ਹੈਦਰਾਬਾਦ: ਅਕਸ਼ੈ ਕੁਮਾਰ ਦੇ ਫੈਂਨਜ਼ ਦੇ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਅਕਸ਼ੈ ਕੁਮਾਰ ਉਤਰਾਖੰਡ ਦੇ ਬ੍ਰਾਂਡ ਅੰਬੈਸਡਰ ਬਣਨ ਜਾ ਰਹੇ ਹਨ, ਅਕਸ਼ੈ ਕੁਮਾਰ ਨੇ ਸੋਮਵਾਰ 7 ਫਰਵਰੀ ਨੂੰ ਰਾਜ ਦੇ ਮੁੱਖਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ। ਸੀਐੱਮ ਨੇ ਅਦਾਕਾਰ ਨੂੰ ਪਹਾੜੀ ਟੋਪੀ ਪਹਿਨਾਈ ਅਤੇ ਉਸਨੂੰ ਫੁੱਲਾਂ ਦਾ ਗੁਲਦਸਤਾ ਦਿੱਤਾ। ਸੀਐੱਮ ਨੇ ਕੇਦਾਰਨਾਥ ਮੰਦਿਰ ਦੀ ਇੱਕ ਪ੍ਰਤੀ ਮੂਰਤੀ ਵੀ ਭੇਂਟ ਕੀਤੀ। ਸੀਐੱਮ ਨੇ ਦੱਸਿਆ ਕਿ ਅਦਾਕਾਰ ਨੂੰ ਦਿੱਤੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਗਿਆ ਹੈ। ਐਕਟਰ ਹੁਣ ਉਤਰਾਖੰਡ ਦੇ ਬ੍ਰਾਂਡ ਅੰਬੈਸਡਰ ਬਣਕੇ ਕੰਮ ਕਰਨਗੇ।
ਦੱਸ ਦਈਏ ਕਿ ਇਹਨਾਂ ਦਿਨਾਂ ਵਿੱਚ ਅਕਸ਼ੈ ਕੁਮਾਰ ਮਸੂਰੀ ਵਿੱਚ ਹੈ ਅਤੇ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਵਿੱਚ ਵਿਅਸਤ ਹਨ। ਸ਼ੂਟਿੰਗ ਸੈੱਟ 'ਤੇ ਉਹਨਾਂ ਦੇ ਨਾਲ ਅਦਾਕਾਰਾ ਰਕੁਲਪ੍ਰੀਤ ਸਿੰਘ ਵੀ ਹੈ। ਮਸੂਰੀ ਆਪਣੇ ਸੁਹਾਵਣੇ ਅਤੇ ਠੰਢੇ ਮੌਸਮ ਦੇ ਲਈ ਜਾਣੀ ਜਾਂਦੀ ਹੈ।
ਬਾਲੀਵੁੱਡ ਸਟਾਰ ਦਾ ਇਥੇ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਬੀਤੇ ਦਿਨ ਇਥੇ ਹੀ ਸ਼ੂਟਿੰਗ ਦੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਪੁਲਿਸ ਦੀ ਵਰਦੀ ਵਿੱਚ ਨਜ਼ਰ ਆ ਰਹੇ ਹਨ।
ਅਕਸ਼ੈ ਕੁਮਾਰ ਨੇ ਫੈਂਨਸ਼ ਉਹਨਾਂ ਨੂੰ ਦੇਖਣ ਲਈ ਬਹੁਤ ਬੇਤਾਬ ਹਨ ਅਤੇ ਸ਼ੁਟਿੰਗ ਨੂੰ ਲੂਕੈਸ਼ਣ 'ਤੇ ਐਕਟਰ ਨੂੰ ਦੇਖਣ ਦੇ ਲਈ ਵਾਰ ਵਾਰ ਭੀੜ ਜੁਟੀ ਹੋਈ ਹੈ, ਤੁਹਾਨੂੰ ਦੱਸ ਦਈਏ ਮਸੂਰੀ ਦੇ ਬਾਰਲੋਗੰਜ ਦੇ ਮੇਨ ਬਾਜ਼ਾਰ ਅਤੇ ਸੈੱਟ ਜਾਰਜ ਵਿੱਚ ਫਿਲਮ ਦੇ ਕਈ ਦ੍ਰਿਸ਼ ਸ਼ੂਟ ਕੀਤੇ ਗਏ ਹਨ। ਫਿਲਮ ਵਿੱਚ ਮੁੱਖ ਰੋਲ ਵਿੱਚ ਅਕਸ਼ੈ ਕੁਮਾਰ ਅਦਾਕਾਰਾ ਰਕੁਲਪ੍ਰੀਤ ਸਿੰਘ ਨਜ਼ਰ ਆਉਣ ਵਾਲੀ ਹੈ।
ਇਹ ਵੀ ਪੜ੍ਹੋ: SRK ਨੇ ਲਤਾ ਮੰਗੇਸ਼ਕਰ ਨੂੰ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ