈ ਕੇ ਬਹੁਤ ਚਿੰਤਤ ਸਨ ਪਰ ਇਹ ਯਾਦਗਾਰੀ ਸੀਨ ਬਣ ਗਿਆ।"
ਇਹ ਫਿਲਮ 1975 ਵਿਚ ਆਜ਼ਾਦੀ ਦਿਹਾੜ੍ਹੇ ਦੇ ਮੌਕੇ 'ਤੇ ਰਿਲੀਜ਼ ਹੋਈ ਸੀ।