ਮੁੰਬਈ: 'ਮਿਸ਼ਨ ਮੰਗਲ' ਵਰਗੀ ਹਿੱਟ ਫ਼ਿਲਮ ਦੇਣ ਤੋਂ ਬਾਅਦ ਹੁਣ ਅਦਾਕਾਰਾ ਵਿਦਿਆ ਬਾਲਨ ਨੇ ਨਵੀਂ ਫ਼ਿਲਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਗਣਿਤ ਦੀ ਜਾਦੂਗਰ ਸ਼ਕੁੰਤਲਾ ਦੇਵੀ 'ਤੇ ਬਣ ਰਹੀ ਇਸ ਫਿਲਮ ਦਾ ਟੀਜ਼ਰ ਤੇ ਫ਼ਿਲਮ ਤੋਂ ਵਿਦਿਆ ਦਾ ਪਹਿਲਾ ਲੁੱਕ ਜਾਰੀ ਕੀਤਾ ਗਿਆ ਹੈ। ਵਿਦਿਆ ਬਾਲਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਫ਼ਿਲਮ ਦਾ ਟੀਜ਼ਰ ਸ਼ੇਅਰ ਕੀਤਾ ਹੈ। ਸ਼ਕੁੰਤਲਾ ਦੇਵੀ ਦੀ ਜਾਣ ਪਛਾਣ ਟੀਜ਼ਰ ਵਿੱਚ ਦਿੱਤੀ ਗਈ ਹੈ।
ਹੋਰ ਪੜ੍ਹੋ: ਮਹਾਰਾਸ਼ਟਰ ਵਿੱਚ ਟੈਕਸ ਮੁਕਤ ਹੋਈ ਫ਼ਿਲਮ ‘ਮਿਸ਼ਨ ਮੰਗਲ’
ਫ਼ਿਲਮਾਂ 'ਚ ਵਿਦਿਆ ਜ਼ਿਆਦਾਤਰ ਸਾੜੀ, ਡਰੈਸ ਅਤੇ ਸਲਵਾਰ ਸੂਟ 'ਚ ਨਜ਼ਰ ਆਉਂਦੀ ਹੈ ਪਰ ਇਸ ਵਾਰ ਸਾੜੀ 'ਚ ਰਹਿਣ ਦੇ ਬਾਵਜੂਦ ਵੀ ਵਿਦਿਆ ਬਾਲਨ ਦਾ ਵਖਰਾ ਅੰਦਾਜ਼ ਦੇਖਣ ਨੂੰ ਮਿਲੇਗਾ। ਬੌਅਏ ਹੇਅਰਕਟ ਅਤੇ ਸਾੜੀ 'ਚ ਵਿਦਿਆ ਸ਼ਕੁੰਤਲਾ ਦੇਵੀ ਵਾਂਗ ਲੱਗ ਰਹੀ ਹੈ। ਇਸ ਤੋਂ ਪਹਿਲਾਂ ਵਿਦਿਆ ਜ਼ਿਆਦਾਤਰ ਲੰਬੇ ਵਾਲ੍ਹਾਂ ਵਾਲੇ ਕਿਰਦਾਰ ਵਿੱਚ ਹੀ ਨਜ਼ਰ ਆਈ ਹੈ।
-
She was extraordinary, in every sense of the word! Know the story of the child prodigy & the human computer, #ShakuntalaDevi @sonypicsprodns @Abundantia_Ent @anumenon1805 @vikramix @SnehaRajani pic.twitter.com/P2PAqPp5Tt
— vidya balan (@vidya_balan) September 16, 2019 " class="align-text-top noRightClick twitterSection" data="
">She was extraordinary, in every sense of the word! Know the story of the child prodigy & the human computer, #ShakuntalaDevi @sonypicsprodns @Abundantia_Ent @anumenon1805 @vikramix @SnehaRajani pic.twitter.com/P2PAqPp5Tt
— vidya balan (@vidya_balan) September 16, 2019She was extraordinary, in every sense of the word! Know the story of the child prodigy & the human computer, #ShakuntalaDevi @sonypicsprodns @Abundantia_Ent @anumenon1805 @vikramix @SnehaRajani pic.twitter.com/P2PAqPp5Tt
— vidya balan (@vidya_balan) September 16, 2019
'ਸ਼ਕੁੰਤਲਾ ਦੇਵੀ' ਇੱਕ ਭਾਰਤੀ ਲੇਖਕ ਅਤੇ ਮੈਥੀਮੈਟਿਸ਼ਿਅਨ ਹੈ । ਉਹ ਮਨੁੱਖੀ ਕੰਪਿਊਟਰ ਵੱਜੋਂ ਵੀ ਜਾਣੀ ਜਾਂਦੀ ਹੈ ਕਿਉਂਕਿ ਉਨ੍ਹਾਂ ਦੇ ਦਿਮਾਗ ਵਿੱਚ ਹਰ ਚੀਜ਼ ਦੀ ਗਣਨਾ ਕਰਨ ਦੀ ਕਾਬਲੀਅਤ ਹੈ।
ਹੋਰ ਪੜ੍ਹੋ: ਚੰਦਰਯਾਨ-2 ਦੀ ਕੀਮਤ ਕਈ ਹਾਲੀਵੁੱਡ ਫਿਲਮਾਂ ਦੇ ਬਜਟ ਨਾਲੋਂ ਵੀ ਘੱਟ
ਇਸ ਫ਼ਿਲਮ ਦਾ ਨਿਰਦੇਸ਼ਨ ਅਨੂ ਮੈਨਨ ਨੇ ਕਰ ਰਹੇ ਹਨ। ਅਨੂ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਸ਼ਕੁੰਤਲਾ ਦੇਵੀ ਤੋਂ ਪ੍ਰਭਾਵਿਤ ਸਨ। ਅਨੂ ਦਾ ਮੰਨਣਾ ਹੈ ਕਿ ਸ਼ਕੁੰਤਲਾ ਦੇਵੀ ਇੱਕ ਅਸਾਧਾਰਣ ਔਰਤ ਸੀ, ਜੋ ਸਮੇਂ ਤੋਂ ਪਹਿਲਾਂ ਤੇ ਆਪਣੇ ਸਿਧਾਂਤਾਂ 'ਤੇ ਚਲਦੀ ਸੀ।
-
Excitement is multiplying each day! Time to dig into the 'root' of the mathematical genius, #ShakuntalaDevi. #FilmingBegins @sonypicsprodns @Abundantia_Ent @anumenon1805 @vikramix @SnehaRajani pic.twitter.com/Ayz2TNlePF
— vidya balan (@vidya_balan) September 16, 2019 " class="align-text-top noRightClick twitterSection" data="
">Excitement is multiplying each day! Time to dig into the 'root' of the mathematical genius, #ShakuntalaDevi. #FilmingBegins @sonypicsprodns @Abundantia_Ent @anumenon1805 @vikramix @SnehaRajani pic.twitter.com/Ayz2TNlePF
— vidya balan (@vidya_balan) September 16, 2019Excitement is multiplying each day! Time to dig into the 'root' of the mathematical genius, #ShakuntalaDevi. #FilmingBegins @sonypicsprodns @Abundantia_Ent @anumenon1805 @vikramix @SnehaRajani pic.twitter.com/Ayz2TNlePF
— vidya balan (@vidya_balan) September 16, 2019
ਵਿਦਿਆ ਦੀ ਪਿਛਲੀ ਫ਼ਿਲਮ 'ਮਿਸ਼ਨ ਮੰਗਲ' ਬਾਕਸ-ਆਫਿਸ 'ਤੇ ਚੰਗਾ ਕਾਰੋਬਾਰ ਕਰ ਚੁੱਕੀ ਹੈ। ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ, ਤਪਸੀ ਪੰਨੂ, ਕੀਰਤੀ ਕੁਲਹਾਰੀ, ਨਿਤਿਆ ਮੈਨਨ, ਸੋਨਾਕਸ਼ੀ ਸਿਨਹਾ, ਸ਼ਰਮਨ ਜੋਸ਼ੀ ਅਹਿਮ ਕਿਰਦਾਰ ਵਿੱਚ ਸਨ।