ETV Bharat / sitara

ਸੁਸ਼ਾਂਤ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਗੂਗਲ 'ਤੇ ਸਰਚ ਕੀਤਾ ਪੇਨਲੈੱਸ ਡੈੱਥ

author img

By

Published : Aug 3, 2020, 7:58 PM IST

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਦੋ ਮਹੀਨੇ ਹੋਣ ਜਾ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਦੀ ਮੌਤ ਦੀ ਗੁੱਥੀ ਸੁਲਝੀ ਨਹੀਂ ਹੈ। ਹਰ ਰੋਜ਼ ਇਸ ਮਾਮਲੇ ਵਿੱਚ ਨਵੇਂ ਖੁਲਾਸੇ ਹੋ ਰਹੇ ਹਨ।

sushant-singh-rajput-searched-for-painless-death-on-internet
ਸੁਸ਼ਾਂਤ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਗੂਗਲ 'ਤੇ ਸਰਚ ਕੀਤਾ ਪੇਨਲੈੱਸ ਡੈੱਥ

ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਗੂਗਲ 'ਤੇ ਦਰਦ ਰਹਿਤ ਮੌਤ ਅਤੇ ਮਾਨਸਿਕ ਬਿਮਾਰੀਆ ਤੋਂ ਸਬੰਧਤ ਕੁੱਝ ਸ਼ਬਦਾਂ ਦੀ ਭਾਲ ਕੀਤੀ ਸੀ।

ਇਹ ਜਾਣਕਾਰੀ ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮ ਬੀਰ ਸਿੰਘ ਨੇ ਸੋਮਵਾਰ ਨੂੰ ਦਿੱਤੀ। ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮ ਬੀਰ ਸਿੰਘ ਦੇ ਮੁਤਾਬਕ ਸੁਸ਼ਾਂਤ ਨੇ ਗੂਗਲ 'ਤੇ ਦਰਦ ਰਹਿਤ ਮੌਤ, ਸਿਜੋਫਰੀਨੀਆ ਅਤੇ ਬਾਈਪੋਲਰ ਡਿਸਆਰਡਰ ਵਰਗੇ ਸ਼ਬਦਾਂ ਦੀ ਖੋਜ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਨਾਮ ਦੀ ਵੀ ਕਈ ਵਾਰ ਭਾਲ ਕੀਤੀ ਸੀ।

ਕਮਿਸ਼ਨਰ ਪਰਮ ਬੀਰ ਨੇ ਸੋਮਵਾਰ ਨੂੰ ਮੀਡੀਆ ਨੂੰ ਗੱਲਬਾਤ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਮੁੰਬਈ ਪੁਲਿਸ ਅਤੇ ਬਿਹਾਰ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਾਮਲੇ 'ਚ ਕੁਝ ਨਵੇਂ ਮੋੜ ਵੀ ਆ ਰਹੇ ਹਨ। ਇਲਜ਼ਾਮ ਲਾਏ ਜਾ ਰਹੇ ਹਨ ਕਿ ਮੁੰਬਈ ਪੁਲਿਸ ਜਾਂਚ ਵਿੱਚ ਬਿਹਾਰ ਪੁਲਿਸ ਦੀ ਪੂਰੀ ਮਦਦ ਨਹੀਂ ਕਰ ਰਹੀ ਹੈ। ਇਨ੍ਹਾਂ ਦੋਸ਼ਾਂ ਦੇ ਵਿਚਕਾਰ ਮੁੰਬਈ ਪੁਲਿਸ ਦੇ ਮੁੱਖ ਕਮਿਸ਼ਨਰ ਪਰਮ ਬੀਰ ਸਿੰਘ ਨੇ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਮੁੰਬਈ ਵਿੱਚ ਜਾਂਚ ਲਈ ਆਈ ਬਿਹਾਰ ਪੁਲਿਸ ਦੇ ਅਧਿਕਾਰ ਖੇਤਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਇਸ ਮਾਮਲੇ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਆਗੂ ਦੇ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.