ਮੁੰਬਈ: ਕੋਰੋਨਾ ਦੇ ਵੱਧਦੇ ਅਸਰ ਨੂੰ ਦੇਖਦੇ ਹੋਏ ਰਾਣੀ ਮੁਖਰਜੀ ਅਤੇ ਸੈਫ ਅਲੀ ਖਾਨ ਦੀ ਫਿਲਮ ਬੰਟੀ ਅਤੇ ਬਬਲੀ-2 ਦੀ ਰਿਲੀਜ ਦੀ ਤਰੀਕ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਫਿਲਮ ਪਹਿਲਾਂ 23 ਅਪ੍ਰੈਲ ਨੂੰ ਸਿਨੇਮਾਘਰਾਂ ਚ ਰਿਲੀਜ ਹੋਣ ਵਾਲੀ ਸੀ। ਫਿਲਹਾਲ ਫਿਲਮ ਦੇ ਰਿਲੀਜ ਲਈ ਅਜੇ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਤਰਣ ਆਦਰਸ਼ ਨੇ ਟਵੀਟ ਕਰ ਫਿਲਮ ਦੀ ਰਿਲੀਜ ਤਰੀਕ ਦੀ ਮੁਲਤਵੀ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਤਰਣ ਆਦਰਸ਼ਨ ਨੇ ਟਵੀਟ ਚ ਕਿਹਾ ਹੈ ਕਿ ਬੰਟੀ ਅਤੇ ਬਬਲੀ ਜੋ ਕਿ ਸਿਨੇਮਾਘਰਾਂ ਚ 23 ਅਪ੍ਰੈਲ 2021 ਨੂੰ ਰਿਲੀਜ ਹੋਣ ਵਾਲੀ ਸੀ। ਇਹ ਮੁਲਤਵੀ ਹੋ ਗਈ ਹੈ ਯਸ਼ਰਾਜ ਫਿਲਮਜ਼ ਵੱਲੋਂ ਜਲਦ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ।
ਇਹ ਵੀ ਪੜੋ: 67ਵਾਂ ਰਾਸ਼ਟਰੀ ਫ਼ਿਲਮ ਪੁਰਸਕਾਰ: ਪ੍ਰਕਾਸ਼ ਰਾਜ, ਸਤੀਸ਼ ਕੌਸ਼ਿਕ, ਨਾਨੀ ਨੇ ਕਿਹਾ ਧੰਨਵਾਦ
'ਬੰਟੀ ਅਤੇ ਬਬਲੀ-2' 2005 ਨੂੰ ਹਿੱਟ ਫਿਲਮ ਬੰਟੀ ਅਤੇ ਬਬਲੀ ਦੀ ਸੀਕਵਲ ਹੈ ਜਿਸ ਚ ਰਾਣੀ ਮੁਖਰਜੀ ਅਭਿਸ਼ੇਕ ਬੱਚਨ ਅਤੇ ਅਮਿਤਾਭ ਬੱਚਨ ਨੇ ਕੰਮ ਕੀਤਾ ਹੈ ਸੀਕਵਲ ਚ ਸਿਧਾਂਤ ਚਤੁਰਵੇਦੀ ਅਤੇ ਸ਼ਰਵਰੀ ਵਾਘ ਵੀ ਹੈ।