ਚੰਡੀਗੜ੍ਹ: ਗਾਇਕ ਗੁਰੂ ਰੰਧਾਵਾ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਉਹਨਾਂ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ, ਤੇ ਈਟੀਵੀ ਭਾਰਤ ਵੱਲੋਂ ਵੀ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ।
ਇਹ ਵੀ ਪੜੋ: Drugs Case: ਅਦਾਕਾਰ ਅਰਮਾਨ ਕੋਹਲੀ ਗ੍ਰਿਫ਼ਤਾਰ
ਦੱਸ ਦਈਏ ਕਿ ਗੁਰੂ ਰੰਧਾਵਾ ਦਾ ਜਨਮ 30 ਅਗਸਤ 1991 ਨੂੰ ਨੂਰਪੁਰ, ਧਾਰੋਵਾਲੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ ਸੀ। ਗੁਰੂ ਰੰਧਾਵਾ ਗਾਇਕੇ ਦੇ ਨਾਲ ਨਾਲ ਇੱਕ ਚੰਗੇ ਸੰਗੀਤ ਕੰਪੋਜ਼ਰ ਤੇ ਗੀਤਕਾਰ ਵੀ ਹਨ।
ਦੱਸ ਦਈਏ ਕਿ ਗੁਰੂ ਰੰਧਾਵਾ ਦਾ ਬਚਪਨ ਦਾ ਨਾਂ ਗੁਰਸ਼ਰਨਜੋਤ ਸਿੰਘ ਰੰਧਾਵਾ ਰੱਖਿਆ ਗਿਆ ਸੀ ਤੇ ਗੁਰੂ ਰੰਧਾਵਾ ਨੇ 7 ਸਾਲ ਦੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ।
ਗੁਰੂ ਰੰਧਾਵਾ ਨੇ ਹੁਣ ਤਕ ਕਈ ਗਾਣੇ ਗਾਏ ਹਨ ਤੇ ਇਹਨਾਂ ਵਿੱਚੋਂ "ਹਾਈ ਰੇਟਡ ਗਭਰੂ", "ਸੂਟ", "ਯਾਰ ਮੋੜ ਦੋ", "ਪਟੋਲਾ", "ਫੈਸ਼ਨ", ਅਤੇ "ਲਾਹੌਰ" ਆਦਿ ਕਾਫ਼ੀ ਮਸ਼ਹੂਰ ਹੋਏ।
ਇਹ ਵੀ ਪੜੋ: ਮਾਈਕਲ ਜੋਸੇਫ ਜੈਕਸਨ ਦੇ ਜਨਮ ਦਿਨ ’ਤੇ ਵਿਸ਼ੇਸ਼
ਇਸ ਤੋਂ ਇਲਾਵਾ ਗੁਰੂ ਰੰਧਾਵਾ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਵੀ ਗੀਤ ਗਾਏ ਹਨ।