ਚੰਡੀਗੜ੍ਹ: 29 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰੀਲੀਜ਼ ਹੋਣ ਵਾਲੀ ਫ਼ਿਲਮ ਗਿੱਦੜ ਸਿੰਗੀ ਵਿੱਚ ਮੁੱਖ ਕਿਰਦਾਰ ਅਦਾ ਕਰ ਰਹੇ ਜੋਰਡਨ ਸੰਧੂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਫ਼ਿਲਮ ਬਾਰੇ ਜੋਰਡਨ ਸੰਧੂ ਨੇ ਗੱਲਬਾਤ ਵੇਲੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਟੀਮ ਨੇ ਇਸ ਫ਼ਿਲਮ ਦੀ ਸਕ੍ਰੀਪਟ ਸੁਣੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ ਨੂੰ ਕਰਨ ਦਾ ਫ਼ੈਸਲਾ ਲਿਆ।
ਫ਼ਿਲਮ ਬਾਰੇ ਗੱਲਬਾਤ ਕਰਦਿਆਂ ਜੋਰਡਨ ਨੇ ਕਿਹਾ, "ਇਹ ਫ਼ਿਲਮ ਦਰਸ਼ਕਾਂ ਨੂੰ ਕਿਸੇ ਵਹਿਮਾਂ ਭਰਮਾਂ 'ਚ ਨਹੀਂ ਪਾਉਂਦੀ ਹੈ। ਇਹ ਫ਼ਿਲਮ ਵਿਖਾਉਂਦੀ ਹੈ ਕਿ ਜਿਸ ਕੋਲ ਗਿੱਦੜ ਸਿੰਗੀ ਹੁੰਦੀ ਹੈ। ਉਸ ਦੇ ਵਾਰੇ ਨਿਆਰੇ ਕਿਵੇਂ ਹੁੰਦੇ ਹਨ।"
ਜੋਰਡਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਨਹੀਂ ਸੀ ਪਤਾ ਕਿ ਗਿੱਦੜ ਸਿੰਗੀ ਹੁੰਦੀ ਕੀ ਹੈ?, ਫ਼ਿਲਮ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਮਿਲੀ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਵਿੱਚ ਜੋਰਡਨ ਤੋਂ ਇਲਾਵਾ ਰੁਬੀਨਾ ਬਾਜਵਾ ਅਤੇ ਰਵਿੰਦਰ ਗਰੇਵਾਲ ਵੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।