ETV Bharat / sitara

ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖ਼ਾਨ ਦਾ ਕਾਰਡਿਅਕ ਅਰੈਸਟ ਨਾਲ ਦੇਹਾਂਤ - ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖ਼ਾਨ

ਬਾਲੀਵੁੱਡ ਦੀ ਨਾਮੀ ਕੋਰੀਓਗ੍ਰਾਫਰ ਸਰੋਜ ਖਾਨ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ 17 ਜੂਨ ਤੋਂ ਸਾਹ ਦੀ ਦਿੱਕਤ ਸੀ, ਜਿਸ ਦੇ ਚੱਲਦੇ ਉਨ੍ਹਾਂ ਨੂੰ ਮੁੰਬਈ ਦੇ ਬਾਂਦਰਾ ਸਥਿਤ ਗੁਰੂ ਨਾਨਕ ਹਸਪਤਾਲ ਵਿਖੇ ਭਰਤਾ ਕਰਵਾਇਆ ਗਿਆ ਸੀ। 71 ਸਾਲਾ ਸਰੋਜ ਖਾਨ ਨੇ ਸ਼ੁੱਕਰਵਾਰ ਸਵੇਰੇ 1:52 ਵਜੇ ਆਖ਼ਰੀ ਸਾਹ ਲਏ।

RIP Saroj Khan: The mother of Bollywood choreography
ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖ਼ਾਨ ਦਾ ਕਾਰਡਿਅਕ ਅਰੈਸਟ ਨਾਲ ਦੇਹਾਂਤ
author img

By

Published : Jul 3, 2020, 12:44 PM IST

Updated : Jul 3, 2020, 1:09 PM IST

ਮੁੰਬਈ: ਮਸ਼ਹੂਰ ਡਾਂਸ ਕੋਰੀਓਗ੍ਰਾਫਰ ਸਰੋਜ ਖਾਨ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ, ਜਿਨ੍ਹਾਂ ਨੇ ਬਾਲੀਵੁੱਡ ਦੇ ਕਈ ਗਾਣਿਆਂ ਵਿੱਚ ਆਪਣੀ ਕੋਰੀਓਗ੍ਰਾਫੀ ਨਾਲ ਜਾਨ ਪਾਈ ਹੈ। ਸਭ ਦੀ ਪਸੰਦੀਦਾ 'ਮਾਸਟਰ ਜੀ' ਵਜੋਂ ਕਹਿ ਕੇ ਬੁਲਾਈ ਜਾਣ ਵਾਲੀ ਸਰੋਜ ਖਾਨ ਨੇ ਸ਼ੁੱਕਰਵਾਰ ਸਵੇਰੇ 1.52 ਵਜੇ ਮੁੰਬਈ ਦੇ ਬਾਂਦਰਾ ਦੇ ਗੁਰੂ ਨਾਨਕ ਹਸਪਤਾਲ ਵਿਖੇ 71 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਏ।

22 ਨਵੰਬਰ 1948 ਨੂੰ ਨਿਰਮਲਾ ਨਾਗਪਾਲ ਦੇ ਰੂਪ ਵਿੱਚ ਜਨਮੀਂ ਸਰੋਜ ਖਾਨ ਨੇ ਤਿੰਨ ਸਾਲ ਦੀ ਉਮਰ ਵਿੱਚ ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਫਿਲਮ 'ਨਜ਼ਰਾਣਾ' 'ਚ ਬਾਲ ਕਲਾਕਾਰ ਸ਼ਾਮਾ ਦਾ ਕਿਰਦਾਰ ਨਿਭਾਇਆ ਸੀ।

ਫ਼ੋਟੋ
ਫ਼ੋਟੋ

50ਵੇਂ ਦਹਾਕੇ ਵਿੱਚ ਉਨ੍ਹਾਂ ਨੇ ਬੈਕਗ੍ਰਾਉਂਡ ਡਾਂਸਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। 1974 ਵਿੱਚ 'ਗੀਤਾ ਮੇਰਾ ਨਾਮ' ਨਾਲ ਸੁਤੰਤਰ ਕੋਰੀਓਗ੍ਰਾਫਰ ਦੇ ਤੌਰ 'ਤੇ ਉਨ੍ਹਾਂ ਨੂੰ ਆਪਣਾ ਪਹਿਲਾ ਬ੍ਰੇਕ ਮਿਲਿਆ।

ਫ਼ੋਟੋ
ਫ਼ੋਟੋ

ਤਿੰਨ ਵਾਰ ਰਾਸ਼ਟਰੀ ਪੁਰਸਕਾਰ ਜੇਤੂ ਸਰੋਜ ਖਾਨ ਨੇ 2000 ਤੋਂ ਵੱਧ ਗਾਣਿਆਂ ਦੀ ਕੋਰੀਓਗ੍ਰਾਫੀ ਕੀਤੀ ਹੈ, ਜਿਸ ਵਿੱਚ ਕਈ ਨਾਮਵਰ ਗਾਣੇ ਸ਼ਾਮਲ ਹਨ। ਇਨ੍ਹਾਂ ਵਿੱਚ 'ਮਿਸਟਰ ਇੰਡੀਆ' ਦਾ 'ਹਵਾ ਹਵਾਈ' (1987), ਤੇਜ਼ਾਬ ਦਾ 'ਏਕ ਦੋ ਤੀਨ"(1988), ਬੇਟਾ ਫ਼ਿਲਮ ਦਾ 'ਧਕ-ਧਕ ਕਰਨੇ ਲਗਾ'(1992) ਅਤੇ ਦੇਵਦਾਸ (2002) ਦਾ 'ਡੋਲਾ ਰੇ ਡੋਲਾ'।

ਫ਼ੋਟੋ
ਫ਼ੋਟੋ

ਸਰੋਜ ਖਾਨ ਛੋਟੇ ਪਰਦੇ 'ਤੇ ਆਉਣ ਵਾਲੇ ਕਈ ਡਾਂਸ ਰਿਐਲਿਟੀ ਸ਼ੋਅ ਦਾ ਹਿੱਸਾ ਵੀ ਰਹੀ। 2005 ਵਿੱਚ ਉਹ ਸ਼ੋਅ ‘ਨੱਚ ਬੱਲੀਏ’ ਵਿੱਚ ਜੱਜ ਵਜੋਂ ਨਜ਼ਰ ਆਈ। ਉਨ੍ਹਾਂ ਨੇ ਉਸੇ ਸ਼ੋਅ ਦੇ ਦੂਜੇ ਸੀਜ਼ਨ ਨੂੰ ਵੀ ਜੱਜ ਕੀਤਾ।

ਫ਼ੋਟੋ
ਫ਼ੋਟੋ

ਉਹ 2008 ਦੇ ਸ਼ੋਅ 'ਨਚਲੇ ਵੇ ਵਿਦ ਸਰੋਜ ਖਾਨ' 'ਚ ਵੀ ਨਜ਼ਰ ਆਈ, ਜੋ ਐੱਨ.ਡੀ.ਟੀ.ਵੀ. ਇਮੈਜਿਨ 'ਤੇ ਪ੍ਰਸਾਰਿਤ ਹੁੰਦਾ ਸੀ। ਉਨ੍ਹਾਂ ਨੇ ਇਸ ਸ਼ੋਅ ਲਈ ਕੋਰੀਓਗ੍ਰਾਫੀ ਕੀਤੀ।

ਫ਼ੋਟੋ
ਫ਼ੋਟੋ

ਉਹ ਦਸੰਬਰ 2008 ਤੋਂ ਸੋਨੀ ਦੇ ਬੂਗੀ ਵੂਗੀ (ਟੀਵੀ ਸੀਰੀਜ਼) ਦੇ ਸ਼ੋਅ ਵਿੱਚ ਜੱਜ ਜਾਫਰੀ, ਨਾਵੇਦ ਜਾਫਰੀ ਅਤੇ ਰਵੀ ਬਹਿਲ ਦੇ ਨਾਲ ਜੱਜ ਵਜੋਂ ਨਜ਼ਰ ਆਈ ਸੀ। ਉਹ ਇੱਕ ਪ੍ਰਸਿੱਧ ਸ਼ੋਅ - 'ਝਲਕ ਦਿਖਲਾ ਜਾ' ਦੇ ਤੀਜੇ ਸੀਜ਼ਨ ਵਿੱਚ ਜੱਜ ਵਜੋਂ ਨਜ਼ਰ ਆਈ ਸੀ।

ਫ਼ੋਟੋ
ਫ਼ੋਟੋ

ਸਰੋਜ ਖਾਨ ਨੇ ਆਖ਼ਰੀ ਵਾਰ 2019 ਵਿੱਚ ਕਰਨ ਜੌਹਰ ਦੀ ਪ੍ਰੋਡਕਸ਼ਨ ‘ਕਲੰਕ’ ਦੇ ਗਾਣੇ ‘ਤਬਾਹ ਹੋ ਗਏ’ ਵਿੱਚ ਮਾਧੁਰੀ ਦੀਕਸ਼ਿਤ ਨੂੰ ਕੋਰੀਓਗ੍ਰਾਫ ਕੀਤਾ ਸੀ।

ਈਟੀਵੀ ਭਾਰਤ ਬਾਲੀਵੁੱਡ ਵਿੱਚ 'ਮਾਸਟਰ ਜੀ' ਕਹੇ ਜਾਣ ਵਾਲੀ ਸਰੋਜ ਖਾਨ ਨੂੰ ਦਿਲੋਂ ਸ਼ਰਧਾਂਜਲੀ ਦਿੰਦਾ ਹੈ।

Last Updated : Jul 3, 2020, 1:09 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.