ਹੈਦਰਾਬਾਦ:ਬਾਲੀਵੁੱਡ ਵਿੱਚ ਖੁਸ਼ੀਆਂ ਦੀ ਬਹਾਰ ਛਾਂਈ ਹੋਈ ਹੈ। ਜਿੱਥੇ ਬਹੁਤ ਸਾਰੇ ਸਿਤਾਰੇ ਵਿਆਹ ਕਰਵਾ ਰਹੇ ਹਨ ਉਥੇ ਕਈ ਸਿਤਾਰੇ ਮਾਤਾ ਪਿਤਾ ਬਣ ਰਹੇ ਹਨ। ਅਜਿਹੀਆਂ ਹੀ ਖੁਸ਼ੀਆਂ ਬਾਲੀਬੁਡ ਸਟਾਰ ਅੰਗਦ ਬੇਦੀ ਅਤੇ ਨੇਹਾ ਧੂਪੀਆਂ ਦੇ ਘਰ ਆਉਣ ਵਾਲੀਆਂ ਹਨ।
ਨੇਹਾ ਧੂਪੀਆਂ ਦੂਸਰੀ ਵਾਰ ਮਾਂ ਬਣਨ ਵਾਲੀ ਹੈ। ਉਨ੍ਹਾ ਸ਼ੋਸਲ ਮੀਡੀਆਂ ਤੇ ਆਪਣੇ ਫੈਨਸ ਨਾਲ ਇਹ ਜਾਣਕਾਰੀ ਸਾਝੀ ਕੀਤੀ। ਨੇਹਾ ਨੇ ਆਪਣੇ ਅਧਿਕਾਰਤ ਇੰਸਟੀਗ੍ਰਾਮ ਅਕਾਊਟ ਤੇ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਨ੍ਹਾ ਦਾ ਬੇਬੀ ਬੰਪ ਦਿਖ ਰਿਹਾ ਹੈ।
- " class="align-text-top noRightClick twitterSection" data="
">
ਨੇਹਾ ਧੂਪੀਆ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, 'ਸਾਨੂੰ ਕੈਪਸ਼ਨ ਲੱਭਣ ਵਿਚ ਦੋ ਦਿਨਾਂ ਦਾ ਲੱਗ ਗਏ ਅਤੇ ਸਭ ਤੋਂ ਵਧੀਆ ਕੈਪਸ਼ਨ ਮਿਲਿਆ ਰੱਬ ਦਾ ਬਹੁਤ ਧੰਨਵਾਦ ਇਸਦੇ ਨਾਲ ਉਨ੍ਹਾ ਲਿਖਿਆ#WaheguruMehrKare'
ਕੰਮ ਦੀ ਗੱਲ ਕਰੀਏ ਤਾਂ ਨੇਹਾ ਧੂਪੀਆ ਟੀਵੀ ਸ਼ੋਅ ਐਮ ਟੀ ਵੀ ਰੋਡੀਜ਼ 'ਚ ਨਜ਼ਰ ਆਉਦੀ ਹੈ। ਇਸ ਤੋ ਇਲਾਵਾ ਨੇਹਾ ' ਨੋ ਫਿਲਟਰ ਨੇਹਾ' ਨਾਮ ਦਾ ਪ੍ਰੋਗਰਾਮ ਵੀ ਕਰਦੀ ਹੈ। ਉਥੇ ਹੀ ਅੰਗਦ ਬੇਦੀ ਆਖਰੀ ਵਾਰ ਦੀ ਫਿਲਮ 'ਗੁਜਨ ਸੰਸੇਨਾ' ਵਿਚ ਨਜ਼ਰ ਆਏ ਸਨ ਇਸ ਫਿਲਮ ਵਿੱਚ ਉਨ੍ਹਾਂ ਨੇ ਜਾਨਵੀ ਕਪੂਰ ਦੇ ਭਰਾ ਕਿਰਦਾਰ ਨਿਭਾਇਆ ਸੀ।
ਇਹ ਵੀ ਪੜ੍ਹੋ :-ਕਰੋੜਾਂ 'ਚ ਖੇਡਦੀ ਹੈ ਪ੍ਰਿਯੰਕਾ ਚੋਪੜਾ ਜਾਣੋ ਕਮਾਈ