ਮੁੰਬਈ: ਅਦਾਕਾਰਾ ਕਰੀਨਾ ਕਪੂਰ ਖ਼ਾਨ ਸੋਸ਼ਲ ਮੀਡੀਆ ਉੱਤੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਣ ਲਈ ਅਪਣਾਈ ਜਾਣ ਵਾਲੀਆਂ ਚੰਗੀਆਂ ਆਦਤਾਂ ਦੇ ਸੰਦੇਸ਼ ਨੂੰ ਸਾਂਝਾ ਕਰਦੀ ਨਜ਼ਰ ਆਈ।
ਉਨ੍ਹਾਂ ਕਹਿਣਾ ਹੈ ਕਿ ਜੇ ਚੰਗਾ ਭੋਜਨ ਕਰਨਾ ਤੇ ਸਫ਼ਾਈ ਕਰਨਾ ਜ਼ਰੂਰੀ ਹੈ, ਤਾਂ ਘਰਾਂ ਨੂੰ ਕੀਟਾਣੂ ਮੁਕਤ ਕਰਨਾ ਵੀ ਮਹੱਤਵਪੂਰਨ ਹੈ। ਆਪਣੇ ਫ਼ੈਨਸ ਕੱਲਬ ਵੱਲੋਂ ਇੰਸਟਾਗ੍ਰਾਮ ਉੱਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ, ਉਹ ਇੱਕ ਮੇਜ ਨੂੰ ਕੱਪੜੇ ਨਾਲ ਸਾਫ਼ ਕਰਦੇ ਹੋਏ ਇੱਕ ਮੱਹਤਵਪੂਰਨ ਸੰਦੇਸ਼ ਨੂੰ ਸਾਂਝਾ ਕਰਦੀ ਨਜ਼ਰ ਆਈ ਹੈ।
- " class="align-text-top noRightClick twitterSection" data="
">
ਸ਼ੇਅਰ ਕੀਤੇ ਇਸ ਕਲਿੱਪ ਵਿੱਚ ਉਨ੍ਹਾਂ ਕਿਹਾ, "ਸਾਰੇ ਰਸੋਈ ਦੀ ਸਫ਼ਾਈ ਦੇ ਮੱਹਤਵ ਨੂੰ ਜਾਣਦੇ ਹਾਂ। ਤੁਸੀਂ ਕਿਸੇ ਵੀ ਕੀਟਨਾਸ਼ਕ ਦਾ ਉਪਯੋਗ ਕਰ ਸਕਦੇ ਹੋ, ਪਰ ਕ੍ਰਿਪਾ ਕਰਕੇ ਕਿਸੇ ਵੀ ਜਗ੍ਹਾ ਨੂੰ ਕੀਟਨਾਸ਼ਕ ਨਾਲ ਸਾਫ਼ ਕਰਨਾ ਨਾ ਭੁੱਲੋ, ਜਿਸ ਨਾਲ ਤੁਸੀਂ ਵਾਰ ਵਾਰ ਸਪੰਰਕ ਵਿੱਚ ਆਉਂਦੇ ਹੋ। ਜਿਵੇਂ ਕਿ ਟੇਬਲਟਾਪ ਤੇ ਰਸੋਈ ਦੇ ਸਲੈਬ ਆਦਿ। ਵਿਸ਼ਵ ਸਿਹਤ ਸੰਸਥਾ ਨੇ ਵੀ ਇਹ ਸਲਾਹ ਦਿੱਤੀ ਹੈ ਕਿ ਤੁਸੀਂ ਘਰ ਵਿੱਚ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਨੂੰ ਕੀਟਨਾਸ਼ਕ ਨਾਲ ਸਾਫ਼ ਕਰੋ।"
ਇਸ ਤੋਂ ਪਹਿਲਾ ਕਰੀਨਾ ਕਪੂਰ ਖ਼ਾਨ ਨੇ ਸੋਸ਼ਲ ਮੀਡੀਆ ਉੱਤੇ ਆਪਣੀ 'ਗਰਲ ਗੈਂਗ' ਦੀ ਬੇਹੱਦ ਖ਼ੂਬਸੂਰਤ ਤਸਵੀਰ ਨੂੰ ਸਾਂਝਾ ਕੀਤਾ ਸੀ, ਜੋ ਕਿ ਕਾਫ਼ੀ ਵਾਇਰਲ ਹੋਈ ਸੀ।