ETV Bharat / sitara

ਕਿਸਾਨਾਂ ਦੀ ਰੈਲੀ 'ਚ ਪਹੁੰਚੀ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਰਿਪੋਰਟ ਆਈ ਕੋਰੋਨਾ ਪੌਜ਼ੀਟਿਵ - Appeal for a test

ਬਿੱਗ ਬੌਸ ਦੀ ਸਾਬਕਾ ਕੰਟੈਸਟੈਂਟ ਅਤੇ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ। ਅਦਾਕਾਰਾ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਹੈ। ਆਪਣੀ ਪੋਸਟ ਵਿੱਚ, ਉਨ੍ਹਾਂ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।

former-bigg-boss-contestant-himanshi-khurana-tests-positive-for-covid-19
ਕਿਸਾਨਾਂ ਦੀ ਰੈਲੀ 'ਚ ਪਹੁੰਚੀ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਰਿਪੋਰਟ ਆਈ ਕੋਰੋਨਾ ਪੌਜ਼ੀਟਿਵ
author img

By

Published : Sep 27, 2020, 3:51 PM IST

ਮੁੰਬਈ: ਟੈਲੀਵਿਜ਼ਨ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੀ ਸਾਬਕਾ ਕੰਟੈਸਟੈਂਟ ਹਿਮਾਂਸ਼ੀ ਖੁਰਾਣਾ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਹੈ।

ਉਨ੍ਹਾਂ ਨੇ ਹਾਲ ਹੀ ਵਿੱਚ ਇਹ ਜਾਣਕਾਰੀ ਇੱਕ ਸੋਸ਼ਲ ਮੀਡੀਆ ਪੋਸਟ ਜ਼ਰੀਏ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਦੱਸ ਦਈਏ ਕਿ ਹਿਮਾਂਸ਼ੀ 25 ਸਤੰਬਰ ਨੂੰ ਕਿਸਾਨ ਰੈਲੀ ਵਿੱਚ ਸ਼ਾਮਲ ਹੋਈ ਸੀ। ਜ਼ਿਆਦਾ ਭੀੜ ਅਤੇ ਲੋਕਾਂ ਦੇ ਸੰਪਰਕ ਵਿੱਚ ਆਉਣ ਕਾਰਨ ਹਿਮਾਂਸ਼ੀ ਨੂੰ ਕੋਰੋਨਾ ਹੋ ਗਿਆ ਹੈ।

ਪੋਸਟ ਸ਼ੇਅਰ ਕਰਦੇ ਹੋਏ ਹਿਮਾਂਸ਼ੀ ਨੇ ਲਿਖਿਆ, "ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਅਜਿਹਾ ਸਭ ਸਾਵਧਾਨੀ ਵਰਤਣ ਤੋਂ ਬਾਅਦ ਵੀ ਹੋਇਆ ਹੈ। ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਮੈਂ ਦੋ ਦਿਨ ਪਹਿਲਾਂ ਇੱਕ ਰੈਲੀ ਵਿੱਚ ਸ਼ਾਮਲ ਹੋਈ ਸੀ। ਉਹ ਖੇਤਰ ਭੀੜ ਵਾਲਾ ਸੀ। ਹਿਮਾਂਸ਼ੀ ਨੇ ਕਿਹਾ ਕਿ ਮੈਂ ਸ਼ੂਟ 'ਤੇ ਜਾਣਾ ਸੀ, ਇਸ ਤੋਂ ਪਹਿਲਾਂ ਮੈਂ ਆਪਣੀ ਕੋਰੋਨਾ ਟੈਸਟ ਕਰਾਉਣ ਬਾਰੇ ਸੋਚਿਆ। ਜੋ ਲੋਕ ਮੇਰੇ ਸੰਪਰਕ ਵਿੱਚ ਆਏ ਹਨ, ਉਨ੍ਹਾਂ ਨੂੰ ਆਪਣਾ ਕੋਰੋਨਾ ਟੈਸਟ ਵੀ ਕਰਵਾਉਣਾ ਚਾਹੀਦਾ ਹੈ, ਆਉਣ ਵਾਲੀ ਰੈਲੀਆਂ ਵਿੱਚ ਸਾਵਧਾਨੀਆਂ ਵਰਤੋ, ਇਹ ਨਾ ਭੁੱਲੋ ਕਿ ਅਸੀਂ ਇੱਕ ਮਹਾਂਮਾਰੀ ਨਾਲ ਜੂਝ ਰਹੇ ਹਾਂ, ਇਸ ਲਈ ਆਪਣਾ ਧਿਆਨ ਰੱਖੋ।"

ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੇ ਬਿੱਗ ਬੌਸ ਦੇ ਕੰਟੈਸਟੈਂਟ ਅਸੀਮ ਰਿਆਜ਼ ਨਾਲ ਜੋੜੀ ਖਬਰਾਂ ਵਿੱਚ ਸੀ। ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ। ਸ਼ੋਅ ਵਿੱਚ ਦੋਵਾਂ ਨੇ ਇੱਕ ਦੂਜੇ ਤੋਂ ਆਪਣਾ ਪਿਆਰ ਵੀ ਜ਼ਾਹਿਰ ਕੀਤਾ ਸੀ। ਬਿੱਗ ਬੌਸ ਦੇ ਬਾਹਰ ਆਉਣ ਤੋਂ ਬਾਅਦ ਵੀ ਦੋਵਾਂ ਨੇ ਕਈ ਗਾਣਿਆਂ ਵਿੱਚ ਇਕੱਠੇ ਕੰਮ ਕੀਤਾ ਹੈ।

ਪਿਛਲੇ ਦਿਨੀਂ ਬਹੁਤ ਸਾਰੇ ਟੀਵੀ ਸੈਲੇਬ੍ਰਿਟੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ, ਜਿਨ੍ਹਾਂ ਵਿੱਚ ਸ਼ਵੇਤਾ ਤਿਵਾਰੀ, ਰਾਜੇਸ਼ਵਰੀ ਸਚਦੇਵ, ਹਿਮਾਨੀ ਸ਼ਿਵਪੁਰੀ, ਹਿਮਾਂਸ਼ੂ ਸੋਨੀ, ਸ਼੍ਰੇਨੂ ਪਾਰੀਖ, ਕਰਮ ਰਾਜਪਾਲ, ਸੰਜੇ ਗਗਨਾਨੀ ਅਤੇ ਰਾਹੁਲ ਸੁਧੀਰ ਸਮੇਤ ਕਈ ਨਾਂਅ ਸ਼ਾਮਲ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.