ਮੁੰਬਈ: ਕਾਫ਼ੀ ਲੰਮੇ ਸਮੇਂ ਤੋਂ ਫ਼ਿਲਮਾਂ ਤੋਂ ਬ੍ਰੇਕ ਲੈਣ ਤੋਂ ਬਾਅਦ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੇ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਆਪਣੀ ਆਲ ਟਾਈਮ ਫੇਵਰੇਟ ਗਾਇਕਾ ਸ਼ਕੀਰਾ ਦੀ ਇੱਕ ਤਸਵੀਰ ਨੂੰ ਸਾਂਝਾ ਕੀਤਾ। ਇਹ ਤਸਵੀਰ ਸੁਪਰ ਬੋਲ 2020 ਦੇ ਪਰਫਾਰਮੈਂਸ ਦੀ ਹੈ। ਕਿੰਗ ਖ਼ਾਨ ਨੇ 'whenever' ਗਾਇਕਾ ਨੂੰ ਆਪਣੀ ਮਨਪਸੰਦ ਤੇ ਉਨ੍ਹਾਂ ਦੀ ਪਰਫਾਰਮੈਂਸ ਨੂੰ ਮਨੋਰੰਜਕ ਦੱਸਿਆ ਹੈ।
-
So wonderful, so hard working so absolutely entertaining. My all time favourite. https://t.co/bC3IxRinVr
— Shah Rukh Khan (@iamsrk) February 4, 2020 " class="align-text-top noRightClick twitterSection" data="
">So wonderful, so hard working so absolutely entertaining. My all time favourite. https://t.co/bC3IxRinVr
— Shah Rukh Khan (@iamsrk) February 4, 2020So wonderful, so hard working so absolutely entertaining. My all time favourite. https://t.co/bC3IxRinVr
— Shah Rukh Khan (@iamsrk) February 4, 2020
ਹੋਰ ਪੜ੍ਹੋ: ਅਮਿਤਾਭ ਨੇ ਪਾਕਿ ਦੇ ਖ਼ਿਲਾਫ਼ ਮਿਲੀ ਜਿੱਤ 'ਤੇ ਭਾਰਤ ਦੀ U19 ਟੀਮ ਨੂੰ ਦਿੱਤੀ ਵਧਾਈ
54 ਸਾਲਾਂ ਅਦਾਕਾਰ ਨੇ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ, "ਅਦਭੂਦ, ਮਿਹਨਤੀ, ਮਨੋਰੰਜਕ......ਮਾਈ ਆਲ ਟਾਈਮ ਫੇਵਰੇਟ।" ਤਸਵੀਰ ਵਿੱਚ, 43 ਸਾਲਾਂ ਸ਼ਕੀਰਾ ਲਾਲ ਰੰਗ ਦੀ ਡ੍ਰੈਸ ਵਿੱਚ ਸਟੇਜ ਉੱਤੇ ਬੈਕਗਰਾਊਂਡ ਡਾਂਸਰਾਂ ਦੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸ਼ਕੀਰਾ ਦੀ ਪਰਫਾਰਮੈਂਸ ਉਦੋਂ ਧਮਾਕੇਦਾਰ ਹੋਈ, ਜਦ ਜੈਨੀਫ਼ਰ ਲੋਪੇਜ਼ ਨੇ ਆਪਣੇ ਹਿੱਟ ਨੰਬਰ 'waiting for tonight' ਦੇ ਨਾਲ ਸਟੇਜ ਉੱਤੇ ਆਈ।
ਜੇ ਗੱਲ ਕਰੀਏ ਸ਼ਾਹਰੁਖ ਦੇ ਵਰਕ ਫ੍ਰੰਟ ਦੀ ਤਾਂ ਉਨ੍ਹਾਂ ਨੇ ਕੁਝ ਸਮੇਂ ਦੇ ਲਈ ਫ਼ਿਲਮਾਂ ਤੋਂ ਬ੍ਰੇਕ ਲੈ ਰੱਖੀ ਹੈ। ਸਾਲ 2019 ਵਿੱਚ ਅਦਾਕਾਰ ਕੋਈ ਵੀ ਫ਼ਿਲਮ ਰਿਲੀਜ਼ ਨਹੀਂ ਹੋਈ। ਅਦਾਕਾਰ ਦੇ ਫੈਨਸ ਉਨ੍ਹਾਂ ਦੀ ਅਗਲੀ ਫ਼ਿਲਮੀ ਦੀ ਅਨਾਊਸਮੈਂਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।