ਮੁੰਬਈ: ਦਿੱਗਜ ਅਦਾਕਾਰ ਰਿਸ਼ੀ ਕਪੂਰ ਨੇ ਗਾਇਕ-ਸੰਗੀਤਕਾਰ ਬੱਪੀ ਲਹਿਰੀ ਦੀ ਫ਼ੋਟੋ ਨੂੰ ਸੋਸ਼ਲ ਮੀਡੀਆ 'ਤੇ ਧਨਤੇਰਸ ਮੌਕੇ ਸਾਂਝਾ ਕੀਤਾ। ਅਦਾਕਾਰ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੇ ਹਨ ਅਤੇ ਅਕਸਰ ਮਜ਼ਾਕੀਆ ਮੀਮਜ਼ ਪੋਸਟ ਕਰਦੇ ਰਹਿੰਦੇ ਹਨ। ਦੱਸਣਯੋਗ ਹੈ ਕਿ, ਉਹ ਨਿਊਯਾਰਕ ਵਿੱਚ ਕੈਂਸਰ ਦੇ ਇਲਾਜ ਦੌਰਾਨ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੋਂ ਦੂਰ ਰਹੇ ਸਨ।
Public Review: ਦਰਸ਼ਕਾਂ ਨੂੰ ਦਾਦੀ ਦੇ ਕਿਰਦਾਰ ਵਿੱਚ ਪਸੰਦ ਆਈਆਂ ਤਾਪਸੀ ਤੇ ਭੂਮੀ
ਹੁਣ, ਭਾਰਤ ਵਾਪਸ ਆਉਣ ਦੇ ਨਾਲ, ਉਹ ਸੋਸ਼ਲ ਮੀਡੀਆ 'ਤੇ ਵੀ ਵਾਪਸ ਆ ਗਏ ਹਨ। ਇਸ ਵਾਰ ਅਦਾਕਾਰ ਨੇ ਧਨਤੇਰਸ ਦੀ ਕਾਮਨਾ ਕਰਨ ਲਈ ਟਵਿੱਟਰ 'ਤੇ ਬੱਪੀ ਲਹਿਰੀ ਦੀ ਤਸਵੀਰ ਪੋਸਟ ਕੀਤੀ। ਉਨ੍ਹਾਂ ਨੇ ਪੋਸਟ ਦਾ ਸਿਰਲੇਖ ਦਿੱਤਾ, 'ਮੇਰੇ ਦੋਸਤ ਬੱਪੀ ਲਹਿਰੀ।'
-
My friend Bappi Lahiri! pic.twitter.com/vY5UgCvYZc
— Rishi Kapoor (@chintskap) October 25, 2019 " class="align-text-top noRightClick twitterSection" data="
">My friend Bappi Lahiri! pic.twitter.com/vY5UgCvYZc
— Rishi Kapoor (@chintskap) October 25, 2019My friend Bappi Lahiri! pic.twitter.com/vY5UgCvYZc
— Rishi Kapoor (@chintskap) October 25, 2019
ਉਨ੍ਹਾਂ ਦੇ ਟਵਿੱਟਰ ਪ੍ਰਸ਼ੰਸ਼ਕਾਂ ਨੇ ਉਨ੍ਹਾਂ ਦੀ ਪੋਸਟ ਨੂੰ ਲਾਈਕ ਵੀ ਕੀਤੀ। ਇੱਕ ਯੂਜ਼ਰ ਨੇ ਲਿਖਿਆ 'ਬੱਪੀ ਜੀ ਗੋਲਡ ਹਨ' ਤੇ ਇੱਕ ਯੂਜ਼ਰ ਨੇ ਕਿਹਾ, 'ਬੱਪੀ ਗਹਿਣਿਆਂ ਦੀ ਦੁਕਾਨ।'