ETV Bharat / sitara

ਜਨਮ ਦਿਨ ਉੱਤੇ ਖ਼ਾਸ:ਖੇਤਰੀ ਸਿਨੇਮਾ ਤੋਂ ਇਲਾਵਾ ਬਾਲੀਵੁੱਡ 'ਚ ਵੀ ਲੁੱਟੀ ਰਜਨੀਕਾਂਤ ਨੇ ਵਾਹ-ਵਾਹ - Rajnikanth family

ਸੁਪਰਸਟਾਰ ਰਜਨੀਕਾਂਤ ਦਾ ਜਨਮ 12 ਦਸੰਬਰ 1950 'ਚ ਹੋਇਆ ਸੀ। 25 ਸਾਲ ਦੀ ਉਮਰ 'ਚ ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਕੇ ਬਾਲਾਚੰਦਰ ਦੀ 1975 'ਚ ਆਈ ਫ਼ਿਲਮ 'ਅਪੁਰਵਾ ਰਾਗਾਨਲ' ਨੇ ਉਨ੍ਹਾਂ ਨੂੰ ਬੱਸ ਕੰਡਕਟਰ ਤੋਂ ਅਦਾਕਾਰ ਬਣਿਆ। ਕਿਵੇਂ ਦਾ ਹੈ ਉਨ੍ਹਾਂ ਦਾ ਫ਼ਿਲਮੀ ਸਫ਼ਰ ਇਹ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

Rajnikanth bolywood journey
ਫ਼ੋਟੋ
author img

By

Published : Dec 12, 2019, 1:20 PM IST

ਮੁੰਬਈ: ਸੁਪਰਸਟਾਰ ਰਜਨੀਕਾਂਤ 69 ਸਾਲਾਂ ਦੇ ਹੋ ਗਏ ਹਨ। ਸਾਊਥ 'ਚ ਫ਼ੈਨਜ ਰਜਨੀਕਾਂਤ ਨੂੰ ਦੇਵਤਾ ਮੰਨ ਕੇ ਪੂਜਦੇ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਰਜਨੀਕਾਂਤ ਜਿਸ ਫ਼ਿਲਮ ਵਿੱਚ ਵੀ ਲੀਡ ਰੋਲ ਕਰਦੇ ਹਨ ਉਸ ਫ਼ਿਲਮ ਦਾ ਸੁਪਰਹਿੱਟ ਹੋਣਾ ਤੈਅ ਹੈ। ਰਜਨੀਕਾਂਤ ਨੇ ਮੰਨੋਰੰਜਨ ਜਗਤ ਵਿੱਚ ਆਪਣੇ ਆਪ ਨੂੰ ਇੱਕ ਦਿੱਗਜ਼ ਵੱਜੋਂ ਸਥਾਪਿਤ ਕੀਤਾ। 2007 ਵਿੱਚ ਉਹ ਏਸ਼ਿਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰ ਬਣੇ।

ਇਹ ਵੀ ਪੜ੍ਹੋੇ: ਬਿਗ ਬੌਸ ਸੀਜ਼ਨ 13 ਫ਼ਿਕਸ ਹੈ: ਹਿਮਾਂਸ਼ੀ ਖੁਰਾਣਾ

ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੇ ਬਾਲਾਚੰਦਰ ਦੀ 1975 ਵਿੱਚ ਆਈ ਫ਼ਿਲਮ 'ਅਪੁਰਵਾ ਰਾਗਾਨਲ' ਤੋਂ ਕੀਤੀ ਸੀ। ਤਾਮਿਲ, ਤੇਲਗੂ ਫ਼ਿਲਮਾਂ ਵਿੱਚ ਤਾਂ ਉਨ੍ਹਾਂ ਚੰਗਾ ਨਾਂਅ ਕਮਾਇਆ ਹੀ ਇਸ ਤੋਂ ਇਲਾਵਾ ਉਨ੍ਹਾਂ ਹਿੰਦੀ ਫ਼ਿਲਮਾਂ ਵਿੱਚ ਵੀ ਚੰਗੀ ਛਾਪ ਛੱਡੀ। 'ਅੰਦਾ ਕਾਨੂੰਨ', 'ਬੇਵਾਫ਼ਾਈ', 'ਭਗਵਾਨ ਦਾਦਾ' ਵਰਗਿਆਂ ਕਈ ਫ਼ਿਲਮਾਂ 'ਚ ਉਨ੍ਹਾਂ ਨੇ ਕਮਾਲ ਦੀ ਅਦਾਕਾਰੀ ਕੀਤੀ।

ਰਜਨੀਕਾਂਤ ਨੂੰ ਸੋਸ਼ਲ ਮੀਡੀਆ 'ਤੇ ਸਾਰੇ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੇ ਹਨ। ਉਨ੍ਹਾਂ ਦੀਆਂ ਬੇਟੀਆਂ ਐਸ਼ਵਰਿਆ ਅਤੇ ਸੌਂਦਰਿਆ ਨੇ ਆਪਣੇ ਪਿਤਾ ਦੇ ਜਨਮ ਦਿਨ 'ਤੇ ਦਿਲ ਨੂੰ ਛੂਹਣ ਵਾਲਿਆਂ ਪੋਸਟਾਂ ਸਾਂਝੀਆਂ ਕੀਤੀਆਂ।
ਉਨ੍ਹਾਂ ਦੀ ਬੇਟੀ ਐਸ਼ਵਰਿਆ ਨੇ ਲਿਖਿਆ ,"ਹਮੇਸ਼ਾ ਫੋਲੋ ਕਰਾਂਗੀ ਤੁਹਾਨੂੰ ਸਿਰਫ਼ ਇਹ ਪਿਆਰੀ ਮੁਸਕਾਨ ਵੇਖਣ ਦੇ ਲਈ..ਜਨਮ ਦਿਨ ਮੁਬਾਰਕ ਅਪਾ।"

ਰਜਨੀਕਾਂਤ ਦੀ ਬੇਟੀ ਸੌਂਦਰਿਆ ਨੇ ਆਪਣੇ ਪਿਤਾ ਦੇ ਜਨਮਦਿਨ 'ਤੇ ਪਰਿਵਾਰਕ ਫ਼ੋਟੋਆਂ ਸਾਂਝੀਆਂ ਕਰ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ।

ਜ਼ਿਕਰਯੋਗ ਹੈ ਕਿ ਰਜਨੀਕਾਂਤ ਦੀ ਅਗਲੀ ਫ਼ਿਲਮ 'ਦਰਬਾਰ' 15 ਜਨਵਰੀ 2020 ਨੂੰ ਰੀਲੀਜ਼ ਹੋਵੇਗੀ। ਇਹ ਫ਼ਿਲਮ ਤਾਮਿਲ , ਤੇਲਗੂ ਅਤੇ ਹਿੰਦੀ ਵਿੱਚ ਰੀਲੀਜ਼ ਹੋਵੇਗੀ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.