ਮੁੰਬਈ: ਨਿਰਦੇਸ਼ਕ ਰਾਜਕੁਮਾਰ ਹਿਰਾਨੀ ਦੀ ਫਰੈਂਚਾਇਜ਼ੀ ਫ਼ਿਲਮ 'ਮੁੰਨਾ ਭਾਈ' ਵਿੱਚ ਸੰਜੇ ਦੱਤ ਅਤੇ ਅਰਸ਼ਦ ਵਾਰਸੀ ਦੀ ਜੋੜੀ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ। ਇਸ ਫ਼ਿਲਮਾਂ ਵਿੱਚ ਸਰਕਟ ਦਾ ਕਿਰਦਾਰ ਨਿਭਾ ਚੁੱਕੇ ਅਰਸ਼ਦ ਵਾਰਸੀ ਨੂੰ ਹਾਲੇ ਤੱਕ ਕੋਈ ਨਹੀਂ ਭੁੱਲ ਸਕਿਆ ਹੈ। ਇਸ ਦੇ ਨਾਲ ਹੀ ਲੋਕ ਇਸ ਫ਼ਿਲਮ ਦੇ ਸੀਕਵਲ ਨੂੰ ਵੇਖਣ ਲਈ ਕਾਫ਼ੀ ਉਤਸ਼ਾਹਿਤ ਹਨ।
ਖ਼ਬਰਾਂ ਮੁਤਾਬਕ ਦੋਵੇਂ ਅਦਾਕਾਰ ਇੱਕ ਵਾਰ ਫਿਰ ਇੱਕ ਫ਼ਿਲਮ ਵਿੱਚ ਇਕੱਠੇ ਨਜ਼ਰ ਆਉਣਗੇ। ਹਾਲਾਂਕਿ, ਇਹ ਫ਼ਿਲਮ ਮੁੰਨਾ ਭਾਈ ਦਾ ਸੀਕਵਲ ਨਹੀਂ ਹੈ ਸਗੋਂ ਸੰਜੇ ਦੱਤ ਅਤੇ ਅਰਸ਼ਦ ਵਾਰਸੀ ਦਾ ਇਹ ਨਵਾਂ ਪ੍ਰੋਜੈਕਟ ਹੈ।
ਹੋਰ ਪੜ੍ਹੋ: ‘ਪਤੀ ਪਤਨੀ ਔਰ ਵੋਹ’ ਦੇ ਟ੍ਰੇਲਰ ਤੋਂ ਬਾਅਦ ਫ਼ਿਲਮ ਨੂੰ ਲੈ ਕੇ ਹੋਏ ਵਿਵਾਦ
ਅਰਸ਼ਦ ਵਾਰਸੀ ਦਾ ਕਹਿਣਾ ਹੈ ਕਿ, ਸੰਜੇ ਦੱਤ ਅਤੇ ਮੈਂ ਅਗਲੇ ਸਾਲ ਨਵੀਂ ਫ਼ਿਲਮ ‘ਤੇ ਕੰਮ ਕਰਨਾ ਸ਼ੁਰੂ ਕਰਾਂਗੇ। ਸਾਜਿਦ-ਫ਼ਰਹਾਦ ਦੀ ਇਸ ਫ਼ਿਲਮ ਦੀ ਸਕ੍ਰਿਪਟ ਬਹੁਤ ਮਜ਼ਾਕੀਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ ਅਗਲੇ ਸਾਲ ਮਾਰਚ-ਅਪ੍ਰੈਲ ਤੱਕ ਮੁਕੰਮਲ ਹੋ ਜਾਵੇਗੀ।
ਹੋਰ ਪੜ੍ਹੋ: ਬੱਬੂ ਮਾਨ ਦੀ ਵਾਇਰਲ ਹੋਈ ਵੀਡੀਓ 'ਤੇ ਲੋਕਾਂ ਦਾ ਕੀ ਕਹਿਣਾ ਹੈ?
ਅਰਸ਼ਦ ਵਾਰਸੀ ਨੇ ਕਹਾਣੀ ਬਾਰੇ ਗੱਲ ਕਰਦਿਆਂ ਕਿਹਾ ਕਿ, ਸੰਜੇ ਦੱਤ ਫ਼ਿਲਮ ਵਿੱਚ ਇੱਕ ਅੰਨ੍ਹੇ ਡਾਨ ਦੀ ਭੂਮਿਕਾ ਨਿਭਾਉਣਗੇ ਅਤੇ ਮੈਂ ਉਸ ਦੀ ਅੱਖ ਬਣਾਂਗਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ, ਕੋਈ ਨਹੀਂ ਜਾਣ ਸਕਦਾ ਕਿ ਉਹ ਅੰਨ੍ਹਾ ਹੈ ਤੇ ਮੈਂ ਉਸ ਨੂੰ ਪੂਰੀ ਫ਼ਿਲਮ ਦੌਰਾਨ ਨਿਰਦੇਸ਼ਤ ਕਰਾਗਾਂ। ਫ਼ਿਲਮ ਦੀ ਸਕ੍ਰਿਪਟ ਕਾਫ਼ੀ ਹਾਸੋਹੀਣ ਵਾਲੀ ਹੋਵੇਗੀ।