ਮੁੰਬਈ: ਬਿੱਗ ਬੌਸ 13 ਦੇ ਘਰ ਹਰ ਇੱਕ ਮੌਕੇ 'ਤੇ ਟਵਿਸਟ ਦੇਖਣ ਨੂੰ ਮਿਲਦਾ ਹੈ, ਪਰ ਪਿਛਲੀ ਰਾਤ ਨੂੰ ਜੋ ਹੋਇਆ ਉਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਬਿੱਗ ਬੌਸ 13 ਦਾ ਪਹਿਲਾ ਫਾਈਨਲ ਹੋਇਆ ਅਤੇ ਸਲਮਾਨ ਖ਼ਾਨ ਨੇ ਘਰ ਦੇ ਤਿੰਨ ਸਭ ਤੋਂ ਸਭ ਤੋਂ ਚਰਚਿਤ ਕੰਟੈਂਸਟੈਂਟਾਂ ਨੂੰ ਬੇ-ਘਰ ਕਰ ਦਿੱਤਾ ਹੈ। ਜੀ ਹਾਂ, ਟੀਵੀ ਦੀਆਂ ਦੋ ਸੁਪਰਹਿੱਟ ਨੂੰਹਾਂ ਅਤੇ ਇੱਕ ਪੱਤਰਕਾਰ ਬਿੱਗ ਬੌਸ ਦੇ ਘਰੋਂ ਬੇ-ਘਰ ਹੋ ਗਈਆ ਹਨ।
ਦੋ ਸੁਪਰ ਹਿੱਟ ਨੂੰਹਾਂ ਰਸ਼ਮੀ ਦੇਸਾਈ ਅਤੇ ਦੇਵੋਲੀਨਾ ਭੱਟਾਚਾਰੀਆ ਨੂੰ ਫਾਈਨਲ ਤੋਂ ਬਾਹਰ ਕੱਢ ਦਿੱਤਾ ਗਿਆ ਹੈ, ਜਦਕਿ ਸ਼ੈਫਾਲੀ ਬੱਗਾ, ਜੋ ਲੜਾਈ ਤੋਂ ਲੈ ਕੇ ਪਿਆਰ ਦੇ ਐਂਗਲ ਤੱਕ ਘਰ ਆਈ ਹੋਈ ਹੈ, ਨੂੰ ਵੀ ਇਸ ਗੇਮ ਤੋਂ ਬਾਹਰ ਕਰ ਦਿੱਤਾ ਹੈ।
ਹੋਰ ਪੜ੍ਹੋ: ਬਾਲੀਵੁੱਡ ਨੇ ਦਿੱਤੀਆਂ ਸ਼ਾਹਰੁਖ ਖ਼ਾਨ ਨੂੰ ਜਨਮਦਿਨ ਦੀਆਂ ਮੁਬਾਰਕਾਂ
ਫਾਈਨਲ ਵਿੱਚ ਸਲਮਾਨ ਨੇ ਸ਼ੋਅ 'ਤੇ ਕੀਤੇ ਜਾ ਰਹੇ ਕੰਮ ਵਿੱਚ ਘੱਟ ਰੁਚੀ ਲੈਣ ਲਈ ਕੰਟੈਂਸਟੈਂਟਾਂ ਦੀ ਨਿੰਦਾ ਕੀਤੀ। ਟਾਸਕ ਨੂੰ ਜਿੱਤਦੇ ਹੋਏ ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਪਹਿਲਾਂ ਹੀ ਫਾਈਨਲ ਵਿੱਚ ਪਹੁੰਚ ਗਏ ਹਨ। ਸਲਮਾਨ ਖ਼ਾਨ ਨੇ ਸਪੱਸ਼ਟ ਕੀਤਾ ਕਿ ਮਾਹਿਰਾ ਸ਼ਰਮਾ ਦਰਸ਼ਕਾਂ ਦੀ ਵੋਟਿੰਗ ਦੇ ਅਨੁਸਾਰ 6 ਰੈਂਕ 'ਤੇ ਸੀ, ਪਰ ਹੁਣ ਉਹ ਫਾਈਨਲ ਵਿੱਚ ਪਹੁੰਚ ਗਈ ਹੈ।
ਦਰਸ਼ਕਾਂ ਨੂੰ ਇਨ੍ਹਾਂ ਦੋਵਾਂ ਸੁਪਰਹਿੱਟ ਨੂੰਹਾਂ ਦੇ ਘਰ ਦੇ ਬਾਹਰ ਜਾਣ 'ਤੇ ਵੀ ਹੈਰਾਨੀ ਹੋਈ ਹੈ। ਸੂਤਰਾਂ ਤੋਂ ਮਿਲੀ ਖ਼ਬਰਾਂ ਅਨੁਸਾਰ ਸਿਰਫ਼ ਸ਼ੇਫਾਲੀ ਬੱਗਾ ਬੇ-ਘਰ ਹੋਈ ਹੈ। ਜਦਕਿ ਰਸ਼ਮੀ ਅਤੇ ਡੇਵੋਲੀਨਾ ਨੂੰ ਘਰ ਦੇ ਗੁਪਤ ਕਮਰੇ ਵਿੱਚ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ, ਹਾਲੇ ਤੱਕ ਇਸ ਤੱਥ ਦੀ ਪੁਸ਼ਟੀ ਨਹੀਂ ਹੋਈ ਹੈ।