ETV Bharat / sitara

ਰਿਤਿਕ ਰੌਸ਼ਨ ਵੀ ਕਰਨਗੇ ਡਿਜ਼ੀਟਲ ਡੈਬਯੂ,ਕਬੀਰ ਖ਼ਾਨ ਦੀ ਵੈੱਬ ਸੀਰੀਜ਼ 'ਚ ਆਉਣਗੇ ਨਜ਼ਰ - kabir khan

ਬਾਲੀਵੁੱਡ ਸਿਤਾਰੇ ਫ਼ਿਲਮਾਂ ਦੇ ਨਾਲ-ਨਾਲ ਵੈੱਬ ਸੀਰੀਜ਼ ਦਾ ਵੀ ਰੁੱਖ ਕਰਦੇ ਹੋਏ ਨਜ਼ਰ ਆ ਰਹੇ ਹਨ।ਮੀਡੀਆ ਰਿਪੋਰਟਾਂ ਮੁਤਾਬਿਕ ਰਿਤਿਕ ਰੌਸ਼ਨ ਕਬੀਰ ਖ਼ਾਨ ਵੱਲੋਂ ਨਿਰਦੇਸ਼ਿਤ ਇਕ ਸਪੋਰਟਸ ਡਰਾਮਾ ਵੈੱਬ ਸਿਰੀਜ਼ 'ਚ ਕੰਮ ਕਰਦੇ ਨਜ਼ਰ ਆ ਸਕਦੇ ਹਨ।

ਸੋਸ਼ਲ ਮੀਡੀਆ
author img

By

Published : Mar 18, 2019, 9:38 AM IST

ਹੈਦਰਾਬਾਦ :ਬਾਲੀਵੁੱਡ 'ਚ ਇੰਨੀ ਦਿਨੀਂ ਫ਼ਿਲਮਾਂ ਦੇ ਨਾਲ-ਨਾਲ ਡਿਜ਼ੀਟਲ ਪਲੇਟਫ਼ਾਰਮ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀ-ਟਾਉਣ ਦੇ ਸਿਤਾਰੇ ਹੁਣ ਵੈੱਬ ਸਿਰੀਜ਼ ਦਾ ਰੁੱਖ ਕਰਦੇ ਹੋਏ ਨਜ਼ਰ ਆ ਰਹੇ ਹਨ। ਖ਼ਬਰ ਜੋ ਸਾਹਮਣੇ ਆ ਰਹੀ ਹੈ ਕਿ ਅਦਾਕਾਰ ਰਿਤਿਕ ਰੌਸ਼ਨ ਇਕ ਵੈੱਬ ਸੀਰੀਜ਼ ਕਰਨ ਜਾ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਿਕ ਰਿਤਿਕ ,ਕਬੀਰ ਖ਼ਾਨ ਵੱਲੋਂ ਨਿਰਦੇਸ਼ਿਤ ਵੈੱਬ ਸਿਰੀਜ਼ ਸਪੋਰਟਸ ਡਰਾਮੇ 'ਤੇ ਬਣੇਗੀ। ਰਿਤਿਕ ਨੂੰ ਇਹ ਸਕ੍ਰਿਪਟ ਪਸੰਦ ਆਈ ਹੈ।ਪਰ ਉਹ ਇਸ 'ਚ ਕੁਝ ਬਦਲਾਅ ਚਾਹੁੰਦੇ ਹਨ। ਦੱਸ ਦਈਏ ਕਿ ਇਸ ਗੱਲ ਨੂੰ ਲੈਕੇ ਕੋਈ ਵੀ ਔਫ਼ਸ਼ੀਅਲ ਐਲਾਨ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਇਸ ਵੇਲੇ ਰਿਤੀਕ ਅਤੇ ਕਬੀਰ ਆਪਣੀ-ਆਪਣੀ ਫ਼ਿਲਮ 'ਚ ਮਸਰੂਫ ਹਨ।ਰਿਤੀਕ ਜਿੱਥੇ 'ਸੁਪਰ 30' ਤੋਂ ਇਲਾਵਾ ਟਾਇਗਰ ਸ਼ਰੌਫ਼ ਦੇ ਨਾਲ ਯਸ਼ਰਾਜ ਫ਼ਿਲਮ ਦੀ ਇਕ ਅਗਾਮੀ ਫ਼ਿਲਮ 'ਚ ਨਜ਼ਰ ਆਉਣਗੇ।ਦੂਜੇ ਪਾਸੇ ਕਬੀਰ ਜਲਦ ਹੀ ਰਣਵੀਰ ਸਿੰਘ ਦੇ ਨਾਲ ਭਾਰਤ ਦੀ ਪਹਿਲੀ ਕ੍ਰਿਕਟ ਵਿਸ਼ਵ ਕੱਪ ਜਿੱਤ 'ਤੇ ਆਧਾਰਿਤ ਫ਼ਿਲਮ '83' ਦੀ ਸ਼ੂਟਿੰਗ ਸ਼ੁਰੂ ਕਰਨਗੇ।
ਦੱਸਣਯੋਗ ਹੈ ਕਿ ਰਿਤਿਕ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰ ਵੈੱਬ ਸੀਰੀਜ਼ 'ਚ ਕਾਮਯਾਬੀ ਹਾਸਿਲ ਕਰ ਚੁੱਕੇ ਹਨ ਜਾਂ ਫੇਰ ਵੈੱਬ ਸੀਰੀਜ਼ 'ਚ ਨਜਰ ਆਉਣ ਵਾਲੇ ਹਨ, ਜੇਕਰ ਗੱਲ ਕਰੀਏ ਸੈਫ਼ ਅਲੀ ਖ਼ਾਂ ਅਤੇ ਨਵਾਜ਼ੁਦੀਨ ਸਿੱਦਕੀ ਦੀ ਤਾਂ ਵੈੱਬ ਸਿਰੀਜ਼ 'ਸਕੇਰਡ ਗੇਮਸ' ਨੇ ਜ਼ਬਰਦਸਤ ਸਫ਼ਲਤਾ ਹਾਸਿਲ ਕੀਤੀ।ਇਸ ਤੋਂ ਇਲਾਵਾ ਇਮਰਾਨ ਹਾਸ਼ਮੀ ਵੀ 'ਬਾਰਡ ਔਫ਼ ਬਲਡ' ਦੀ ਵੈੱਬ ਸੀਰੀਜ਼ ਕਾਰਨ ਚਰਚਾ ਦੇ ਵਿੱਚ ਆਏ ਸਨ।ਇਸ ਦੇ ਨਾਲ ਹੀ ਹਾਲ ਹੀ ਦੇ ਵਿੱਚ ਐਲਾਨ ਹੋਇਆ ਹੈ ਕਿ ਅਕਸ਼ੇ ਕੁਮਾਰ ਵੀ ਐਮੇਜੋਨ ਪ੍ਰਾਇਮ ਦੀ ਇਕ ਔਰਿਜਨਲ ਸੀਰੀਜ਼ 'ਚ ਨਜ਼ਰ ਆਉਣਗੇ ਜੋ ਕਿ ਇਕ ਐਕਸ਼ਨ ਥਰਿਲਰ 'ਤੇ ਆਧਾਰਿਤ ਹੋਵੇਗੀ।

Intro:Body:

Hrithik Roshan to appear in Web series 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.