ਲੁਧਿਆਣਾ: ਸ਼ਹਿਰ ਵਿੱਚ ਪੰਜਾਬੀ ਫ਼ਿਲਮ 'ਇੱਕ ਸੰਧੂ ਹੁੰਦਾ ਸੀ' ਦਾ ਪ੍ਰੀਮੀਅਰ ਹੋਇਆ ਜਿਸ ਵਿੱਚ ਲੁਧਿਆਣਾ ਦੇ ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਫ਼ਿਲਮ ਦਾ ਸ਼ੋਅ ਵਿਖਾਇਆ ਗਿਆ। ਇਸ ਫ਼ਿਲਮ ਵਿੱਚ ਅਨਮੋਲ ਕਵਾਤਰਾ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ।
ਇਹ ਵੀ ਪੜ੍ਹੋ:ਸਰਕਾਰ ਦੀ ਅਣਦੇਖੀ, ਖ਼ਤਰੇ 'ਚ ਹੈ ਹੱਥੀਂ ਬਣਾਏ ਜਾਂਦੇ ਕੱਪੜਿਆਂ ਦਾ ਕਿੱਤਾ
ਮੀਡੀਆ ਨਾਲ ਮੁਖ਼ਾਤਿਬ ਹੁੰਦਿਆਂ ਅਨਮੋਲ ਕਵਾਤਰਾ ਨੇ ਕਿਹਾ ਕਿ ਉਹ ਅੱਜ ਜਿਸ ਵੀ ਮੁਕਾਮ ਉੱਤੇ ਹਨ। ਉਹ ਆਪਣੀ ਟੀਮ ਅਤੇ ਲੋਕਾਂ ਦੇ ਪਿਆਰ ਕਰਕੇ ਹੀ ਹਨ।
ਅਨਮੋਲ ਕਵਾਤਰਾ ਨੇ ਕਿਹਾ ਕਿ ਲੋਕਾਂ ਦੇ ਪਿਆਰ ਸਦਕਾ ਹੀ ਉਹ ਇਸ ਮੁਕਾਮ 'ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਐਨਜੀਓ ਨੂੰ ਜਾਰੀ ਰੱਖਣਗੇ ਕਿਉਂਕਿ ਉਨ੍ਹਾਂ ਦੀ ਐਨਜੀਓ ਦਾ ਮੁੱਖ ਮਕਸਦ ਲੋਕਾਂ ਦੀ ਸੇਵਾ ਕਰਨਾ ਹੈ।
ਇਸ ਮੌਕੇ ਸਿਨੇਮਾ ਦੇ ਪ੍ਰਬੰਧਕਾਂ ਨੇ ਵੀ ਅਨਮੋਲ ਦੇ ਫ਼ਿਲਮ 'ਚ ਮਿੱਲੇ ਰੋਲ ਦੀ ਕਾਫੀ ਸ਼ਲਾਘਾ ਕੀਤੀ।