ਚੰਡੀਗੜ੍ਹ: 24 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਚੰਡੀਗੜ੍ਹ- ਅੰਮ੍ਰਿਤਸਰ- ਚੰਡੀਗੜ੍ਹ' ਰਾਹੀਂ ਪੰਜਾਬੀ ਇੰਡਸਟਰੀ ਦੇ ਦੋ ਸੁਪਰਸਟਾਰ ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਪਹਿਲੀ ਵਾਰ ਇੱਕਠੇ ਸ੍ਰਕੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੇ ਹਨ।
ਇਸ ਫ਼ਿਲਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਗਿੱਪੀ ਨੇ ਸਰਗੁਣ ਲਈ ਇਹ ਆਖਿਆ ਹੈ ਕਿ ਸ਼ੂਟ 'ਚ ਇਕ ਸੀਨ ਵੇਲੇ ਸਰਗੁਣ ਬੋਤੇ ਤੋਂ ਡਿੱਗ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਡਾਂਸ ਕਰਨ 'ਚ ਦਿੱਕਤ ਮਹਿਸੂਸ ਹੁੰਦੀ ਹੈ। ਸਰਗੁਨ ਨੇ ਇਸ ਗੱਲ ਦਾ ਜਵਾਬ ਡਾਂਸ ਕਰ ਕੇ ਦਿੱਤਾ ਹੈ।
- " class="align-text-top noRightClick twitterSection" data="
">