ਨਵੀਂ ਦਿੱਲੀ: 'ਸੈਕਰੈਡ ਗੇਮਜ਼ ਸੀਜ਼ਨ 2' ਨੈੱਟਫ਼ਲਿਕਸ ਦੀ ਸਭ ਤੋਂ ਮਸ਼ਹੂਰ ਵੈਬ ਸੀਰੀਜ਼ ਵਿੱਚੋਂ ਇੱਕ ਹੈ। 'ਸੈਕਰਡ ਗੇਮਜ਼ ਸੀਜ਼ਨ 2' ਵਿੱਚ ਨਵਾਜ਼ੂਦੀਨ ਸਿੱਦੀਕੀ ਨੇ 'ਗਣੇਸ਼ ਗਾਈਤੋਂਡੇ' ਵਜੋਂ ਜ਼ਬਰਦਸਤ ਵਾਪਸੀ ਕੀਤੀ ਹੈ ਤੇ ਇੱਕ ਵਾਰ ਫਿਰ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਪਰ ਸਭ ਤੋਂ ਖ਼ਾਸ ਗੱਲ ਇਹ ਹੈ ਕਿ 'ਸੈਕਰੇਡ ਗੇਮਜ਼' ਵਿੱਚ 'ਗਣੇਸ਼ ਗਾਈਤੋਂਡੇ' ਦੀ ਭੂਮਿਕਾ ਵਿੱਚ ਨਵਾਜ਼ੂਦੀਨ ਸਿੱਦੀਕੀ ਤੋਂ ਪਹਿਲਾਂ ਇਹ ਕਿਰਦਾਰ ਬਾਲੀਵੁੱਡ ਦੇ ਅਦਾਕਾਰ ਪੰਕਜ ਤ੍ਰਿਪਾਠੀ ਨੂੰ ਦਿੱਤਾ ਗਿਆ ਸੀ, ਇਸ ਗੱਲ ਦੀ ਪੁਸ਼ਟੀ ਇੱਕ ਵਾਇਰਲ ਹੋਈ ਵੀਡੀਓ ਵਿੱਚ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ, ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਸਭ ਤੋਂ ਪਹਿਲਾਂ 'ਗਣੇਸ਼ ਗਾਈਤੋਂਡੇ' ਦੀ ਭੂਮਿਕਾ ਲਈ ਆਡੀਸ਼ਨ ਦੇਣ ਆਇਆ ਸਨ।
ਨੈੱਟਫਲਿਕਸ ਇੰਡੀਆ ਨੇ ਆਪਣੇ ਯੂਟਿਊਬ ਚੈੱਨਲ ਤੋਂ ਇੱਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ 'ਚ ਪੰਕਜ ਤ੍ਰਿਪਾਠੀ 'ਗਣੇਸ਼ ਗਾਈਤੋਂਡੇ' ਦੀ ਭੂਮਿਕਾ ਲਈ ਆਡੀਸ਼ਨ ਦਿੰਦੇ ਦਿਖਾਈ ਦੇ ਰਹੇ ਹਨ। ਪਰ 'ਗਣੇਸ਼ ਗਾਈਤੋਂਡੇ' ਤੋਂ ਬਾਅਦ ਉਸ ਨੂੰ 'ਬੰਟੀ' ਦੀ ਸਕ੍ਰਿਪਟ ਦਿੱਤੀ ਗਈ।
ਪਰ ਬੰਟੀ ਦੀ ਸਕ੍ਰਿਪਟ ਨੂੰ ਪੜ੍ਹਨ ਤੋਂ ਬਾਅਦ, ਉਸ ਨੇ ਇਸ ਭੂਮਿਕਾ ਨੂੰ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਸ ਸਕ੍ਰਿਪਟ ਵਿੱਚ ਬਹੁਤ ਸਾਰੇ ਅਪਮਾਨਜਨਕ ਸ਼ਬਦਾ ਦੀ ਵਰਤੋਂ ਕੀਤੀ ਗਈ ਸੀ। ‘ਬੰਟੀ’ ਤੋਂ ਬਾਅਦ ਪੰਕਜ ਤ੍ਰਿਪਾਠੀ ਨੂੰ ‘ਗੁਰੂ ਜੀ’ ਦੀ ਸਕ੍ਰਿਪਟ ਦਿੱਤੀ ਗਈ, ਜਿਸ ਨੂੰ ਪੜ੍ਹ ਕੇ ਉਹ ਖੁਸ਼ ਹੋਇਆ ਤੇ ਉਸ ਨੇ ਇਸ ਭੂਮਿਕਾ ਨੂੰ ਕਰਨ ਲਈ ਤਿਆਰ ਹੋ ਗਏ।
'ਸੈਕਰਡ ਗੇਮਜ਼ ਸੀਜ਼ਨ 2' ਦੀ ਦਿਸ਼ਾ ਵੀ ਇਸ ਵਾਰ ਕਾਫ਼ੀ ਪ੍ਰਭਾਵਸ਼ਾਲੀ ਹੈ। ਇਸ ਵਾਰ ਇਸ ਵੈੱਬ ਸੀਰੀਜ਼ ਦਾ ਨਿਰਦੇਸ਼ਨ ਨੀਰਜ ਘੇਵਨ ਨੇ ਕੀਤਾ ਹੈ। ਸੀਜ਼ਨ ਵਿੱਚ ਆਉਣ ਵਾਲੇ ਨਵਾਜ਼ੂਦੀਨ ਸਿੱਦੀਕੀ, ਸੈਫ਼ ਅਲੀ ਖ਼ਾਨ, ਪੰਕਜ ਤ੍ਰਿਪਾਠੀ ਅਤੇ ਸਾਰੇ ਕਿਰਦਾਰਾਂ ਇਸ ਵਿੱਚ ਨਜ਼ਰ ਆ ਰਹੇ ਹਨ। 'ਸੈਕਰਡ ਗੇਮਜ਼ ਸੀਜ਼ਨ 2' ਦੇ ਅਜਿਹੇ ਬਹੁਤ ਸਾਰੇ ਸੀਨ ਹਨ ਜਿਸ ਨੂੰ ਲੋਕ ਬਾਰ ਬਾਰ ਦੇਖਣਾ ਚਾਹੁੰਦੇ ਹਨ।