ਮੁੰਬਈ: ਫਿਲਮ ਨਿਰਮਾਤਾ ਕਬੀਰ ਖ਼ਾਨ, ਇਮਤਿਆਜ ਅਲੀ, ਰੀਮਾ ਦਾਸ, ਤੇ ਓਨੀਰ ਫਿਲਮ 'ਮਾਈ ਮੈਲਬੌਰਨ' ਲਈ ਇੱਕ ਟੀਮ ਵਜੋਂ ਇਕੱਠੇ ਹੋਏ ਹਨ। ਇਹ ਸਾਰੇ ਵਿਕਟੋਰੀਅਨ ਫਿਲਮਾਂ ਬਣਾਉਣ ਵਾਲੀਆਂ ਟੀਮਾਂ ਨਾਲ ਕੰਮ ਕਰਨਗੇ। ਇਹ ਅਪੰਗਤਾ, ਲਿੰਗਕਤਾ ਅਤੇ ਲਿੰਗ ਵਰਗੇ ਵਿਸ਼ਿਆਂ 'ਤੇ ਸ਼ਾਰਟ ਫਿਲਮਾਂ ਦੀ ਸ਼ੂਟਿੰਗ ਕਰਨਗੇ।
ਫਿਰ ਇਨ੍ਹਾਂ ਛੋਟੀਆਂ ਫਿਲਮਾਂ ਨੂੰ 'ਮਾਈ ਮੈਲਬਰਨ' ਨਾਮ ਦੀ ਫਿਲਮ ਵਿੱਚ ਕੰਪਾਈਲ ਕੀਤਾ ਜਾਵੇਗਾ। ਇਸ ਫਿਲਮ ਦਾ ਪ੍ਰੀਮੀਅਰ ਅਗਲੇ ਸਾਲ ਮੈਲਬੌਰਨ ਦੇ ਇੰਡੀਅਨ ਫਿਲਮ ਫੈਸਟੀਵਲ (ਆਈਐਫਐਫਐਮ) ਵਿੱਚ ਹੋਵੇਗਾ। ਆਈਐਫਐਫਐਮ ਫੈਸਟੀਵਲ ਦੇ ਡਾਇਰੈਕਟਰ ਮੀਤੂ ਭੂਮਿਕ ਲਾਂਘੇ ਨੇ ਕਿਹਾ, "ਇਹ ਇੱਕ ਦਿਲਚਸਪ ਪਹਿਲ ਹੈ ਮੈ ਖੁਸ਼ ਹਾਂ ਕਿ ਆਈਐਫਐਫਐਮ ਆਪਣੇ ਵਰਕਸ਼ਾਪਾਂ ਵਿੱਚ ਭਾਰਤ ਦੇ ਸੁਤੰਤਰ ਸਿਨੇਮਾ ਦੇ 4 ਸਭ ਤੋਂ ਵੱਖਰੇ ਲੋਕਾਂ ਨੂੰ ਸ਼ਾਮਲ ਕਰ ਰਿਹਾ ਹੈ।
ਫੈਸਟੀਵਲ ਕਹਾਣੀਆਂ ਨੂੰ ਸੱਦਾ ਦੇ ਕੇ ਚੁਣੀਆਂ ਗਈਆਂ ਚਾਰ ਟੀਮਾਂ ਨੂੰ ਬਜਟ ਦੇਵੇਗਾ ਅਤੇ ਇਹ ਟੀਮਾਂ ਅਸਲ ਸਕ੍ਰਿਪਟ ਤਿਆਰ ਕਰਨਗੀਆਂ। ਕਬੀਰ, ਇਮਤਿਆਜ਼, ਰੀਮਾ ਓਨੀਰ ਚੁਣੀ ਗਈ ਕਹਾਣੀਆਂ ਨੂੰ ਵਰਕਸ਼ਾਪ 'ਚ ਵਿਕਸਿਤ ਕਰਨਗੇ ਤੇ ਜ਼ੂਮ ਦੇ ਜ਼ਰੀਏ, ਉਹ ਇਨ੍ਹਾਂ ਟੀਮਾਂ ਦੇ ਪੂਰਵ-ਨਿਰਮਾਣ ਕਾਰਜ ਦੀ ਦੇਖਰੇਖ ਕਰਨਗੇ। ਯਾਤਰਾ ਦੀਆਂ ਪਾਬੰਦੀਆਂ ਹਟਾਣ 'ਤੇ ਇਹ ਚਾਰ ਫਿਲਮ ਨਿਰਮਾਤਾ ਫਿਲਮਾਂ ਦੀ ਸ਼ੂਟਿੰਗ ਲਈ ਮੈਲਬਰਨ ਜਾਣਗੇ।
ਇਮਤਿਆਜ਼ ਨੇ ਕਿਹਾ, "ਪਿਛਲੇ ਕੁਝ ਮਹੀਨਿਆਂ ਵਿੱਚ ਸਾਨੂੰ ਜ਼ਿੰਦਗੀ ਦੇ ਕਈ ਨਵੇਂ ਸਬਕ ਮਿਲੇ ਹਨ। ਇਸ ਨਵੇਂ ਪ੍ਰੋਜੈਕਟ ਰਾਹੀਂ ਮੈਂ ਨਵੇਂ ਲੋਕਾਂ ਨੂੰ ਮਿਲਾਂਗਾ ਅਤੇ ਉਨ੍ਹਾਂ ਦੇ ਜੀਵਨ ਦੀਆਂ ਕਹਾਣੀਆਂ ਨੂੰ ਸਮਝੂਗਾਂ।"
ਓਨੀਰ ਨੇ ਕਿਹਾ, "ਮੈਂ ਖੁਸ਼ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਅਤੇ ਮੈਨੂੰ ਉਮੀਦ ਹੈ ਕਿ ਇਹ ਸਹੀ ਦਿਸ਼ਾ ਵੱਲ ਇੱਕ ਕਦਮ ਹੈ।"
ਰੀਮਾ ਇਸ ਸੱਦੇ ਨੂੰ ਸਨਮਾਨ ਵਜੋਂ ਦੇਖਦੀ ਹੈ। ਉਨ੍ਹਾਂ ਕਿਹਾ ਕਿ "ਫਿਲਮ ਨਿਰਮਾਤਾਵਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਉਨ੍ਹਾਂ ਦੇ ਸਮਾਜਕ-ਰਾਜਨੀਤਿਕ ਪ੍ਰਸੰਗ ਦੀ ਪ੍ਰਿਜ਼ਮ ਨਾਲ ਪੜਤਾਲ ਕਰਨ। ਛੋਟੀਆਂ ਫਿਲਮਾਂ ਸਾਨੂੰ ਅਜਿਹਾ ਕਰਨ ਦਾ ਮੌਕਾ ਦਿੰਦੀਆਂ ਹਨ।"
ਕਬੀਰ ਮਹਿਸੂਸ ਕਰਦੇ ਹਨ, "ਮਹਾਂਮਾਰੀ ਤੋਂ ਬਾਅਦ ਦੀ ਦੁਨੀਆਂ ਵਿੱਚ, ਇਕ ਦੂਸਰੇ ਨਾਲ ਕਮਿਉਨਿਟੀ ਵਿੱਚ ਰਹਿਣਾ ਸਭ ਤੋਂ ਜ਼ਰੂਰੀ ਹੈ। ਵਾਇਰਸ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਵਿਅਰਥਤਾ ਬਾਰੇ ਦੱਸਿਆ ਹੈ।"
ਇਹ ਵੀ ਪੜ੍ਹੋ:ਆਪਣੇ ਮਨਪਸੰਦ ਸਿਨੇਮਾ ਘਰ ਦੀ ਖਸਤਾ ਹਾਲਤ ਦੇਖ ਦੁਖੀ ਹੋਏ ਧਰਮਿੰਦਰ, ਸਾਂਝੀ ਕੀਤੀ ਭਾਵੁਕ ਪੋਸਟ