ਮੁੰਬਈ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੋਵਿਡ ਸੰਕਟ ਨਾਲ ਨਜਿੱਠਣ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਦੋਹਾਂ ਨੇ ਕੋਵਿਡ-19 ਦੇ ਖਿਲਾਫ ਦੇਸ਼ ਦੀ ਲੜਾਈ ਚ ਮਦਦ ਕਰਨ ਦੇ ਲਈ ਦੋ ਕਰੋੜ ਰੁਪਏ ਦਾ ਦਾਨ ਵੀ ਕੀਤਾ ਹੈ।
ਦੱਸ ਦਈਏ ਕਿ ਵਿਰਾਟ ਅਤੇ ਅਨੁਸ਼ਕਾ ਨੇ ਆਮ ਜਨਤਾ ਤੋਂ ਦਾਨ ਇੱਕਠਾ ਕਰਨ ਵਾਲੇ ਸੰਸਥਾ ਕੇਟੋ ਦੇ ਜਰੀਏ ਇਹ ਪੈਸੇ ਇੱਕਠਾ ਕਰ ਰਹੇ ਹਨ ਦੋਹਾਂ ਵੱਲੋਂ ਸੋਸ਼ਲ ਮੀਡੀਆ ਤੇ ਜਾਰੀ ਵੀਡੀਓ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਟਿੱਚਾ 7 ਕਰੋੜ ਰੁਪਏ ਜੁਟਾਉਣ ਦਾ ਹੈ। ਜਿਸ ਦੌਰ ਚੋਂ ਦੇਸ਼ ਲੰਘ ਰਿਹਾ ਹੈ ਉਨ੍ਹਾਂ ਨੂੰ ਦੇਖ ਕੇ ਬਹੁਤ ਦੁਖ ਰਿਹਾ ਹੈ। ਵੀਡੀਓ ਜਰੀਏ ਕਿਹਾ ਗਿਆ ਹੈ ਕਿ ਉਹ ਲੋਕਾਂ ਤੋਂ ਪੈਸੇ ਇੱਕਠਾ ਕਰਨ ਵਾਲੀ ਮੰਚ ਕ੍ਰਾਉਡ ਫੰਡਿੰਗ ਪਲੇਟਫਾਮ ਕੇਟੋ ਦੇ ਜਰੀਏ ਇੱਕ ਅਭਿਆਨ ਸ਼ੁਰੂ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਵੱਲੋਂ 2 ਕਰੋੜ ਰੁਪਏ ਦਾ ਦਾਨ ਕੀਤਾ ਹੈ।
ਇਹ ਵੀ ਪੜੋ: ਲੱਕੀ ਅਲੀ ਦੇ ਦੇਹਾਂਤ ਦੀ ਉ਼ੱਡੀ ਅਫਵਾਹ, ਦੋਸਤ ਨਫੀਸਾ ਅਲੀ ਨੇ ਦੱਸਿਆ ਸੱਚ
ਕੋਹਲੀ ਨੇ ਕਿਹਾ ਕਿ ਸਾਡਾ ਦੇਸ਼ ਇਸ ਸਮੇਂ ਮੁਸ਼ਕਿਲ ਦੌਰ ਚੋਂ ਲੰਘ ਰਿਹਾ ਹੈ ਸਾਡੇ ਦੇਸ਼ ਦੇ ਖਾਤਿਰ ਸਾਰਿਆਂ ਦਾ ਇੱਕਠਾ ਹੋਣ ਦੀ ਲੋੜ ਹੈ। ਉਹ ਅਤੇ ਅਨੁਸ਼ਕਾ ਪਿਛਲੇ ਇੱਕ ਸਾਲ ਤੋਂ ਲੋਕਾਂ ਦਾ ਦੁਖ ਨੂੰ ਦੇਖ ਕੇ ਦੁਖੀ ਹਨ।
ਦੇਸ਼ ਨੂੰ ਹੈ ਸਾਡੀ ਲੋੜ- ਵਿਰਾਟ
ਕੋਹਲੀ ਨੇ ਕਿਹਾ ਕਿ ਸਾਡਾ ਦੇਸ਼ ਇਸ ਸਮੇਂ ਮੁਸ਼ਕਿਲ ਦੌਰ ਚੋਂ ਲੰਘ ਰਿਹਾ ਹੈ ਸਾਡੇ ਦੇਸ਼ ਦੇ ਖਾਤਿਰ ਸਾਰਿਆਂ ਦਾ ਇੱਕਠਾ ਹੋਣ ਦੀ ਲੋੜ ਹੈ। ਉਹ ਅਤੇ ਅਨੁਸ਼ਕਾ ਪਿਛਲੇ ਇੱਕ ਸਾਲ ਤੋਂ ਲੋਕਾਂ ਦਾ ਦੁਖ ਨੂੰ ਦੇਖ ਕੇ ਦੁਖੀ ਹਨ। ਕੋਰੋਨਾ ਮਹਾਂਮਾਰੀ ਦੇ ਸਮੇਂ ਉਨ੍ਹਾਂ ਨੇ ਉਨ੍ਹਾਂ ਦੀ ਪਤਨੀ ਨੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਲੋੜਵੰਦਾਂ ਦੇ ਲਈ ਲੋੜ ਮੁਤਾਬਿਕ ਰੁਪਇਆ ਨੂੰ ਇੱਕਠਾ ਕਰ ਸਕਣਗੇ। ਸਾਨੂੰ ਭਰੋਸਾ ਹੈ ਕਿ ਲੋਕ ਆਪਣੇ ਦੇਸ਼ ਦੇ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਣਗੇ।