ਮੁੰਬਈ: ਅਕਸਰ ਬਾਲੀਵੁੱਡ ਵਿੱਚ ਕਈ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ, ਤੇ ਕਈ ਵਾਰ ਫ਼ਿਲਮਾਂ ਦੇ ਗਾਣਿਆਂ ਜਾ ਫਿਰ ਫ਼ਿਲਮ ਦੇ ਕੁਝ ਸੀਨ ਹਾਸੇ ਦਾ ਪਾਤਰ ਬਣ ਜਾਂਦੇ ਹਨ। ਇਸੇ ਤਰ੍ਹਾਂ ਦਾ ਕੁਝ ਬਾਲੀਵੁੱਡ ਦੇ ਦਬੰਗ ਖ਼ਾਨ ਨਾਲ ਵੀ ਹੋਇਆ ਹੈ, ਦਰਅਸਲ ਸਲਮਾਨ ਦੀ ਨਵੀਂ ਫ਼ਿਲਮ ਦਬੰਗ 3 ਦਾ ਗਾਣਾ 'ਹੁਡ ਹੁਡ ਦਬੰਗ' ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਇਸ ਗਾਣੇ ਦਾ ਕੁਝ ਜ਼ਿਆਦਾ ਹੀ ਟ੍ਰੋਲ ਬਣ ਗਿਆ।
ਹੋਰ ਪੜ੍ਹੋ: ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦਾ ਪੋਸਟਰ ਹੋਇਆ ਰਿਲੀਜ਼
ਇਸ ਗਾਣੇ ਵਿੱਚ ਸਲਮਾਨ ਮੂੰਹ ਵਿੱਚੋਂ ਅੱਗ ਕੱਢਦੇ ਹੋਏ ਦਿਖਾਈ ਦਿੱਤੇ ਤੇ ਬਸ ਫਿਰ ਲੋਕਾਂ ਨੇ ਸਲਮਾਨ ਦੇ ਇਸ ਸਟੰਟ ਦਾ ਮਾਖੌਲ ਬਣਾਉਣਾ ਸ਼ੁਰੂ ਕਰ ਦਿੱਤਾ। ਸਲਮਾਨ ਦੇ ਇਸ ਸਟੰਟ ਦੀ ਤੁਲਨਾ ਅਕਸ਼ੈ ਕੁਮਾਰ ਨਾਲ ਕਰ ਦਿੱਤੀ। ਦੋਹਾਂ ਦੀ ਇੱਕ ਫ਼ੋਟੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਪਾਸੇ ਸਲਮਾਨ ਮੂੰਹ ਵਿੱਚੋਂ ਅੱਗ ਕੱਢ ਰਹੇ ਹਨ ਤੇ ਦੂਜੇ ਪਾਸੇ ਅਕਸ਼ੈ ਦੀ ਪਿੱਠ 'ਤੇ ਅੱਗ ਲੱਗੀ ਹੋਈ ਹੈ।
ਹੋਰ ਪੜ੍ਹੋ: ਫ਼ਿਲਮ 'ਦ ਵਾਰਿਅਰ ਕੁਈਨ ਆਫ ਝਾਂਸੀ' ਦਾ ਨਿਊਯਾਰਕ ਵਿੱਚ ਵਰਲਡ ਪ੍ਰੀਮੀਅਰ
ਇਸ ਤੋਂ ਇਲਾਵਾ ਕਈ ਅਜਿਹੀਆਂ ਹੋਰ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਦੇਖਣਯੋਗ ਹੋਵੇਗਾ ਸਲਮਾਨ ਦੀ ਫ਼ਿਲਮ ਦਬੰਗ 3 ਦੀ ਦਰਸ਼ਕਾਂ ਲਈ ਮਨੋਰੰਜਨ ਦਾ ਸਾਧਨ ਬਣਦੀ ਹੈ ਜਾਂ ਫ਼ਿਰ ਮਾਖੌਲ ਦਾ?