ਹੈਦਰਾਬਾਦ: ਮਸ਼ਹੂਰ ਗਾਇਕ ਅਤੇ ਸੰਗੀਤਕਾਰ ਅਦਾਨ ਸਾਮੀ 15 ਅਗਸਤ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਸੰਗੀਤ ਦੇ ਸਰਤਾਜ ਅਦਾਨ ਸਾਮੀ ਨੇ ਵਧੀਆ ਗਾਣੇ ਤਿਆਰ ਕੀਤੇ ਹਨ। ਉਸਨੇ ਸਿਰਫ ਪੰਜ ਸਾਲ ਦੀ ਉਮਰ ਤੋਂ ਸਰਬੋਤਮ ਪਿਆਨੋ ਵਜਾਇਆ ਹੈ ਤੇ ਅੱਜ ਉਹ 35 ਤੋਂ ਵੱਧ ਸੰਗੀਤ ਯੰਤਰ ਵਜਾਉਂਦੇ ਹਨ।
ਉਹਨਾਂ ਨੇ ਆਪਣਾ ਸੰਗੀਤ ਕੈਰੀਅਰ 1986 ਵਿੱਚ ਅਰੰਭ ਕੀਤਾ ਅਤੇ ਫਿਰ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਰਿਹਾ। ਤੁਹਾਨੂੰ ਦੱਸ ਦੇਈਏ ਕਿ ਅਦਾਨ ਸਾਮੀ ਦੀ ਪੇਸ਼ੇਵਰ ਜ਼ਿੰਦਗੀ ਜਿੰਨੀ ਸ਼ਾਨਦਾਰ ਰਹੀ, ਪਰ ਉਨ੍ਹਾਂ ਦੀ ਨਿਜੀ ਜ਼ਿੰਦਗੀ ਉਤਰਾਅ ਚੜ੍ਹਾਅ ਨਾਲ ਭਰੀ ਰਹੀ।
ਅਦਾਨ ਦੀ ਨਿਜੀ ਜ਼ਿੰਦਗੀ ਬਹੁਤ ਗੁੰਝਲਦਾਰ ਰਹੀ ਹੈ। ਉਸ ਨੇ ਚਾਰ ਵਿਆਹ ਕੀਤੇ। ਜਿਨ੍ਹਾਂ ਵਿੱਚੋਂ ਤਿੰਨ ਵਿਆਹ ਪੰਜ ਸਾਲ ਤੱਕ ਵੀ ਨਹੀਂ ਚੱਲ ਸਕੇ। ਉਸ ਨੇ ਇੱਕੋ ਕੁੜੀ ਨਾਲ 2 ਵਾਰ ਵਿਆਹ ਕੀਤਾ, ਪਰ ਇਹ ਵਿਆਹ ਵੀ ਸਫ਼ਲ ਨਹੀਂ ਹੋ ਸਕਿਆ।
ਅਦਾਨ ਦਾ ਪਹਿਲਾ ਵਿਆਹ 1993 ਵਿੱਚ ਹੋਇਆ ਸੀ। ਉਸ ਸਮੇਂ ਉਸਦੀ ਉਮਰ ਸਿਰਫ 22 ਸਾਲ ਸੀ। ਉਸ ਨੇ ਕਰਾਚੀ ਵਿੱਚ 31 ਸਾਲਾ ਪਾਕਿਸਤਾਨੀ ਅਦਾਕਾਰਾ ਜੇਬਾ ਬਖ਼ਤਿਆਰ ਨਾਲ ਵਿਆਹ ਕੀਤਾ ਸੀ। ਜੋ ਉਸ ਤੋਂ 9 ਸਾਲ ਵੱਡੀ ਸੀ। ਅਦਾਨ ਦਾ ਇਹ ਪਹਿਲਾ ਅਤੇ ਜੇਬਾ ਦਾ ਤੀਜਾ ਵਿਆਹ ਸੀ। ਇਹ ਰਿਸ਼ਤਾ ਤਿੰਨ ਸਾਲ ਤੱਕ ਵੀ ਨਹੀਂ ਚੱਲ ਸਕਿਆ ਅਤੇ 1996 ਵਿੱਚ ਉਨ੍ਹਾਂ ਦਾ ਵਿਆਹ ਟੁੱਟ ਗਿਆ। ਜੇਬਾ ਅਤੇ ਅਦਾਨ ਦਾ ਇੱਕ ਬੇਟਾ ਹੈ ਜਿਸਦਾ ਨਾਂ ਅਜ਼ਾਨ ਹੈ। ਤਲਾਕ ਤੋਂ ਬਾਅਦ ਅਜਾਨ ਕਰਾਚੀ ਵਿੱਚ ਆਪਣੀ ਮਾਂ ਦੇ ਨਾਲ ਰਹਿੰਦਾ ਹੈ। ਇਸ ਤੋਂ ਬਾਅਦ ਉਸਨੇ ਤਿੰਨ ਹੋਰ ਵਿਆਹ ਕਰਵਾਏ।