ਹੈਦਰਾਬਾਦ: ਬਾਲੀਵੁੱਡ ਆਲਰਾਊਂਡਰ ਰਣਵੀਰ ਸਿੰਘ ਅਤੇ ਫਿਲਮ ਇੰਡਸਟਰੀ ਦੀ ''ਪਦਮਾਵਤੀ'' ਦੀਪਿਕਾ ਪਾਦੂਕੋਣ ਆਪਣੀ ਹਾਲੀਆ ਸਪੋਰਟਸ ਡਰਾਮਾ ਫਿਲਮ ''83'' ਦੀ ਵੱਡੀ ਸਫਲਤਾ ਤੋਂ ਬਾਅਦ ਸੋਮਵਾਰ ਨੂੰ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਮਾਲਦੀਵ ਰਵਾਨਾ ਹੋ ਗਏ। ਇਸ ਜੋੜੇ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਦੋਵਾਂ ਦਾ ਲੁੱਕ ਕਾਫੀ ਸ਼ਾਨਦਾਰ ਲੱਗ ਰਿਹਾ ਸੀ। ਸਾਲ ਖਤਮ ਹੋਣ ਵਾਲਾ ਹੈ, ਇਸ ਲਈ ਈਅਰ ਐਂਡਰ ਦੇ ਮੌਕੇ 'ਤੇ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਉਨ੍ਹਾਂ ਵਿਆਹੁਤੇ ਜੋੜਿਆਂ ਦੀ, ਜਿਨ੍ਹਾਂ ਨੇ ਇਸ ਸਾਲ ਮਾਲਦੀਵ ਘੁੰਮ ਕੇ ਆਏ।

ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ
ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਬਾਲੀਵੁੱਡ ਦੀਆਂ ਗਲੈਮਰਸ ਜੋੜੀਆਂ ਵਿੱਚੋਂ ਇੱਕ ਹਨ। ਸੋਮਵਾਰ ਨੂੰ ਇਸ ਜੋੜੇ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ, ਜਿੱਥੇ ਦੋਵਾਂ ਦਾ ਲੁੱਕ ਦੇਖਣ ਯੋਗ ਸੀ। ਰਣਵੀਰ-ਦੀਪਿਕਾ ਦੀ ਜੋੜੀ ਹਮੇਸ਼ਾ ਹੀ ਫਿਲਮ ਪ੍ਰਮੋਸ਼ਨ, ਲੰਚ, ਡਿਨਰ ਅਤੇ ਏਅਰਪੋਰਟ ਲੁੱਕਸ ਨੂੰ ਲੈ ਕੇ ਸੁਰਖੀਆਂ ਬਟੋਰਦੀ ਹੈ।

ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ
ਇਸ ਸਾਲ ਅਕਤੂਬਰ 'ਚ ਬਾਲੀਵੁੱਡ ਦੇ ਚਾਕਲੇਟੀ ਲੁੱਕ ਅਦਾਕਾਰ ਸ਼ਾਹਿਦ ਕਪੂਰ ਪਤਨੀ ਮੀਰਾ ਰਾਜਪੂਤ ਨਾਲ ਪਰਿਵਾਰਕ ਛੁੱਟੀਆਂ 'ਤੇ ਮਾਲਦੀਵ ਦਾ ਆਨੰਦ ਲੈਣ ਗਏ ਸੀ। ਇਹ ਜੋੜਾ ਆਪਣੇ ਦੋ ਬੱਚਿਆਂ ਨੂੰ ਵੀ ਇੱਥੇ ਲੈ ਗਿਆ ਸੀ।


ਸੈਫ਼ ਅਲੀ ਖ਼ਾਨ-ਕਰੀਨਾ ਕਪੂਰ ਖ਼ਾਨ
ਇਸੇ ਸਾਲ, ਕਰੀਨਾ ਕਪੂਰ ਖਾਨ ਪਤੀ ਸੈਫ ਅਲੀ ਖਾਨ ਨਾਲ ਆਪਣੇ ਜਨਮਦਿਨ (21 ਸਤੰਬਰ) ਦੇ ਮੌਕੇ 'ਤੇ ਮਾਲਦੀਵ ਘੁੰਮਣ ਗਈ ਸੀ। ਕਰੀਨਾ ਨੇ ਇੱਥੋਂ ਆਪਣੇ ਖੁਸ਼ਹਾਲ ਅਤੇ ਛੋਟੇ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ।

ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ
ਬਾਲੀਵੁੱਡ ਦੀ ਬਿਹਤਰੀਨ ਜੋੜੀ 'ਚੋਂ ਇਕ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਵੀ ਇਸ ਸਾਲ ਮਾਲਦੀਵ 'ਚ ਸੈਲੀਬ੍ਰੇਟ ਕਰਨ ਪਹੁੰਚੇ ਸੀ। ਇਹ ਮੌਕਾ ਆਰਾਧਿਆ ਦਾ 10ਵਾਂ ਜਨਮਦਿਨ (16 ਨਵੰਬਰ) ਸੀ ਅਤੇ ਇੱਥੇ ਬੇਟੀ ਦੇ ਜਨਮਦਿਨ 'ਤੇ ਜੋੜੇ ਨੇ ਖੂਬ ਧੂਮ ਮਚਾਈ ਸੀ।

ਮਾਧੁਰੀ ਦੀਕਸ਼ਿਤ ਅਤੇ ਸ਼੍ਰੀਰਾਮ ਨੇਨੇ
ਬਾਲੀਵੁੱਡ ਦੀ 'ਧਕ-ਧਕ' ਗਰਲ ਮਾਧੁਰੀ ਦੀਕਸ਼ਿਤ ਆਪਣੇ ਪਰਿਵਾਰ ਨਾਲ ਇਸ ਸਾਲ ਅਪ੍ਰੈਲ ਦੇ ਮਹੀਨੇ ਮਾਲਦੀਵ 'ਚ ਮੌਜ ਮਸਤੀ ਕਰਨ ਗਈ ਸੀ। ਇਸ ਦੇ ਨਾਲ ਹੀ ਅਦਾਕਾਰਾ ਦੇ ਪਤੀ ਸ਼੍ਰੀਰਾਮ ਨੇਨੇ ਨੇ ਵੀ ਮਾਲਦੀਵ ਦੀਆਂ ਛੁੱਟੀਆਂ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਸੀ।

ਆਯੁਸ਼ਮਾਨ ਖੁਰਾਨਾ ਅਤੇ ਤਾਹਿਰਾ ਕਸ਼ਯਪ
ਬਾਲੀਵੁੱਡ ਦੇ 'ਵਿੱਕੀ' ਯਾਨੀ ਆਯੁਸ਼ਮਾਨ ਖੁਰਾਨਾ ਇਸ ਸਾਲ ਅਕਤੂਬਰ 'ਚ ਪਤਨੀ ਤਾਹਿਰਾ ਕਸ਼ਯਪ ਨਾਲ ਮਾਲਦੀਵ 'ਚ ਮਸਤੀ ਕਰਨ ਗਏ ਸੀ। ਅਦਾਕਾਰ ਨੇ ਮਾਲਦੀਵ ਤੋਂ ਪਤਨੀ ਤਾਹਿਰਾ ਨਾਲ ਇਕ ਪਿਆਰੀ ਤਸਵੀਰ ਸ਼ੇਅਰ ਕੀਤੀ ਸੀ।

ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ
ਮਾਲਦੀਵ 'ਚ ਛੁੱਟੀਆਂ ਮਨਾਉਣ ਗਏ ਵਿਆਹੁਤਾ ਜੋੜੇ 'ਚ ਮਸ਼ਹੂਰ ਜੋੜਾ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਵੀ ਸ਼ਾਮਲ ਸਨ। ਇਹ ਜੋੜਾ ਇਸ ਸਾਲ ਅਕਤੂਬਰ 'ਚ ਮਾਲਦੀਵ 'ਚ ਆਨੰਦ ਲੈਣ ਆਇਆ ਸੀ।

ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ
ਇਸ ਸਾਲ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਗਾਇਕ ਰਾਹੁਲ ਵੈਦਿਆ ਅਤੇ ਟੀਵੀ ਅਦਾਕਾਰਾ ਦਿਸ਼ਾ ਪਰਮਾਰ ਨੇ ਮਾਲਦੀਵ ਵਿੱਚ ਆਪਣਾ ਹਨੀਮੂਨ ਮਨਾਇਆ ਸੀ। ਇਸ ਦੇ ਨਾਲ ਹੀ ਰਾਹੁਲ ਨੇ ਮਾਲਦੀਵ 'ਚ ਆਪਣਾ 34ਵਾਂ ਜਨਮਦਿਨ ਵੀ ਮਨਾਇਆ ਸੀ।

ਆਯੂਸ਼ ਸ਼ਰਮਾ ਅਤੇ ਅਰਪਿਤਾ ਸ਼ਰਮਾ
ਸਲਮਾਨ ਖਾਨ ਦੇ ਜੀਜਾ ਆਯੂਸ਼ ਸ਼ਰਮਾ ਇਸ ਸਾਲ ਮਾਲਦੀਵ 'ਚ ਪਤਨੀ ਅਰਪਿਤਾ ਖਾਨ ਸ਼ਰਮਾ ਨਾਲ ਸੈਲੀਬ੍ਰੇਟ ਕਰਨ ਪਹੁੰਚੇ ਸੀ। 3 ਅਗਸਤ ਨੂੰ ਅਰਪਿਤਾ ਖਾਨ ਦਾ ਜਨਮਦਿਨ ਸੀ, ਜਿਸ ਦੇ ਸੈਲੀਬ੍ਰੇਸ਼ਨ ਲਈ ਇਹ ਜੋੜਾ ਮਾਲਦੀਵ ਪਹੁੰਚਿਆ ਸੀ।
ਇਹ ਵੀ ਪੜੋ: ਸਲਮਾਨ ਖਾਨ ਤੋਂ ਬਾਅਦ ਹੁਣ ਇਸ ਪੌਪ ਸਟਾਰ ਨੂੰ ਸੱਪ ਨੇ ਡੰਗਿਆ, ਦੇਖੋ ਵਾਇਰਲ ਵੀਡੀਓ