ਹੈਦਰਾਬਾਦ: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਵਿਆਹ ਦੇ ਇੱਕ ਹਫ਼ਤੇ ਬਾਅਦ ਮੁੰਬਈ ਵਿੱਚ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋਣ ਜਾ ਰਹੇ ਹਨ। ਐਤਵਾਰ ਨੂੰ ਜੋੜੇ ਦੇ ਘਰ ਦੇ ਬਾਹਰ ਹਲਚਲ ਦੇਖਣ ਨੂੰ ਮਿਲੀ। ਇਸ ਦੌਰਾਨ ਨਵੇਂ ਘਰ ਦਾ ਮਹੂਰਤ ਕਰਨ ਦੇ ਲਈ ਪੰਡਿਤ ਅਤੇ ਵਿੱਕੀ ਕੌਸ਼ਲ ਦੇ ਮਾਤਾ-ਪਿਤਾ ਵੀ ਘਰ ਵਿੱਚ ਜਾਂਦੇ ਨਜ਼ਰ ਆਏ। ਐਤਵਾਰ (December 19) ਨੂੰ ਕੈਟਰੀਨਾ-ਵਿੱਕੀ ਦੇ ਨਵੇਂ ਘਰ ਦੀ ਮੁਹੂਰਤ ਪੂਜਾ ਕੀਤੀ ਜਾ ਰਹੀ ਹੈ। ਵਿੱਕੀ-ਕੈਟਰੀਨਾ ਬੀਤੀ ਰਾਤ ਪੂਜਾ ਦੀ ਤਿਆਰੀ ਲਈ ਨਵੇਂ ਘਰ ਪਹੁੰਚੇ ਸਨ।
ਮੀਡੀਆ ਰਿਪੋਰਟਾਂ ਮੁਤਾਬਿਕ ਕੈਟਰੀਨਾ-ਵਿੱਕੀ ਦੇ ਨਵੇਂ ਘਰ ਦੀ ਪੂਜਾ ਸਵੇਰੇ ਅੱਠ ਵਜੇ ਸ਼ੁਰੂ ਹੋ ਗਈ ਸੀ ਅਤੇ ਪਰਿਵਾਰ ਦੇ ਸਾਰੇ ਮੈਂਬਰ ਸਮੇਂ 'ਤੇ ਪਹੁੰਚ ਗਏ ਸਨ। ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਜੋੜਾ ਐਤਵਾਰ ਨੂੰ ਆਪਣੇ ਨਵੇਂ ਘਰ 'ਚ ਸ਼ਿਫਟ ਹੋ ਜਾਵੇਗਾ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗਾ।
ਕਿੱਥੇ ਅਤੇ ਕਿਵੇਂ ਦਾ ਹੈ ਕੈਟਰੀਨਾ-ਵਿੱਕੀ ਦਾ ਨਵਾਂ ਘਰ
ਦੱਸ ਦੇਈਏ ਕਿ ਨਵੀਂ ਨਵੇਲੀ ਕੈਟਰੀਨਾ-ਵਿੱਕੀ ਦੀ ਜੋੜੀ ਨੇ ਜੁਹੂ ਸਥਿਤ ਵਿੱਚ ਇੱਕ ਅਪਾਰਟਮੈਂਟ ਖਰੀਦਿਆ ਹੈ, ਜੋ ਕਿ ਸੀ-ਫੇਸਿੰਗ ਹੈ। ਜੋੜੇ ਦੇ ਨਵੇਂ ਘਰ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕੈਟਰੀਨਾ-ਵਿੱਕੀ ਦੀ ਬਾਲਕੋਨੀ ਤੋਂ ਜੁਹੂ ਬੀਚ ਦੇ ਸਮੁੰਦਰ ਦਾ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਦਾ ਹੈ।
ਦੱਸ ਦੇਈਏ ਕਿ ਇੱਥੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਘਰ ਵੀ ਹੈ। ਇਸ ਹਿਸਾਬ ਨਾਲ ਵਿੱਕੀ-ਕੈਟਰੀਨਾ ਹੁਣ ਵਿਰਾਟ-ਅਨੁਸ਼ਕਾ ਦੇ ਗੁਆਂਢੀ ਬਣ ਗਏ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਅਨੁਸ਼ਕਾ ਨੇ ਦੋਹਾਂ ਨੂੰ ਵਿਆਹ ਦੀ ਵਧਾਈ ਦਿੱਤੀ ਹੈ।
ਅਨੁਸ਼ਕਾ ਨੇ ਆਪਣੀ ਪੋਸਟ 'ਚ ਲਿਖਿਆ, 'ਬਹੁਤ ਖੁਸ਼ੀ ਦੀ ਗੱਲ ਹੈ ਕਿ ਆਖਿਰਕਾਰ ਵਿਆਹ ਹੋ ਗਿਆ, ਹੁਣ ਜਲਦੀ ਹੀ ਤੁਸੀਂ ਆਪਣੇ ਘਰ ਜਾ ਸਕੋਗੇ ਅਤੇ ਕੰਸਟ੍ਰਕਸ਼ਨ ਦੀ ਆਵਾਜ਼ ਸੁਣਨਾ ਬੰਦ ਹੋ ਜਾਵੇਗੀ।
ਯਾਨੀ ਕਿ ਅਨੁਸ਼ਕਾ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਕੈਟਰੀਨਾ-ਵਿੱਕੀ ਦੇ ਨਵੇਂ ਘਰ ਦਾ ਨਿਰਮਾਣ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਹਨੀਮੂਨ ਤੋਂ ਪਰਤੇ ਕੈਟਰੀਨਾ-ਵਿੱਕੀ ਵੱਲੋਂ Hows The Josh ਪੁੱਛਣ 'ਤੇ ਸ਼ਰਮ ਨਾਲ ਲਾਲ ਹੋਇਆ ਜੋੜਾ