ਮੁੰਬਈ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਨਵੀਂ ਵਾਲੀ ਫ਼ਿਲਮ 'ਬਾਗੀ 3', 6 ਮਾਰਚ ਨੂੰ ਰਿਲੀਜ਼ ਹੋਵੇਗੀ। ਦੱਸਣਯੋਗ ਹੈ ਕਿ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੇ ਨਾਲ ਨਾਲ ਟਾਈਗਰ ਖ਼ੁਦ ਵੀ ਕਾਫ਼ੀ ਉਤਸ਼ਾਹਤ ਲੱਗ ਰਹੇ ਹਨ।
- " class="align-text-top noRightClick twitterSection" data="
">
ਜ਼ਿਕਰਯੋਗ ਹੈ ਕਿ ਟਾਈਗਰ ਨੇ ਆਪਣੇ ਇੰਸਟਾਗ੍ਰਾਮ 'ਤੇ ਫ਼ਿਲਮ ਦੇ ਇੱਕ ਸੀਨ ਨੂੰ ਸ਼ੇਅਰ ਕੀਤਾ ਹੈ ਜਿਸ ਦੇ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ ਹੈ,"ਬਸ ਹਾਲੇ ਦੋ ਦਿਨ ਹੋਰ। #ਬਾਗੀ3।"
ਇਹ ਫ਼ਿਲਮ ਦਾ ਨਿਰਦੇਸ਼ਨ ਅਹਿਮਦ ਖ਼ਾਨ ਵੱਲੋਂ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਟਾਈਗਰ ਤੋਂ ਇਲਾਵਾ ਜੈਕੀ ਸ਼ਰਾਫ, ਸ਼ਰਧਾ ਕਪੂਰ, ਅੰਕਿਤਾ ਲੋਖੰਡੇ, ਰਿਤੇਸ਼ ਦੇਸ਼ਮੁਖ, ਆਸ਼ੂਤੋਸ਼ ਰਾਣਾ ਅਤੇ ਚੰਕੀ ਪਾਂਡੇ ਵੀ ਨਜ਼ਰ ਆਉਣਗੇ।
ਹੋਰ ਪੜ੍ਹੋ: ਫਿਲਮ ਜੋਰਾ 2 ਦੇ ਅਦਾਕਾਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਸਾਜਿਦ ਨਾਡੀਆਡਵਾਲਾ ਵੱਲੋਂ ਪ੍ਰੋਡਿਊਸ ਇਹ ਫ਼ਿਲਮ ਐਕਸ਼ਨ, ਰੋਮਾਂਚ ਨਾਲ ਭਰੀ ਹੋਵੇਗੀ। ਫ਼ਿਲਮ ਦਾ ਟ੍ਰੇਲਰ 6 ਫਰਵਰੀ ਨੂੰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਤੇ ਦਰਸ਼ਕਾਂ ਨੂੰ ਟਾਈਗਰ ਦੀ ਜ਼ਬਰਦਸਤ ਐਕਸ਼ਨ ਵਾਲੀ ਝਲਕ ਵੇਖਣ ਨੂੰ ਮਿਲੀ। ਇਸ ਨੂੰ ਹੁਣ ਤੱਕ 70 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ।