ETV Bharat / sitara

ਕਾਜਲ ਅਗਰਵਾਲ ਨੇ ਬਲੈਕ ਬਿਕਨੀ 'ਚ ਸਵਿਮਿੰਗ ਪੂਲ ਵਿੱਚ ਕੀਤੀ ਇਕੱਲਿਆਂ ਮਸਤੀ, ਵੇਖੋ ਤਸਵੀਰਾਂ - ਹਰਿਆਲੀ ਤੀਜ

ਫਿਲਮ 'ਸਿੰਘਮ' ਦੀ ਅਦਾਕਾਰਾ ਕਾਜਲ ਅਗਰਵਾਲ(Kajal Aggarwal) ਨੇ ਪੂਲ ਤੋਂ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕਾਜਲ ਨੇ ਇਹ ਤਸਵੀਰਾਂ ਕੁਝ ਹੀ ਘੰਟੇ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਾਜਲ ਬਲੈਕ ਪ੍ਰਿੰਟਿਡ ਬਿਕਨੀ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਕਾਜਲ ਨੇ ਕੁਝ ਦਿਲਚਸਪ ਗੱਲਾਂ ਵੀ ਲਿਖੀਆਂ ਹਨ। ਇਨ੍ਹਾਂ 'ਚੋਂ ਇਕ ਤਸਵੀਰ 'ਚ ਕਾਜਲ ਬੇਹੱਦ ਖੂਬਸੂਰਤ ਅੰਦਾਜ਼ 'ਚ ਨਜ਼ਰ ਆ ਰਹੀ ਹੈ।

ਕਾਜਲ ਅਗਰਵਾਲ ਨੇ ਬਲੈਕ ਬਿਕਨੀ 'ਚ ਸਵਿਮਿੰਗ ਪੂਲ ਵਿੱਚ ਕੀਤੀ ਇਕੱਲਿਆਂ ਮਸਤੀ, ਵੇਖੋ ਤਸਵੀਰਾਂ

author img

By

Published : Aug 19, 2021, 9:30 PM IST

ਚੰਡੀਗੜ੍ਹ: ਫਿਲਮ 'ਸਿੰਘਮ' ਦੀ ਅਦਾਕਾਰਾ ਕਾਜਲ ਅਗਰਵਾਲ(Kajal Aggarwal) ਨੇ ਪੂਲ ਤੋਂ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕਾਜਲ ਨੇ ਇਹ ਤਸਵੀਰਾਂ ਕੁਝ ਹੀ ਘੰਟੇ ਪਹਿਲਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਾਜਲ ਬਲੈਕ ਪ੍ਰਿੰਟਿਡ ਬਿਕਨੀ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਕਾਜਲ ਨੇ ਕੁਝ ਦਿਲਚਸਪ ਗੱਲਾਂ ਵੀ ਲਿਖੀਆਂ ਹਨ। ਇਨ੍ਹਾਂ 'ਚੋਂ ਇਕ ਤਸਵੀਰ 'ਚ ਕਾਜਲ ਬੇਹੱਦ ਖੂਬਸੂਰਤ ਅੰਦਾਜ਼ 'ਚ ਨਜ਼ਰ ਆ ਰਹੀ ਹੈ।

ਕਾਜਲ ਨੇ ਕੁਝ ਘੰਟੇ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੂਲ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਦੋਵਾਂ ਤਸਵੀਰਾਂ 'ਚ ਕਾਜਲ ਅਗਰਵਾਲ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇੱਕ ਤਸਵੀਰ 'ਚ ਕਾਜਲ ਅਗਰਵਾਲ ਪਾਣੀ 'ਚ ਮਸਤੀ ਕਰਦੀ ਦਿਖਾਈ ਦੇ ਰਹੀ ਹੈ, ਜਦੋਂ ਕਿ ਦੂਜੀ ਤਸਵੀਰ 'ਚ ਕਾਜਲ ਦੀ ਬੈਕ ਲੁੱਕ ਦਿਖਾਈ ਦੇ ਰਹੀ ਹੈ।

ਇਸ ਬਲੈਕ ਬਿਕਨੀ 'ਚ ਕਾਜਲ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਕੈਪਸ਼ਨ ਦਿੰਦੇ ਹੋਏ ਕਾਜਲ ਨੇ ਲਿਖਿਆ ਹੈ, 'ਅਸੀਂ ਆਪਣੇ ਤਰੀਕਿਆਂ ਨਾਲ ਖੁਸ਼ੀਆਂ ਪੈਦਾ ਕਰ ਸਕਦੇ ਹਾਂ।'

ਇਸ ਤੋਂ ਪਹਿਲਾਂ ਕਾਜਲ ਅਗਰਵਾਲ ਨੇ ਹਾਲ ਹੀ ਵਿੱਚ ਹਰਿਆਲੀ ਤੀਜ 'ਤੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਸਨ। ਇਸ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਨਜ਼ਰ ਆਈ ਸੀ। ਇਨ੍ਹਾਂ ਤਸਵੀਰਾਂ 'ਚ ਉਹ ਹਰੇ ਰੰਗ ਦੀ ਕੁਰਤੀ 'ਚ ਨਜ਼ਰ ਆ ਰਹੀ ਸੀ। ਇਨ੍ਹਾਂ ਤਸਵੀਰਾਂ ਨੂੰ ਕੈਪਸ਼ਨ ਦਿੰਦੇ ਹੋਏ ਕਾਜਲ ਅਗਰਵਾਲ ਨੇ ਲਿਖਿਆ ਸੀ, 'ਪਹਿਲੀ ਤੀਜ, ਹਰਿਆਲੀ ਤੀਜ।'

ਕਾਜਲ ਦਾ ਵਿਆਹ

ਪਿਛਲੇ ਸਾਲ 30 ਅਕਤੂਬਰ ਨੂੰ ਕਾਜਲ ਨੇ ਮੁੰਬਈ ਵਿੱਚ ਨਜ਼ਦੀਕੀ ਰਿਸ਼ਤੇਦਾਰਾਂ ਵਿਚਕਾਰ ਉਦਯੋਗਪਤੀ ਗੌਤਮ ਕਿਚਲੇਵ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਕਾਜਲ ਆਪਣੇ ਪਤੀ ਨਾਲ ਖੁਸ਼ੀ ਦੇ ਪਲਾਂ ਦੀਆਂ ਤਸਵੀਰਾਂ ਅਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਤੁਹਾਨੂੰ ਦੱਸ ਦਈਏ, ਵਿਆਹ ਤੋਂ ਬਾਅਦ ਇਹ ਜੋੜਾ ਹਨੀਮੂਨ ਲਈ ਮਾਲਦੀਵ ਰਵਾਨਾ ਹੋਇਆ ਸੀ।

ਕਾਜਲ ਦੀਆਂ ਆਉਣ ਵਾਲੀਆਂ ਫਿਲਮਾਂ

ਕਾਜਲ ਨੇ ਹਿੰਦੀ ਫਿਲਮ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਫਿਲਮ 'ਕਿਉਂ ਹੋ ਗਿਆ ਨਾ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਫਿਲਮ 'ਸਿੰਘਮ' ਵਿੱਚ ਅਜੇ ਦੇਵਗਨ ਦੇ ਨਾਲ ਨਜ਼ਰ ਆਈ।

ਇਸ ਦੇ ਨਾਲ ਹੀ ਕਾਜਲ ਨੇ ਅਕਸ਼ੇ ਦੇ ਨਾਲ 'ਸਪੈਸ਼ਲ 26' ਅਤੇ ਅਦਾਕਾਰ ਰਣਦੀਪ ਹੁੱਡਾ ਦੇ ਨਾਲ ਫਿਲਮ 'ਦੋ ਲਫਜ਼ਾਂ ਦੀ ਕਹਾਣੀ' 'ਚ ਕੰਮ ਕੀਤਾ ਹੈ। ਕਾਜਲ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ 'ਆਚਾਰੀਆ', 'ਮੋਸਾਗਲੂ', 'ਹੇ ਸਿਨਾਮਿਕਾ', 'ਪੈਰਿਸ-ਪੈਰਿਸ' ਅਤੇ ਕਮਲ ਹਾਸਨ ਨਾਲ 'ਇੰਡੀਅਨ 2' ਵਰਗੀਆਂ ਦੱਖਣੀ ਭਾਰਤੀ ਫਿਲਮਾਂ ਸ਼ਾਮਲ ਹਨ।

ਇਹ ਵੀ ਪੜ੍ਹੋ:ਨੀਰੂ ਬਾਜਵਾ ਕਰ ਰਹੀ ਹੈ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ

ETV Bharat Logo

Copyright © 2024 Ushodaya Enterprises Pvt. Ltd., All Rights Reserved.