ਨਵੀਂ ਦਿੱਲੀ: ਏਸ਼ੀਆ ਦੇ ਸਭ ਤੋਂ ਪੁਰਾਣੇ ਫ਼ਿਲਮ ਫ਼ੈਸਟੀਵਲਾਂ ਵਿੱਚੋਂ ਇੱਕ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਆਈਐਫਐਫਆਈ) ਬੁੱਧਵਾਰ ਨੂੰ ਗੋਆ 'ਚ ਡਾ. ਸ਼ਿਆਮਾ ਪ੍ਰਸਾਦ ਸਟੇਡੀਅਮ ਵਿੱਚ ਚੱਲ ਰਿਹਾ ਹੈ। ਅਦਾਕਾਰ ਅਮਿਤਾਭ ਬੱਚਨ ਅਤੇ ਰਜਨੀਕਾਂਤ ਨੇਸਮਾਗਮ ਦਾ ਉਦਘਾਟਨ ਕਰ ਚੁੱਕੇ ਹਨ।
ਆਓ ਵੇਖਦੇ ਹਾਂ ਫ਼ਿਲਮ ਫ਼ੈਸਟੀਵਲ ਦੀਆਂ ਕੁਝ ਝਲਕੀਆਂ ..
1. ਇਜ਼ਾਬੇਲ ਹੱਪਰਟ ਨੂੰ ਮਿਲਿਆ ਲਾਈਫਟਾਈਮ ਅਚੀਵਮੈਂਟ ਪੁਰਸਕਾਰ
ਆਈਐਫਐਫਆਈ ਲਾਈਫਟਾਈਮ ਅਚੀਵਮੈਂਟ ਅਵਾਰਡ, ਫੈਸਟੀਵਲ ਦਾ ਸਭ ਤੋਂ ਵੱਡਾ ਸਨਮਾਨ ਫ੍ਰੈਂਚ ਅਦਾਕਾਰ ਇਜ਼ਾਬੇਲ ਹੱਪਰਟ ਨੂੰ ਦਿੱਤਾ ਗਿਆ।
2. ਪ੍ਰਕਾਸ਼ ਜਾਵੇਡਕਰ ਨੇ ਕੀਤਾ ਆਮ ਜਨਤਾ ਨੂੰ ਸੰਬੋਧਨ
: ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਫ਼ਿਲਮਾਂ ਨੂੰ ਭਾਰਤ ਦੀ ਨਰਮ ਸ਼ਕਤੀ ਕਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਫਿਲਮਾਂ ਦੀ ਸ਼ੂਟਿੰਗ ਲਈ ਨਿਰਮਾਤਾ ਹੁਣ ਘਰੇਲੂ ਲੋਕੇਸ਼ਨਾਂ ਬੁੱਕ ਕਰਨ ਲਈ ‘ਸਿੰਗਲ ਵਿੰਡੋ’ ਦੀ ਵਰਤੋਂ ਕਰ ਸਕਦੇ ਹਨ।
3.ਸ਼ੰਕਰ ਮਹਾਦੇਵਨ ਨੇ ਦਿੱਤੀ ਪ੍ਰਫੋਮੇਂਸ
ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਸ਼ੰਕਰ ਮਹਾਦੇਵਨ ਅਤੇ ਕਈ ਹੋਰ ਸੰਗੀਤਕਾਰਾਂ ਨੇ ਇਸ ਸਮਾਰੋਹ ਦੇ ਵਿੱਚ ਆਪਣੀ ਪ੍ਰਫੋਮੇਂਸ ਦਿੱਤੀ।
4.ਅਮਿਤਾਭ ਬੱਚਨ ਅਤੇ ਰਜਨੀਕਾਂਤ ਨੇ ਕੀਤਾ ਉਦਘਾਟਨ
ਅਦਾਕਾਰ ਅਮਿਤਾਭ ਬੱਚਨ ਅਤੇ ਰਜਨੀਕਾਂਤ ਨੇ ਜੋਤ ਜਗਾ ਕੇ ਇਸ ਸਮਾਰੋਹ ਦੀ ਸ਼ੁਰੂਆਤ ਕੀਤੀ ਸੀ।
5.ਮਨੋਹਰ ਪਰਿਕਰ ਨੂੰ ਕੀਤਾ ਗਿਆ ਯਾਦ
ਗੋਆ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਮਨੋਹਰ ਪਾਰਕਰ ਨੂੰ ਇਸ ਮੌਕੇ ਇੱਕ ਸਪੈਸ਼ਲ ਵੀਡੀਓ ਦੇ ਰਾਹੀਂ ਉਨ੍ਹਾਂ ਨੂੰ ਯਾਦ ਕੀਤਾ ਗਿਆ।
6.ਅਮਿਤਾਭ ਬੱਚਨ ਨੇ ਕੀਤਾ ਸੰਬੋਧਨ
ਫ਼ਿਲਮ ਫੈਸਟੀਵਲ ਬਾਰੇ ਗੱਲ ਕਰਦਿਆਂ, ਅਮਿਤਾਭ ਨੇ ਕਿਹਾ ਕਿ ਗੋਆ ਵਾਪਸ ਆਉਣਾ ਉਨ੍ਹਾਂ ਲਈ ਇੱਕ ਨਾਜ਼ੁਕ ਤਜਰਬਾ ਸੀ। ਉਨ੍ਹਾਂ ਕਿਹਾ ਕਿ ਗੋਆ ਵਿਚ ਹੀ ਉਨ੍ਹਾਂ ਨੇ ਆਪਣੀ ਪਹਿਲੀ ਫਿਲਮ ਦੀ ਸ਼ੂਟਿੰਗ ਕੀਤੀ ਸੀ ਇਸ ਲਈ ਗੋਆ ਵਾਪਸ ਆਉਣਾ ਹਮੇਸ਼ਾ ਉਨ੍ਹਾਂ ਲਈ ਖ਼ਾਸ ਹੁੰਦਾ ਹੈ। ਇਸ ਮੌਕੇ ਅਮਿਤਾਭ ਬੱਚਨ ਅਤੇ ਰਜਨੀਕਾਂਤ ਨੂੰ ਉਨ੍ਹਾਂ ਦੇ ਫ਼ਿਲਮੀ ਸਫ਼ਰ ਦੇ ਲਈ ਪੁਰਸਕਾਰ ਵੀ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਫ਼ੈਸਟੀਵਲ ਦੇ ਵਿੱਚ ਕੁੱਲ੍ਹ 14 ਬਾਲੀਵੁੱਡ ਫ਼ਿਲਮਾਂ ਦਾ ਪ੍ਰਸਾਰਣ ਹੋਵੇਗਾ। ਇਸ ਸੂਚੀ ਦੇ ਵਿੱਚ ਚਲਤੀ ਕਾ ਨਾਮ ਗਾੜੀ (1958), ਪੜੋਸਨ (1968), ਅੰਦਾਜ਼ ਅਪਨਾ ਅਪਨਾ (1994), ਹੇਰਾ ਫੇਰੀ (2000), ਚੇਨਈ ਐਕਸਪ੍ਰੈਸ (2013), ਬੱਧਾਈ ਹੋ (2018), ਉਰੀ:ਦਿ ਸਰਜੀਕਲ ਸਟਰਾਈਕ (2019), ਗਲੀ ਬੁਆਏ (2019), ਸੁਪਰ 30 (2019), ਟੋਟਲ ਧਮਾਲ (2019) ਅਤੇ ਕਈ ਹੋਰ ਫ਼ਿਲਮਾਂ ਦੇ ਨਾਂਅ ਸ਼ਾਮਿਲ ਹਨ।