ETV Bharat / sitara

ਮਾਲਵੀ ਮਲਹੋਤਰਾ 'ਤੇ ਹੋਏ ਹਮਲੇ ਬਾਰੇ ਬੋਲੀ ਕੰਗਨਾ, ਕਿਹਾ- 'ਫਿਲਮ ਇੰਡਸਟਰੀ ਦੀ ਸੱਚਾਈ'

ਮੁੰਬਈ ਦੇ ਵਰਸੋਵਾ ਖੇਤਰ ਵਿਚ ਅਦਾਕਾਰਾ ਮਾਲਵੀ ਮਲਹੋਤਰਾ 'ਤੇ ਇੱਕ ਨੌਜਵਾਨ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਮਾਲਵੀ ਨੂੰ ਹਸਪਤਾਲ ਦਾਖਲ ਹੋਣਾ ਪਿਆ।

ਮਾਲਵੀ ਮਲਹੋਤਰਾ 'ਤੇ ਹੋਏ ਹਮਲੇ ਬਾਰੇ ਬੋਲੀ ਕੰਗਨਾ, ਕਿਹਾ- 'ਫਿਲਮ ਇੰਡਸਟਰੀ ਦੀ ਸੱਚਾਈ'
ਮਾਲਵੀ ਮਲਹੋਤਰਾ 'ਤੇ ਹੋਏ ਹਮਲੇ ਬਾਰੇ ਬੋਲੀ ਕੰਗਨਾ, ਕਿਹਾ- 'ਫਿਲਮ ਇੰਡਸਟਰੀ ਦੀ ਸੱਚਾਈ'
author img

By

Published : Oct 28, 2020, 3:43 PM IST

ਮੁੰਬਈ: ਅਦਾਕਾਰਾ ਮਾਲਵੀ ਮਲਹੋਤਰਾ 'ਤੇ ਮੁੰਬਈ ਦੇ ਵਰਸੋਵਾ ਖੇਤਰ' ਚ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਹਮਲੇ ਤੋਂ ਬਾਅਦ ਮਾਲਵੀ ਦਾ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ 'ਤੇ ਹਮਲਾ ਉਸ ਦੇ ਇੱਕ ਪੁਰਾਣੇ ਦੋਸਤ ਨੇ ਕੀਤਾ ਹੈ। ਹੁਣ ਇਸ ਘਟਨਾ 'ਤੇ ਕੰਗਨਾ ਰਣੌਤ ਦੀ ਪ੍ਰਤੀਕ੍ਰਿਆ ਆਈ ਹੈ, ਉਸ ਨੇ ਟਵੀਟ ਕਰਕੇ ਕਿਹਾ ਕਿ,' ਇਹ ਫਿਲਮ ਇੰਡਸਟਰੀ ਦੀ ਸੱਚਾਈ ਹੈ, ਇਹ ਛੋਟੇ ਕਸਬੇ ਦੇ ਸਟ੍ਰਗਲ੍ਰਸ ਨਾਲ ਵਾਪਰਦਾ ਹੈ, ਜਿਨ੍ਹਾਂ ਦੇ ਸੰਪਰਕ ਅਤੇ ਸਹੀ ਚੈਨਲ ਨਹੀਂ ਹੁੰਦੇ। ਨੇਪੋਟਿਜ਼ਮ ਬੱਚੇ ਖੁਦ ਦਾ ਬਚਾਅ ਕਰ ਸਕਦੇ ਹਨ ਜਿਨ੍ਹਾਂ ਉਹ ਚਾਹੁੰਦੇ ਹਨ, ਪਰ ਉਨ੍ਹਾਂ ਵਿੱਚੋਂ ਕਿੰਨਿਆਂ ਨੂੰ ਚਾਕੂ ਮਾਰਿਆ ਗਿਆ, ਉਨ੍ਹਾਂ ਨਾਲ ਬਲਾਤਕਾਰ ਹੋਇਆ ਜਾਂ ਮਾਰੇ ਗਏ?'

ਕੰਗਨਾ ਦਾ ਟਵੀਟ
ਕੰਗਨਾ ਦਾ ਟਵੀਟ
ਕੰਗਨਾ ਦਾ ਟਵੀਟ
ਕੰਗਨਾ ਦਾ ਟਵੀਟ

ਕੰਗਨਾ ਰਣੌਤ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, ‘ਪਿਆਰੀ ਮਾਲਵੀ, ਮੈਂ ਤੁਹਾਡੇ ਨਾਲ ਹਾਂ। ਮੈਂ ਪੜ੍ਹਿਆ ਹੈ ਕਿ ਤੁਹਾਡੀ ਹਾਲਤ ਨਾਜ਼ੁਕ ਹੈ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰ ਰਹੀ ਹਾਂ। ਰੇਖਾ ਸ਼ਰਮਾ ਜੀ ਨੂੰ ਬੇਨਤੀ ਕਰ ਰਹੀ ਹਾਂ ਕਿ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਅਸੀਂ ਤੁਹਾਡੇ ਨਾਲ ਹਾਂ ਭਰੋਸਾ ਰੱਖੋ।'

ਇਸ ਮਾਮਲੇ ਸਬੰਧੀ ਵਰਸੋਵਾ ਪੁਲਿਸ ਸਟੇਸ਼ਨ, ਮੁੰਬਈ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਲਾਜ ਤੋਂ ਬਾਅਦ ਹੁਣ ਅਦਾਕਾਰਾ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਅਦਾਕਾਰਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਕ ਸਾਲ ਤੋਂ ਨੌਜਵਾਨ ਨੂੰ ਜਾਣਦੀ ਸੀ ਅਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਉਸ (ਮਾਲਵੀ) ਨੇ ਉਸ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ, ਇਸ ਲਈ ਉਸ ਨੇ ਉਸ 'ਤੇ ਹਮਲਾ ਕਰ ਦਿੱਤਾ।

ਤੁਹਾਨੂੰ ਦੱਸ ਦੇਈਏ ਕਿ ਮਾਲਵੀ ਨੇ ਕਈ ਹਿੰਦੀ ਫਿਲਮਾਂ ਅਤੇ ਟੀ ​.ਵੀ. ਸੀਰੀਅਲਸ ਵਿੱਚ ਕੰਮ ਕੀਤਾ ਹੈ। ਮਾਲਵੀ ਮਲਹੋਤਰਾ ਨੇ ਤੇਲਗੂ ਅਤੇ ਮਲਿਆਲਮ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਉਸ ਨੇ ਕਲਰਸ ਟੀਵੀ ਉੱਤੇ ਉਡਾਣ ਸ਼ੋਅ ਵਿੱਚ ਵੀ ਕੰਮ ਕੀਤਾ ਹੈ। ਮਾਲਵੀ ਡੀਏਵੀ ਸੀਪੀਐਸ ਸਕੂਲ ਮੰਡੀ ਦੀ ਵਿਦਿਆਰਥਣ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਮੁੰਬਈ ਤੋਂ ਛੇ ਮਹੀਨਿਆਂ ਦਾ ਅਦਾਕਾਰੀ ਦਾ ਕੋਰਸ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.