ਮੁੰਬਈ: ਬਾਲੀਵੁੱਡ ਅਭਿਨੇਤਾ ਪੁਲਕਿਤ ਸਮਰਾਟ ਦਾ ਕਹਿਣਾ ਹੈ ਕਿ ਰਾਜ਼ ਕੋਸਟਾਰ ਕ੍ਰਿਤੀ ਖਰਬੰਦਾ ਦੇ ਨਾਲ ਉਨ੍ਹਾਂ ਦੀ ਆਨ-ਸਕ੍ਰੀਨ ਕੈਮਿਸਟਰੀ ਦੇ ਪੀਛੇ ਦਾ ਰਾਜ਼ ਉਨ੍ਹਾਂ ਦੀ ਗਹਿਰੀ ਦੋਸਤੀ ਹੈ।
ਪੁਲਕਿਤ ਨੇ ਆਈਏਐਨਐਸ ਨੂੰ ਕਿਹਾ, "ਮੈਨੂੰ ਲਗਦਾ ਹੈ ਕਿ ਅਸੀਂ ਸਭ ਤੋਂ ਚੰਗੇ ਅਤੇ ਕਰੀਬੀ ਦੋਸਤ ਹਾਂ ਅਤੇ ਇਸ ਲਈ ਅਸੀਂ ਆਪਣੀ ਕੈਮਿਸਟਰੀ ਨੂੰ ਅਸਾਨੀ ਨਾਲ ਪਰਦੇ 'ਤੇ ਪੇਸ਼ ਕਰਦੇ ਹਾਂ। ਸਾਨੂੰ ਲੌਕਡਾਊਨ ਵਿੱਚ ਕੁੱਝ ਚੰਗੇ ਪਲ ਬਿਤਾਉਣ ਦਾ ਸਮਾਂ ਮਿਲਿਆ ਹੈ ਅਤੇ ਇਕ-ਦੂਜੇ ਨੂੰ ਬਿਹਤਰ ਤਰੀਕੇ ਨਾਲ ਜਾਣਨ ਦਾ ਮੌਕਾ ਮਿਲਿਆ ਹੈ।
- https://www.instagram.com/p/B8jwPaZBVMD/?utm_source=ig_embed&utm_campaign=loading
ਦੋਵਾਂ ਨੇ 'ਵੀਰੇ ਦੀ ਵੈਡਿੰਗ' ਅਤੇ 'ਪਾਗਲਪੰਤੀ' ਵਿੱਚ ਇਕੱਠੇ ਕੰਮ ਕੀਤਾ ਹੈ, ਜਦੋਂ ਕਿ ਦੋਵੇਂ ਇਕ ਵਾਰ ਫਿਰ ਬਿਜੌਏ ਨਾਂਬਿਆਰ ਦੀ ਫਿਲਮ 'ਤੈਸ਼' ਵਿੱਚ ਇਕੱਠੇ ਨਜ਼ਰ ਆਉਣਗੇ।
- https://www.instagram.com/p/B6yJqDqBNav/?utm_source=ig_embed&utm_campaign=loading
'ਕਿਉਕਿ ਸਾਸ ਭੀ ਕਭੀ ਬਹੁ ਥੀ' ਸੋਅ ਦੇ ਨਾਲ ਟੈਲੀਵਿਜ਼ਨ ਵਿੱਚ ਆਪਣੀ ਕਰਿਅਰ ਦੀ ਸ਼ੁਰੂਆਤ ਕਰਨ ਵਾਲੇ ਪੁਲਕਿਤ ਨੇ 'ਫੁਕਰੇ' ਸੀਰੀਜ਼, 'ਜੈ ਹੋ', 'ਡੌਲੀ ਕੀ ਡੋਲੀ' ਅਤੇ '3 ਸਟੋਰੀਜ਼' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।