ਚੰਡੀਗੜ੍ਹ: ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਸੁਨਿਧੀ ਚੌਹਾਨ ਦੇ ਫੈਨਸ ਤੇ ਹੋਰ ਗਾਇਕ ਉਹਨਾਂ ਨੂੰ ਵਧਾਈਆ ਦੇ ਰਹੇ ਹਨ। ਉਥੇ ਹੀ ਈਟੀਵੀ ਭਾਰਤ ਵੱਲੋਂ ਵੀ ਸੁਨਿਧੀ ਚੌਹਾਨ ਨੂੰ ਜਨਮ ਦਿਨ ਦੀਆਂ ਮੁਬਾਰਕਾਂ।
ਦੱਸ ਦਈਏ ਕਿ ਸੁਨਿਧੀ ਚੌਹਾਨ ਦਾ ਜਨਮ 14 ਅਗਸਤ 1983 ਨੂੰ ਦਿੱਲੀ ਵਿੱਚ ਹੋਇਆ ਸੀ। ਸੁਨਿਧੀ ਚੌਹਾਨ ਨੇ ਬਹੁਤ ਸਾਰੀਆਂ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਗਾਣੇ ਗਾਏ ਹਨ। ਸੁਨਿਧੀ ਨੇ ਚਾਰ ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ।
1996 ’ਚ ਸੁਨਿਧੀ ਚੌਹਾਨ ਨੇ ਫ਼ਿਲਮ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਪਲੇਅਬੈਕ ਗਾਇਨ ਤੋਂ ਇਲਾਵਾ ਸੁਨਿਧੀ ਚੌਹਾਨ ਕਈ ਟੈਲੀਵਿਜ਼ਨ ਰਿਐਲਿਟੀ ਸ਼ੋਅ ਵਿੱਚ ਜੱਜ ਦੇ ਰੂਪ ਵਿੱਚ ਨਜ਼ਰ ਆਏ ਹਨ।
ਸੁਨਿਧੀ ਚੌਹਾਨ ਨੇ ਆਪਣੇ ਕੈਰੀਅਰ ਦੌਰਾਨ ਕਈ ਸਨਮਾਨ ਤੇ ਅਵਾਰਡ ਜਿੱਤੇ, ਜਿਨ੍ਹਾਂ ਵਿੱਚ 3 ਫਿਲਮਫੇਅਰ ਅਵਾਰਡ ਸ਼ਾਮਲ ਹਨ।
ਇਸ ਤੋਂ ਇਲਾਵਾਂ ਸੁਨਿਧੀ ਚੌਹਾਨ ਨੇ ਦੋ “ਬੈਸਟ ਫੀਮੇਲ ਪਲੇਅਬੈਕ” ਅਤੇ ਇੱਕ ਨਵਾਂ ਸੰਗੀਤ ਪ੍ਰਤਿਭਾ ਲਈ ਆਰ ਡੀ ਬਰਮਨ ਅਵਾਰਡ ਜਿੱਤਿਆ ਹੈ।