ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੀਆਂ ਤਿਆਰੀਆਂ ਕਾਫ਼ੀ ਦਿਨਾਂ ਤੋਂ ਹਰ ਜਗ੍ਹਾਂ ਹੋ ਰਹੀਆਂ ਹਨ। ਇਸ ਤੋਂ ਇਲ਼ਾਵਾ ਪ੍ਰਕਾਸ਼ ਪੂਰਬ ਦਾ ਉਤਸ਼ਾਹ ਨਾ ਸਿਰਫ਼ ਪੰਜਾਬ ਸਗੋਂ ਲਹਿੰਦੇ ਪੰਜਾਬ ਅਤੇ ਬਾਲੀਵੁੱਡ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਕਈ ਮਸ਼ਹੂਰ ਗਾਇਕਾ ਨੇ ਆਪਣੀ- ਆਪਣੀ ਸ਼ਰਧਾ ਭਾਵਨਾ ਦਿਖਾਈ ਹੈ। ਇਸ ਧਾਰਮਿਕ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਈ ਗਾਇਕਾ ਨੇ ਧਾਰਮਿਕ ਗੀਤ ਰਿਲੀਜ਼ ਕੀਤੇ ਹਨ, ਜਿਨ੍ਹਾਂ ਦਾ ਮਕਸਦ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਦੇਸ਼ਾਂ ਦੀ ਪਾਲਣਾ ਕਰਨਾ ਸਿਖਾਉਣਾ ਹੈ।
1. ਹਰਸ਼ਦੀਪ ਕੌਰ
ਹਰਸ਼ਦੀਪ ਕੌਰ ਨੇ ਨਾ ਸਿਰਫ਼ ਪਾਲੀਵੁੱਡ ਵਿੱਚ ਸਗੋਂ ਬਾਲੀਵੁੱਡ ਵਿੱਚ ਆਪਣਾ ਨਾਂਅ ਬਣਾਇਆ ਹੈ। ਹਰਸ਼ਦੀਪ ਕੌਰ ਨੇ ਹਾਲ ਹੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਇੱਕ ਧਾਰਮਿਕ ਗੀਤ ਰਿਲੀਜ਼ ਕੀਤਾ ਹੈ, ਜਿਸ ਦਾ ਨਾਂਅ ਹੈ, 'ਸਤਿਗੁਰੂ ਨਾਨਕ ਆਏ ਨੇ'। ਇਸ ਗੀਤ ਵਿੱਚ ਨਾ ਸਿਰਫ਼ ਇੱਕ ਗਾਇਕ ਸਗੋਂ ਬਾਲੀਵੁੱਡ ਦੀਆਂ ਕਈ ਪ੍ਰਸਿੱਧ ਹਸਤੀਆਂ ਨੇ ਆਪਣੀ ਸ਼ਰਧਾ ਦਿਖਾਉਂਦੀਆ ਇਸ ਗੀਤ ਨੂੰ ਗਾਇਆ ਹੈ। ਇਸ ਗੀਤ ਵਿੱਚ ਕਪਿਲ ਸ਼ਰਮਾ, ਨਿਤੀ ਮੋਹਨ, ਰਿਚਾ ਸ਼ਰਮਾ, ਸਲੀਮ ਮਰਚੰਟ, ਸ਼ਾਨ, ਸ਼ੰਕਰ ਮਾਹਾਦੇਵਨ, ਸ਼ੇਖ਼ਰ ਅਤੇ ਸੁਖਜਿੰਦਰ ਸ਼ਿੰਦਾ ਨੇ ਆਪਣੀ- ਆਪਣੀ ਆਵਾਜ਼ ਨਾਲ ਇਸ ਗਾਣੇ ਨੂੰ ਮੁਕੰਮਲ ਕੀਤਾ ਹੈ।
- " class="align-text-top noRightClick twitterSection" data="">
2. ਜੈਜ਼ੀ ਬੀ
ਪੰਜਾਬ ਦੇ ਫੰਕੀ ਗਾਇਕ ਕਹੇ ਜਾਣ ਵਾਲੇ ਜੈਜ਼ੀ ਬੀ ਨੇ ਵੀ ਇਸ ਮੌਕੇ ਇੱਕ ਧਾਰਮਿਕ ਗੀਤ ਗਾਇਆ, ਜਿਸ ਦਾ ਨਾਂਅ 'ਧੰਨ ਧੰਨ ਬਾਬਾ ਨਾਨਕ' ਹੈ। ਇਸ ਗੀਤ ਦੇ ਬੋਲ ਸਤੀ ਖੋਖੇਵਾਲੀਆ ਨੇ ਲਿਖੇ ਹਨ ਤੇ ਇਸ ਨੂੰ ਮਿਊਜ਼ਿਕ Jassi Bros ਵੱਲੋਂ ਦਿੱਤਾ ਗਿਆ ਹੈ ਤੇ ਇਸ ਦਾ ਨਿਰਦੇਸ਼ਨ ਹੈਰੀ ਚਹਿਲ ਵੱਲੋਂ ਕੀਤਾ ਗਿਆ ਹੈ।
- " class="align-text-top noRightClick twitterSection" data="">
3. ਬੱਬੂ ਮਾਨ
ਆਪਣੇ ਅੜਬ ਸੁਭਾਅ ਲਈ ਜਾਣੇ ਜਾਂਦੇ ਬੱਬੂ ਮਾਨ ਨੇ 550ਵੇਂ ਪ੍ਰਕਾਸ਼ ਪੂਰਬ ਮੌਕੇ ਇੱਕ ਧਾਰਮਿਕ ਗੀਤ ਨਾਲ ਆਪਣੀ ਸ਼ਰਧਾ ਭਾਵਨਾ ਲੋਕਾਂ ਨਾਲ ਸਾਂਝੀ ਕੀਤੀ ਹੈ। ਦਰਅਸਲ ਇਹ ਗੀਤ ਕਰਤਾਰਪੁਰ ਲਾਂਘੇ 'ਤੇ ਅਧਾਰਿਤ ਹੈ। ਇਹ ਗੀਤ ਦੋਹਾਂ ਦੇਸ਼ਾ ਦੇ ਜਜ਼ਬਾਤਾਂ ਤੇ ਸ਼ਰਧਾ ਨੂੰ ਦਰਸਾਉਂਦਾ ਹੈ।
- " class="align-text-top noRightClick twitterSection" data="">
4. ਸਤਿੰਦਰ ਸਰਤਾਜ
ਆਪਣੀ ਅਣਮੁੱਲੀ ਸ਼ਾਇਰੀ ਤੇ ਲਿਖਤ ਕਰਕੇ ਜਾਣੇ ਜਾਂਦੇ ਸਤਿੰਦਰ ਸਰਤਾਜ ਨੇ ਵੀ 550ਵੇਂ ਪ੍ਰਕਾਸ਼ ਪੂਰਬ ਮੌਕੇ ਗੀਤ 'ਆਰਤੀ' ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਲਿਖਿਆ ਖ਼ੁਦ ਸਤਿੰਦਰ ਸਰਤਾਜ ਨੇ ਹੈ ਤੇ ਗੀਤ ਨੂੰ ਸੰਦੀਪ ਸ਼ਰਮਾ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ।
- " class="align-text-top noRightClick twitterSection" data="">
5. ਸੁੰਨਦਾ ਸ਼ਰਮਾ
ਆਪਣੇ ਚੰਕਵੇਂ ਅੰਦਾਜ਼ ਨਾਲ ਜਾਣੀ ਜਾਂਦੀ ਸੁਨੰਦਾ ਸ਼ਰਮਾ ਨੇ ਵੀ ਇਸ 550ਵੇਂ ਪ੍ਰਕਾਸ਼ ਪੂਰਬ ਮੌਕੇ ਗੀਤ 'ਨਾਨਕੀ ਦਾ ਵੀਰ' ਗਾ ਭੈਣ ਤੇ ਭਰਾ ਦੇ ਪਿਆਰ ਭਰੇ ਰਿਸ਼ਤੇ ਨੂੰ ਦਰਸਾਇਆ ਹੈ। ਇਸ ਗੀਤ ਨੂੰ ਲਿਖਿਆ ਵੀਤ ਬਲਜੀਤ ਨੇ ਹੈ ਤੇ ਨਿਰਦੇਸ਼ਨ ਸਟਾਲਿਨਵੀਰ ਸਿੰਘ ਵੱਲੋਂ ਕੀਤਾ ਗਿਆ ਹੈ।
- " class="align-text-top noRightClick twitterSection" data="">