ਮੁੰਬਈ: ਫਿਲਮ ਅਦਾਕਾਰ ਮਰਹੂਮ ਰਿਸ਼ੀ ਕਪੂਰ ਦੀਆਂ ਅਸਥੀਆਂ ਮੁੰਬਈ ਦੇ ਬਾਣਗੰਗਾ ਵਿੱਚ ਪ੍ਰਵਾਹ ਕੀਤੀਆਂ ਗਈਆਂ। ਇਸ ਮੌੇਕੇ ਪੂਜਾ ਵਿੱਚ ਪਰਿਵਾਰ ਦੇ ਮੈਂਬਰ ਸ਼ਾਮਲ ਰਹੇ। ਪੂਜਾ ਵਿੱਚ ਰਣਬੀਰ ਕਪੂਰ, ਨੀਤੂ ਕਪੂਰ ਤੇ ਰਿਧੀਮਾ ਕਪੂਰ ਸਾਹਨੀ ਸ਼ਾਮਲ ਹੋਏ। ਇਸ ਮੌਕੇ ਆਲੀਆ ਭੱਟ ਅਤੇ ਅਯਾਨ ਮੁਖਰਜੀ ਵੀ ਮੌਜੂਦ ਸਨ।
ਰਿਸ਼ੀ ਕਪੂਰ ਨੇ 67 ਸਾਲ ਦੀ ਉਮਰ ਵਿੱਚ 30 ਅਪ੍ਰੈਲ, 2020 ਨੂੰ ਐਚ ਐਨ ਫਾਉਂਡੇਸ਼ਨ ਹਸਪਤਾਲ ਵਿੱਚ ਆਖਰੀ ਸਾਹ ਲਏ। ਉਸੇ ਦਿਨ ਪਰਿਵਾਰ ਅਤੇ ਕੁਝ ਨਜ਼ਦੀਕੀ ਦੋਸਤਾਂ ਦੀ ਹਾਜ਼ਰੀ ਵਿੱਚ ਮੁੰਬਈ ਦੇ ਚੰਦਨਵਾੜੀ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਅੰਤਿਮ ਸੰਸਕਾਰ ਸਮੇਂ ਰਣਬੀਰ ਕਪੂਰ ਤੋਂ ਇਲਾਵਾ ਨੀਤੂ ਕਪੂਰ, ਆਲੀਆ ਭੱਟ, ਅਭਿਸ਼ੇਕ ਬੱਚਨ, ਅਰਮਾਨ ਜੈਨ, ਅਦਰ ਜੈਨ ਆਦਿ ਮੌਜੂਦ ਸਨ। ਰਿਸ਼ੀ ਕਪੂਰ ਦੀਆਂ ਅਸਥੀਆਂ ਨੂੰ ਬਾਣਗੰਗਾ, ਮੁੰਬਈ ਵਿੱਚ ਵਿਲੀਨ ਕੀਤਾ ਗਿਆ। ਇੱਕ ਵੀਡੀਓ ਸੋਸ਼ਲ ਮੀਡੀਆਂ ਉੱਤੇ ਸਾਹਮਣੇ ਆਈ ਜਿਸ ਵਿੱਚ ਪਰਿਵਾਰ ਦੇ ਮੈਂਬਰ ਪੂਜਾ ਕਰਦੇ ਹੋਏ ਵਿਖਾਈ ਦਿੱਤੇ।
ਰਿਸ਼ੀ ਕਪੂਰ ਦੀ ਧੀ ਰਿਧੀਮਾ ਕਪੂਰ ਸਾਹਨੀ ਬਦਕਿਸਮਤੀ ਨਾਲ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੀ ਸੀ ਕਿਉਂਕਿ ਉਹ ਦਿੱਲੀ ਵਿੱਚ ਸੀ। ਹਾਲਾਂਕਿ ਉਹ ਮੁੰਬਈ ਪਹੁੰਚੀ ਅਤੇ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਈ। ਰਿਧੀਮਾ ਸੜਕ ਮਾਰਗ ਰਾਹੀਂ ਦਿੱਲੀ ਤੋਂ ਮੁੰਬਈ ਪਹੁੰਚੀ ਕਿਉਂਕਿ ਤਾਲਾਬੰਦੀ ਦੌਰਾਨ ਉਨ੍ਹਾਂ ਨੇ ਯਾਤਰਾ ਕਰਨ ਦੀ ਇਜਾਜ਼ਤ ਲੈ ਲਈ ਸੀ।
ਇਹ ਵੀ ਪੜ੍ਹੋ: ਹੁਣ ਹਰਿਆਣਾ ਸਰਕਾਰ ਸ਼ਰਾਬ 'ਤੇ ਲਾਵੇਗੀ ਕੋਵਿਡ ਟੈਕਸ