ETV Bharat / sitara

ਸੁਸ਼ਾਂਤ ਦੇ ਨਾਂਅ ਉੱਤੇ ਪੁਰਨੀਆ ਵਿੱਚ ਚੌਂਕ ਤੇ ਸੜਕ ਦਾ ਹੋਇਆ ਨਾਮਕਰਨ - ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਜੱਦੀ ਜ਼ਿਲ੍ਹੇ ਪੁਰਨੀਆ ਵਿੱਚ ਸੁਸ਼ਾਂਤ ਸਿੰਘ ਨੂੰ ਨਿਵੇਕਲੇ ਢੰਗ ਨਾਲ ਸ਼ਰਧਾਂਜਲੀ ਦਿੱਤੀ। ਸੁਸ਼ਾਂਤ ਦੇ ਜੱਦੀ ਜ਼ਿਲ੍ਹੇ ਪੁਰਨੀਆ ਦੇ ਇੱਕ ਚੌਂਕ ਤੇ ਸੜਕ ਦਾ ਨਾਂਅ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਂਅ ਉੱਤੇ ਰੱਖਿਆ ਗਿਆ।

ਸੁਸ਼ਾਂਤ ਸਿੰਘ ਦੇ ਨਾਂਅ ਉੱਤੇ ਪੁਰਨੀਆ ਵਿੱਚ ਚੌਂਕ ਤੇ ਸੜਕ ਦਾ ਹੋਇਆ ਨਾਮਕਰਨ

author img

By

Published : Jul 10, 2020, 3:50 PM IST

ਪੁਰਨੀਆ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਉਸ ਦੇ ਜੱਦੀ ਜ਼ਿਲ੍ਹੇ ਪੁਰਨੀਆ ਵਿੱਚ ਨਿਵੇਕਲੇ ਢੰਗ ਨਾਲ ਸ਼ਰਧਾਂਜਲੀ ਦਿੱਤੀ ਗਈ। ਪੁਰਨੀਆ ਜ਼ਿਲ੍ਹੇ ਦੇ 2 ਇਤਿਹਾਸਕ ਸੜਕਾਂ ਦਾ ਨਾਂਅ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਂਅ ਉੱਤੇ ਰੱਖਿਆ ਗਿਆ। ਵੀਰਵਾਰ ਨੂੰ ਸੁਸ਼ਾਂਤ ਸਿੰਘ ਦੀ ਯਾਦ ਵਿੱਚ ਨਾਮਕਰਨ ਕੀਤੇ ਸਥਾਨਾਂ ਦਾ ਉਦਘਾਟਨ ਪੁਰਨੀਆ ਨਗਰ ਨਿਗਮ ਦੀ ਮੇਅਰ ਸਵੀਤਾ ਦੇਵੀ ਨੇ ਰਿਬਨ ਕੱਟ ਕੇ ਕੀਤਾ।

ਨਗਰ ਨਿਗਮ ਦੀ ਮੇਅਰ ਸਵੀਤਾ ਦੇਵੀ ਨੇ ਕਿਹਾ ਕਿ ਅਦਾਕਾਰ ਸੁਸ਼ਾਂਤ ਸਿੰਘ ਨੂੰ ਪੁਰਨੀਆ ਵਿੱਚ ਗੁਲਸ਼ਨ ਨਾਂਅ ਨਾਲ ਬੁਲਾਇਆ ਜਾਂਦਾ ਸੀ। ਗੁਲਸ਼ਨ ਦੇ ਦੁਨੀਆ ਤੋਂ ਚਲੇ ਜਾਣ ਕਾਰਨ ਪੁਰਨੀਆ ਜ਼ਿਲ੍ਹੇ ਦੀਆਂ ਵਾਦੀਆਂ ਵੀਰਾਨ ਹੋ ਗਈਆਂ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਦਾ ਗੁਲਸ਼ਨ ਹਮੇਸ਼ਾ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਹੋਵੇ ਇਸ ਲਈ ਜ਼ਿਲ੍ਹੇ ਦੀ ਸਭ ਤੋਂ ਖ਼ਾਸ ਤੇ ਇਤਿਹਾਸਕ ਸੜਕਾਂ ਦੇ ਨਾਂਅ ਨੂੰ ਬਦਲ ਕੇ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਂਅ ਉੱਤੇ ਰੱਖਿਆ ਗਿਆ ਹੈ।

ਮੇਅਰ ਨੇ ਕਿਹਾ ਕਿ ਨਗਰ ਨਿਗਮ ਦੀ ਬੈਠਕ ਵਿੱਚ ਇਸ ਪ੍ਰਸਤਾਵ ਦੇ ਪਾਸ ਹੋਣ ਤੋਂ ਬਾਅਦ ਹੀ ਉਦਾਘਟਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜੂਪਤ ਦੇ ਦੇਹਾਂਤ ਤੋਂ ਬਾਅਦ ਪੁਰਨੀਆ ਦੇ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਸੁਸ਼ਾਂਤ ਦੇ ਨਾਂਅ ਉੱਤੇ ਚੌਂਕਾਂ ਦਾ ਨਾਮ ਰੱਖਿਆ ਜਾਵੇ।

ਇਸ ਦੌਰਾਨ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੇ ਬਚਪਨ ਦੇ ਮਿੱਤਰ ਤੇ ਬਿਹਾਰ ਦੇ ਵਿਕਾਸ ਮੋਰਚਾ ਦੇ ਨਿਰਦੇਸ਼ਕ ਰਾਕੇਸ਼ ਸਿੰਘ ਨੇ ਕਿਹਾ ਕਿ ਬਿਹਾਰ ਦੇ ਮਾਣ ਨੂੰ ਇਸ ਤੋਂ ਵਧਿਆ ਸ਼ਰਧਾਂਜਲੀ ਨਹੀਂ ਹੋ ਸਕਦੀ।

ਜ਼ਿਕਰਯੋਗ ਹੈ ਕਿ ਫੋਰਡ ਕਪੰਨੀ ਚੌਂਕ ਦਾ ਨਾਂਅ ਸੁਸ਼ਾਂਤ ਸਿੰਘ ਰਾਜਪੂਤ ਚੌਂਕ ਰੱਖਿਆ ਗਿਆ ਇਸ ਦੇ ਨਾਲ ਹੀ ਮਧੂਬਨੀ ਤੋਂ ਮਾਤਾ ਸਥਾਨ ਨੂੰ ਜੋੜਨ ਵਾਲੀ ਸੜਕ ਨੂੰ ਹੁਣ ਸੁਸ਼ਾਂਤ ਸਿੰਘ ਰਾਜਪੂਤ ਪਥ ਦੇ ਨਾਂਅ ਤੋਂ ਜਾਣਿਆ ਜਾਵੇਗਾ।

ਇਹ ਵੀ ਪੜ੍ਹੋ:ਪੰਜਾਬ ਦੇ ਜਨਮੇ ਮਸ਼ਹੂਰ ਅਦਾਕਾਰ ਜਗਦੀਪ ਨੇ ਦੁਨੀਆਂ ਨੂੰ ਕਿਹਾ ਅਲਵਿਦਾ

ETV Bharat Logo

Copyright © 2024 Ushodaya Enterprises Pvt. Ltd., All Rights Reserved.