ਹੈਦਰਾਬਾਦ: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ 9 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਜੋੜਾ 6 ਦਸੰਬਰ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਸਿਕਸ ਸੈਂਸ ਫੋਰਟ ਬਰਵਾੜਾ ਪਹੁੰਚਿਆ ਹੈ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਲੇਡੀਜ਼ ਸੰਗੀਤ ਹੋ ਚੁੱਕਿਆ ਹੈ। ਵਿੱਕੀ ਕੌਸ਼ਲ ਦੀ ਮਾਂ ਨੇ ਕੈਟਰੀਨਾ ਅਤੇ ਉਸਦੇ ਪਰਿਵਾਰ ਨੂੰ ਲੇਡੀਜ਼ ਸੰਗੀਤ ਵਿੱਚ ਪੰਜਾਬੀ ਸੱਭਿਆਚਾਰ ਨਾਲ ਜਾਣੂ ਕਰਵਾਇਆ ਗਿਆ। ਹੁਣ ਕੈਟਰੀਨਾ ਅਤੇ ਵਿੱਕੀ ਨੇ ਵੀ ਆਪਣੇ ਵਿਆਹ ਵਿੱਚ ਜ਼ਬਰਦਸਤ ਡਾਂਸ ਕੀਤਾ। ਬੁੱਧਵਾਰ ਨੂੰ ਜੋੜੇ ਦੀ ਹਲਦੀ ਅਤੇ ਮਹਿੰਦੀ ਦੀ ਰਸਮ ਪੂਰੀ ਹੋਵੇਗੀ।
ਮੀਡੀਆ ਰਿਪੋਰਟਾਂ ਦੇ ਮੁਤਾਬਕ ਜੋੜੇ ਦੀ ਹਲਦੀ ਅਤੇ ਮਹਿੰਦੀ ਦੀ ਰਸਮ ਬੁੱਧਵਾਰ ਨੂੰ ਹੋਵੇਗੀ। ਇਸ ਦੇ ਨਾਲ ਹੀ ਕੈਟਰੀਨਾ ਦੇ ਹੱਥਾਂ ’ਚ ਰਾਜਸਥਾਨ ਦੇ ਮਸ਼ਹੂਰ ਸੁਜਾਤ ਦੀ ਮਹਿੰਦੀ ਲਗਾਈ ਜਾਵੇਗੀ। ਇਸ ਦੇ ਲਈ 20 ਮਹਿੰਦੀ ਅਤੇ 400 ਮਹਿੰਦੀ ਕੋਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਲਦੀ-ਮਹਿੰਦੀ ਦੀ ਰਸਮ ਤੋਂ ਬਾਅਦ ਰਾਤ 8 ਵਜੇ ਸਾਰੇ ਮਹਿਮਾਨਾਂ ਲਈ ਡਿਨਰ ਦਾ ਆਯੋਜਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਡਿਨਰ ਤੋਂ ਬਾਅਦ ਸਾਰਿਆਂ ਲਈ ਸ਼ਾਨਦਾਰ ਪੂਲ ਪਾਰਟੀ ਹੋਵੇਗੀ।
ਖਬਰਾਂ ਮੁਤਾਬਕ ਕੈਟਰੀਨਾ ਅਤੇ ਵਿੱਕੀ ਦੇ ਵਿਆਹ ਦਾ ਸੰਗੀਤ ਇਸ ਲਈ ਸੁਰਖੀਆਂ 'ਚ ਹੈ ਕਿਉਂਕਿ ਫਿਲਮ 'ਸਿੰਘ ਇਜ਼ ਕਿੰਗ' ਦੇ ਰੋਮਾਂਟਿਕ ਗੀਤ 'ਤੇਰੀ ਓਰ' 'ਤੇ ਕੈਟਰੀਨਾ ਅਤੇ ਵਿੱਕੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸੰਗੀਤ ’ਚ ਲਾੜਾ ਅਤੇ ਲਾੜੀ ਨੂੰ ਦੋ ਟੀਮਾਂ ਵਿੱਚ ਵੰਡਿਆ ਗਿਆ ਹੈ।ਦੱਸ ਦਈਏ ਕਿ ਇਸ ਦੇ ਲਈ ਕੈਟਰੀਨਾ ਅਤੇ ਵਿੱਕੀ ਨੇ ਰਿਹਰਸਲ ਵੀ ਕੀਤੀ ਸੀ।
ਉੱਥੇ ਹੀ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਲੇਡੀਜ਼ ਸੰਗੀਤ ਵਿੱਚ ਗਾਉਂਦੇ ਨਜ਼ਰ ਆਏ। ਮੰਗਲਵਾਰ ਨੂੰ ਵਿੱਕੀ ਦੀ ਮਾਂ ਨੇ ਲੇਡੀਜ਼ ਸੰਗੀਤ ਕੀਤਾ ਸੀ, ਜੋ ਪੂਰੀ ਤਰ੍ਹਾਂ ਨਾਲ ਪੰਜਾਬੀ ਸੱਭਿਆਚਾਰ ਵਾਲਾ ਸੀ। ਇਸ ਵਿੱਚ ਔਰਤਾਂ ਨੇ ਢੋਲਕੀ ’ਤੇ ਪੁਰਾਣੇ ਪੰਜਾਬੀ ਗੀਤਾਂ ’ਤੇ ਡਾਂਸ ਕੀਤਾ। ਵਿੱਕੀ ਕੌਸ਼ਲ ਦੀ ਮਾਂ ਨੇ ਕੈਟਰੀਨਾ ਅਤੇ ਉਸਦੇ ਪਰਿਵਾਰ ਨੂੰ ਸਮੁੱਚੇ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਵਾਇਆ।
ਦੱਸ ਦਈਏ ਕਿ ਕੈਟਰੀਨਾ ਵਿੱਕੀ ਦੇ ਵਿਆਹ ਵਿੱਚ ਨਵੇਂ ਮਹਿਮਾਨਾਂ ਦੀ ਸੂਚੀ ਵਿੱਚ ਨੇਹਾ ਧੂਪੀਆ, ਅੰਗਦ ਬੇਦੀ, ਸ਼ਰਵਰੀ ਵਾਘ ਅਤੇ ਰਾਧਿਕਾ ਮਦਾਨ ਸ਼ਾਮਲ ਹਨ। ਦੱਸ ਦਈਏ ਕਿ ਬੁੱਧਵਾਰ ਨੂੰ ਮਹਿੰਦੀ ਦੀ ਰਸਮ ਹੋਵੇਗੀ।
ਇਹ ਵੀ ਪੜੋ: Katrina and Vicky wedding: ਪੰਜਾਬੀ ਗਾਇਕ ਗੁਰਦਾਸ ਮਾਨ ਨੇ ਜੈਪੁਰ ਏਅਰਪੋਰਟ ’ਤੇ ਗਾਇਆ ਗੀਤ-ਜੀਵੇ ਵੇ ਤੇਰੀ ਜੋੜੀ...