ETV Bharat / sitara

ਰੂਪੀ ਗਿੱਲ ਦੇ ਧਾਕੜ ਅੰਦਾਜ਼ ਨੇ ਲੁੱਟਿਆ ਮੇਲਾ

5 ਜੂਨ ਨੂੰ ਸਿਨੇਮਾ ਘਰਾਂ 'ਚ ਅਮਰਿੰਦਰ ਗਿੱਲ ਦੀ ਫ਼ਿਲਮ 'ਲਾਈਏ ਜੇ ਯਾਰੀਆਂ' ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ ਦਰਸ਼ਕਾਂ ਨੇ ਖ਼ੂਬ ਪਸੰਦ ਕੀਤੀ ਹੈ। ਇਸ ਫ਼ਿਲਮ 'ਚ ਰੂਪੀ ਗਿੱਲ ਦੀ ਅਦਾਕਾਰੀ ਨੇ ਫ਼ਿਲਮ 'ਚ ਚਾਰ ਚੰਦ ਲਗਾਏ ਹਨ।

ਫ਼ੋਟੋ
author img

By

Published : Jun 5, 2019, 6:58 PM IST

ਚੰਡੀਗੜ੍ਹ: ਪੰਜਾਬੀ ਫ਼ਿਲਮ 'ਲਾਈਏ ਜੇ ਯਾਰੀਆਂ' ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ 'ਚ ਅਮਰਿੰਦਰ ਗਿੱਲ, ਰੂਪੀ ਗਿੱਲ, ਹਰੀਸ਼ ਵਰਮਾ ਅਤੇ ਰੂਬੀਨਾ ਬਾਜਵਾ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆ ਰਹੇ ਹਨ। ਸੁਖ ਸੰਗੇੜਾ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੀ ਕਹਾਣੀ ਧੀਰਜ ਰਤਨ ਵਲੋਂ ਲਿਖੀ ਗਈ ਹੈ।
ਕਹਾਣੀ
:ਫ਼ਿਲਮ ਦੀ ਕਹਾਣੀ ਦੋ ਟ੍ਰਾਂਸਪੋਰਟ ਦੇ ਵਪਾਰੀਆਂ 'ਤੇ ਆਧਾਰਿਤ ਹੈ। ਇਹ ਦੋ ਟ੍ਰਾਂਸਪੋਰਟ ਵਪਾਰੀ ਅਮਰਿੰਦਰ ਗਿੱਲ ਅਤੇ ਰੂਪੀ ਗਿੱਲ ਹੁੰਦੇ ਹਨ। ਇੱਕ ਦੂਜੇ ਤੋਂ ਅੱਗੇ ਨਿਕਲਣ ਲਈ ਦੋਵੇਂ ਬਹੁਤ ਕੋਸ਼ਿਸ਼ਾਂ ਕਰਦੇ ਹਨ ਜਿਸ ਵਿਚਕਾਰ ਐਂਟਰੀ ਹੁੰਦੀ ਹੈ ਹਰੀਸ਼ ਵਰਮਾ ਦੀ ਜੋ ਤਨਖ਼ਾਹ ਤਾਂ ਰੂਪੀ ਗਿੱਲ ਤੋਂ ਲੈ ਰਿਹਾ ਹੁੰਦਾ ਹੈ ਪਰ ਕੰਮ ਅਮਰਿੰਦਰ ਗਿੱਲ ਲਈ ਕਰ ਰਿਹਾ ਹੁੰਦਾ ਹੈ।
ਅਦਾਕਾਰੀ
ਸਾਰੇ ਹੀ ਕਲਾਕਾਰਾਂ ਦੀ ਅਦਾਕਾਰੀ ਬਾਕਮਾਲ ਹੈ। ਇਸ ਫ਼ਿਲਮ 'ਚ ਅੰਬਰਦੀਪ ਸਿੰਘ ਦੀ ਕਾਮੇਡੀ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ। ਅਦਾਕਾਰੀ ਦੇ ਵਿੱਚ ਅਮਰਿੰਦਰ ਗਿੱਲ ਤੋਂ ਇਲਾਵਾ ਰੂਪੀ ਗਿੱਲ ਦੇ ਧਾਕੜ ਅੰਦਾਜ ਨੇ ਫ਼ਿਲਮ 'ਚ ਰੰਗ ਬੰਨ੍ਹਿਆ ਹੈ। ਹਰੀਸ਼ ਵਰਮਾ ਅਤੇ ਰੁਬੀਨਾ ਬਾਜਵਾ ਦੀ ਕੈਮਿਸਟਰੀ ਇਸ ਫ਼ਿਲਮ 'ਚ ਵੱਖਰਾ ਅੰਦਾਜ਼ ਲੈ ਕੇ ਆਉਂਦੀ ਹੈ।
ਮਿਊਜ਼ਿਕ
ਫ਼ਿਲਮ ਦਾ ਮਿਊਜ਼ਿਕ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੁਪਰਹਿੱਟ ਸਾਬਿਤ ਹੋ ਚੁੱਕਿਆ ਸੀ। ਮਿਊਜ਼ਿਕ ਰਿਲੀਜ਼ ਹੁੰਦਿਆਂ ਹੀ ਫਿਲਮ ਦੇ ਗੀਤ ਯੂਟਿਊਬ 'ਤੇ ਟ੍ਰੇਂਡਿੰਗ 'ਚ ਨਜ਼ਰ ਆਏ।
ਕਮੀਆਂ ਅਤੇ ਖੂਬੀਆਂ
ਫ਼ਿਲਮ ਦਾ ਪਹਿਲਾ ਭਾਗ ਕੁਝ ਹੱਦ ਤੱਕ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਨਹੀਂ ਪਾਉਂਦਾ। ਪਰ ਫਿਲਮ ਦੇ ਦੂਸਰੇ ਭਾਗ ਨੇ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕੀਤਾ।

ਇਸ ਫ਼ਿਲਮ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਹ ਮੰਨੋਰੰਜਨ ਦੇ ਨਾਲ-ਨਾਲ ਇਕ ਸਮਾਜਿਕ ਸੁਨੇਹਾ ਵੀ ਦਿੰਦੀ ਹੈ।

ਇਹ ਇੱਕ ਪਰਿਵਾਰਕ ਫ਼ਿਲਮ ਹੈ। ਇਸ ਫ਼ਿਲਮ ਰਾਹੀਂ ਪਰਿਵਾਰ ਦੇ ਨਾਲ ਕੁਝ ਚੰਗਾ ਵਕਤ ਬਿਤਾਇਆ ਜਾ ਸਕਦਾ ਹੈ।

Intro:Body:

review

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.