ETV Bharat / sitara

ਸਟ੍ਰੀਟ ਕਲਾਕਾਰ ਨੇ ਕੰਧ ਉੱਤੇ ਬਣਾਈ ਇਰਫਾਨ ਖਾਨ ਦੀ ਪੈਂਟਿੰਗ - ਕੰਧ ਉੱਤੇ ਬਣਾਈ ਇਰਫਾਨ ਖਾਨ ਦੀ ਪੈਂਟਿੰਗ

ਅਦਾਕਾਰ ਇਰਫਾਨ ਖਾਨ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮੁੰਬਈ ਦੇ ਰਹਿਣ ਵਾਲੇ ਕਲਾਕਾਰ ਰਣਜੀਤ ਦਹੀਆ ਨੇ ਬਾਂਦਰਾ ਵਿੱਚ ਕੰਧ ਉੱਤੇ ਚਿੱਤਰਕਾਰੀ ਕਰਕੇ ਆਪਣੇ ਮਨਪਸੰਦ ਅਦਾਕਾਰ ਨੂੰ ਸਮਰਪਿਤ ਕੀਤੀ ਹੈ।

ਫ਼ੋਟੋ।
ਫ਼ੋਟੋ।
author img

By

Published : May 5, 2020, 12:37 PM IST

ਮੁੰਬਈ: ਮਹਾਨ ਅਦਾਕਾਰ ਇਰਫਾਨ ਖਾਨ ਦੇ ਜਾਣ 'ਤੇ ਪੂਰਾ ਦੇਸ਼ ਦੁਖੀ ਹੈ, ਉੱਥੇ ਹੀ ਭਾਰਤੀ ਸਿਨੇਮਾ ਵਿੱਚ ਸੋਗ ਦਾ ਮਾਹੌਲ ਹੈ। ਮੁੰਬਈ ਦੇ ਇੱਕ ਆਰਟਿਸਟ ਰਣਜੀਤ ਦਹੀਆ ਨੇ ਮਸ਼ਹੂਰ ਅਭਿਨੇਤਾ ਇਰਫਾਨ ਖਾਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇੱਕ ਮਿਊਲਰ ਪੇਂਟਿੰਗ ਬਣਾਈ।

ਆਪਣੇ ਮਨਪਸੰਦ ਅਦਾਕਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ, ਕਲਾਕਾਰ ਨੇ ਵੜੌਦਾ ਰੋਡ, ਬਾਂਦਰਾ ਦੇ ਬਾਯਲਾਂਸ 'ਤੇ ਮਰਹੂਮ ਅਦਾਕਾਰ ਦੀ ਕੰਧ ਉੱਤੇ ਪੇਂਟਿੰਗ ਬਣਾਈ।

ਏਐਨਆਈ ਨਾਲ ਗੱਲ ਕਰਦਿਆਂ ਕਲਾਕਾਰ ਨੇ ਜ਼ਿਕਰ ਕੀਤਾ ਕਿ ਖਾਨ ਦੀ ਮੌਤ ਨੇ ਉਸ ਨੂੰ ਇਕ ਸ਼ਾਨਦਾਰ ਪੇਂਟਿੰਗ ਤਿਆਰ ਕਰਕੇ ਆਪਣੇ ਮਨਪਸੰਦ ਸਟਾਰ ਨੂੰ ਸ਼ਰਧਾਂਜਲੀ ਦੇਣ ਦਾ ਇੱਕ ਟੀਚਾ ਦਿੱਤਾ।

ਦਹੀਆ ਨੇ ਕਿਹਾ, "ਜਦੋਂ ਮੈਨੂੰ ਮੇਰੇ ਮਨਪਸੰਦ ਅਭਿਨੇਤਾ ਇਰਫਾਨ ਖਾਨ ਦੀ ਮੌਤ ਬਾਰੇ ਪਤਾ ਲੱਗਿਆ, ਤਾਂ ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਸੀ।" ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲੇ ਇਸ ਸਟਾਰ ਨੇ 29 ਅਪ੍ਰੈਲ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਆਖਰੀ ਸਾਹ ਲਏ।

ETV Bharat Logo

Copyright © 2025 Ushodaya Enterprises Pvt. Ltd., All Rights Reserved.