ਚੰਡੀਗੜ੍ਹ: ਹਰਭਜਨ ਮਾਨ ਨੇ ਫੇਸਬੁੱਕ 'ਤੇ ਵੀਡੀਓ ਪਾਈ ਜਿਸ ਵਿੱਚ ਸੇਠ ਗੰਗਾਰਾਮ ਵਲੋਂ ਚਲਈ ਗਈ ਘੋੜੇ ਵਾਲੀ ਗੱਡੀ ਦੀ ਯਾਦ ਨੂੰ ਸਾਂਝਾ ਕੀਤਾ ਹੈ। ਇਸ ਘੋੜਾ ਰੇਲ ਦੀ ਸ਼ੁਰੂਆਤ 1898 'ਚ ਕੀਤੀ ਗਈ ਸੀ। ਲਹਿੰਦੇ ਪੰਜਾਬ ਦੇ ਫ਼ੈਸਲਾਬਾਦ ਜ਼ਿਲ੍ਹੇ ਦੇ ਪਿੰਡ ਗੰਗਾਪੁਰ ਤੋਂ ਬੁਚਿਆਣਾ ਮੰਡੀ ਰੇਲਵੇ ਸਟੇਸ਼ਨ ਤੱਕ ਜਾਂਦੀ ਸੀ।
ਇਹ ਗੱਡੀ ਉਸ ਵੇਹਲੇ ਦੀ ਯਾਦ ਦਿਵਾਉਂਦੀ ਹੈ ਜਦ ਲਹਿੰਦਾ ਤੇ ਚੜ੍ਹਦਾ ਪੰਜਾਬ ਇੱਕੋਂ ਹੋਇਆ ਕਰਦੇ ਸਨ ਤੇ ਕਿਸੇ ਪ੍ਰਕਾਰ ਦਾ ਵਿਛੋੜਾ ਨਹੀਂ ਸੀ।ਵੀਡੀਓ ਵਿੱਚ ਦਿਸਦਾ ਹੈ ਕਿ ਘੋੜਾ ਰੇਲ ਚਾਲਕ ਸਵਾਰੀਆਂ ਬਿਠਾਉਂਦਾ ਹੈ ਤੇ ਫਿਰ ਬਾਅਦ 'ਚ ਟਿਕਟ ਲੈਂਦਾ ਹੈ। ਜਦ ਅੱਗੇ ਤੋਂ ਕੋਈ ਦੂਜੀ ਗੱਡੀ ਆਉਂਦੀ ਹੈ ਤਾਂ ਸਵਾਰੀਆਂ ਗੱਡੀ ਬਦਲ ਲੈਂਦੀਆਂ ਸਨ ਤੇ ਆਪਣੇ ਆਪਣੇ ਰਸਤੇ ਨੂੰ ਰਵਾਨਾ ਹੋ ਜਾਂਦੀਆਂ ਸਨ। ਹੁਣ ਇਹ ਗੱਡੀ ਨਹੀਂ ਚਲਦੀ ਤੇ ਉਥੋਂ ਦੇ ਸਥਾਨਕ ਲੋਕ ਦੀ ਮੰਗ ਹੈ ਕਿ ਇਹ ਗੱਡੀ ਫਿਰ ਤੋਂ ਚਲਾਈ ਜਾਵੇ।