ਮੁੰਬਈ:ਫ਼ਿਲਮ ਸਾਂਡ ਕੀ ਆਖ ਦਾ ਗੀਤ ਵੁਮਨਿਆ ਸਭ ਨੂੰ ਪਸੰਦ ਆ ਰਿਹਾ ਹੈ। ਇਸ ਗੀਤ ਦੇ ਵਿੱਚ ਤਾਪਸੀ ਅਤੇ ਭੂਮੀ ਦੀ ਪ੍ਰਫ਼ੋਮੇਂਸ ਬਾ ਕਮਾਲ ਹੈ। ਰਿਲੀਜ਼ ਹੋਏ ਗੀਤ ਵੁਮਨਿਆ ਦੇ ਬੋਲ ਰਾਜ ਸ਼ੇਖਰ ਵੱਲੋਂ ਲਿੱਖੇ ਗਏ ਹਨ। ਇਸ ਗੀਤ ਨੂੰ ਵਿਸ਼ਾਲ ਦਦਲਾਨੀ ਅਤੇ ਵਿਸ਼ਾਲ ਮਿਸ਼ਰਾ ਨੂੰ ਆਪਣੀ ਅਵਾਜ਼ ਦੇ ਨਾਲ ਸ਼ਿੰਘਾਰਿਆ ਹੈ। ਵਿਸ਼ਾਲ ਮਿਸ਼ਰਾ ਨੇ ਇਸ ਗੀਤ ਦੇ ਮਿਊਜ਼ਿਕ ਨੂੰ ਡਿਜ਼ਾਇਨ ਕੀਤਾ ਹੈ।
ਕਾਬਿਲ-ਏ-ਗੌਰ ਹੈ ਕਿ ਇਹ ਫ਼ਿਲਮ ਦੁਨੀਆ ਦੀ ਸਭ ਤੋਂ ਵਧ ਉਮਰ ਵਾਲੀਆਂ ਸ਼ੂਟਰਸ ਚੰਦਰੋਂ ਅਤੇ ਪ੍ਰਾਕਸ਼ੀ ਤੋਮਰ ਦੇ ਜੀਵਨ ਸੰਘਰਸ਼ 'ਤੇ ਆਧਾਰਿਤ ਹੈ। ਇਸ ਫ਼ਿਲਮ ਦੀ ਖ਼ਾਸੀਅਤ ਇਹ ਵੀ ਹੈ ਕਿ ਭੂਮੀ ਅਤੇ ਤਾਪਸੀ ਆਪਣੀ ਦਾਦੀ ਦੀ ਉਮਰ ਦਾ ਕਿਰਦਾਰ ਅਦਾ ਕਰ ਰਹੀਆਂ ਹਨ। ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਇਸ ਫ਼ਿਲਮ ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਇਸ ਫ਼ਿਲਮ ਦਾ ਪ੍ਰਦਰਸ਼ਨ 25 ਅਕਤੂਬਰ ਨੂੰ ਕਿਵੇਂ ਦਾ ਹੋਵੇਗਾ ਇਹ ਵੇਖਣਾ ਦਿਲਚਸਪ ਹੋਵੇਗਾ।