ETV Bharat / sitara

ਰਾਣੀ ਮੁਖਰਜੀ ਨਾਲ ਕੰਮ ਕਰਨਾ ਰਿਹਾ ਸ਼ਾਨਦਾਰ: ਸ਼ਰੂਤੀ ਬਾਪਨਾ - mardaani 2 actress shruti bapna

ਅਦਾਕਾਰਾ ਸ਼ਰੂਤੀ ਬਾਪਨਾ ਦਾ ਕਹਿਣਾ ਹੈ ਕਿ ਮਰਦਾਨੀ 2 ਦੀ ਅਦਾਕਾਰਾ ਰਾਣੀ ਮੁਖ਼ਰਜੀ ਨਾਲ ਕੰਮ ਕਰਨ ਦਾ ਸਫ਼ਰ ਕਾਫ਼ੀ ਸ਼ਾਨਦਾਰ ਰਿਹਾ। ਇਸ ਤੋਂ ਇਲਾਵਾ ਸ਼ਰੂਤੀ ਨੇ ਰਾਣੀ ਬਾਰੇ ਵੀ ਕਈ ਦਿਲਚਸਪ ਗੱਲਾਂ ਦੱਸੀਆਂ।

shruti bapna comments on rani mukerji
ਫ਼ੋਟੋ
author img

By

Published : Dec 4, 2019, 5:21 PM IST

ਮੁੰਬਈ: ਬਾਲੀਵੁੱਡ ਫ਼ਿਲਮ ਸਾਲ 2014 ਵਿੱਚ ਆਈ ਫ਼ਿਲਮ 'ਮਰਦਾਨੀ' ਨੇ ਪਹਿਲਾਂ ਹੀ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਕਾਫ਼ੀ ਜਗ੍ਹਾ ਬਣਾ ਲਈ ਹੈ ਤੇ ਹੁਣ ਇਸ ਫ਼ਿਲਮ ਦਾ ਸਿਕੁਅਲ 'ਮਰਦਾਨੀ 2' ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ ਵਿੱਚ ਰਾਣੀ ਮੁਖ਼ਰਜੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਨਾਲ ਹੀ ਫ਼ਿਲਮ ਵਿੱਚ ਅਦਾਕਾਰਾ ਸ਼ਰੂਤੀ ਬਾਪਨਾ ਵੀ ਨਜ਼ਰ ਆਵੇਗੀ।

ਹੋਰ ਪੜ੍ਹੋ: ਫ਼ਿਲਮ 'ਸਭ ਕੁਸ਼ਲ ਮੰਗਲ' ਦਾ ਟ੍ਰੇਲਰ ਹੋਇਆ ਰਿਲੀਜ਼, ਦੇਖਣ ਨੂੰ ਮਿਲੇਗੀ ਰਵੀ ਕਿਸ਼ਨ ਦੀ ਬੇਟੀ ਰੀਵਾ ਕਿਸ਼ਨ ਦੀ ਅਦਾਕਾਰੀ

ਸ਼ਰੂਤੀ ਦਾ ਕਹਿਣਾ ਹੈ ਕਿ ਇਸ ਫ਼ਿਲਮ ਵਿੱਚ ਉਨ੍ਹਾਂ ਦਾ ਰਾਣੀ ਨਾਲ ਕੰਮ ਕਰਨ ਦਾ ਅਨੁਭਵ ਕਾਫ਼ੀ ਚੰਗਾ ਰਿਹਾ। ਸ਼ਰੂਤੀ ਫ਼ਿਲਮ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਣੀ ਨਾਲ ਕੰਮ ਕਰਨਾ ਕਾਫ਼ੀ ਦਿਲਚਸਪ ਹੋਣ ਦੇ ਨਾਲ ਨਾਲ ਚੁਣੌਤੀ ਭਰਿਆ ਰਿਹਾ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਰਾਣੀ ਕਾਫ਼ੀ ਦਿਲਖ਼ੁਸ਼ ਤੇ ਸਾਰਿਆਂ ਦੀ ਮਦਦ ਕਰਨ ਵਾਲੀ ਹੈ, ਜੋ ਆਪਣੇ ਸਹਿ-ਕਲਾਕਾਰ ਦੀ ਮਦਦ ਕਰਦੀ ਹੈ ਤੇ ਉਨ੍ਹਾਂ ਦਾ ਵਿਵਹਾਰ ਕਾਫ਼ੀ ਦੋਸਤਾਨਾ ਹੈ। ਸ਼ਰੁੂਤੀ ਨੇ ਕਿਹਾ, "ਸ਼ੂਟਿੰਗ ਦੇ ਦੌਰਾਨ ਸਾਡੀ ਚੰਗੀ ਦੋਸਤੀ ਹੋ ਗਈ।"

ਹੋਰ ਪੜ੍ਹੋ: ਫ਼ਿਲਮ Jayeshbhai Jordar ਵਿੱਚ ਭੋਲੇ ਛੋਕਰੇ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਰਣਵੀਰ ਸਿੰਘ

ਫ਼ਿਲਮ ਵਿੱਚ ਰਾਣੀ ਆਪਣੇ ਨਿਡਰ ਅਤੇ ਅਸੂਲਾਂ ਦੀ ਪੱਕੀ ਪੁਲਿਸ ਅਧਿਕਾਰੀ ਸ਼ਿਵਾਨੀ ਸ਼ਿਵਾਜੀ ਰਾਏ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ, ਜਿਸ ਵਿੱਚ ਰਾਣੀ ਇੱਕ ਬਦਨਾਮ ਅਪਰਾਧੀ ਨੂੰ ਫੜਣ ਲਈ ਦਿਨ ਰਾਤ ਇੱਕ ਕਰ ਦਿੰਦੀ ਹੈ। ਇਹ ਫ਼ਿਲਮ ਭਾਰਤ ਵਿੱਚ ਬਲਾਤਕਾਰ ਦੇ ਘਿਣਾਉਣੇ ਸਮਾਜਿਕ ਅਪਰਾਧ ਨੂੰ ਦਰਸਾਉਂਦੀ ਹੈ, ਜੋ ਜ਼ਿਆਦਾਤਰ ਨੌਜਵਾਨਾਂ ਵੱਲੋਂ ਕੀਤੇ ਜਾਂਦੇ ਹਨ। ਆਦਿੱਤਿਆ ਚੋਪੜਾ ਵੱਲੋਂ ਪ੍ਰੋਡਿਊਸ ਇਹ ਫ਼ਿਲਮ 13 ਦਸੰਬਰ ਨੂੰ ਰਿਲੀਜ਼ ਹੋਵੇਗੀ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.