ਬਠਿੰਡਾ: ਅਦਾਕਾਰ ਸਤੀਸ਼ ਕੌਲ ਨੇ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਤਕਰੀਬਨ 300 ਤੋਂ ਵੀ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਮੁੱਖ ਕਿਰਦਾਰ ਵਿੱਚ ਨਜ਼ਰ ਆਏ ਸਨ। ਉਨ੍ਹਾਂ ਦੀ ਅਚਾਨਕ ਹੋਈ ਇੱਕ ਦੁਰਘਟਨਾ ਵਿੱਚ ਚੂਲੇ ਦੀ ਹੱਡੀ ਟੁੱਟ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਬੈੱਡ ਰੈਸਟ 'ਤੇ ਰਹਿਣਾ ਪਿਆ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਇੰਨੀ ਜ਼ਿਆਦਾ ਕੰਮਜ਼ੋਰ ਹੋ ਗਈ ਸੀ ਕਿ ਉਨ੍ਹਾਂ ਦੀ ਸਾਰ ਲੈਣ ਵਾਲਾ ਵੀ ਕੋਈ ਨਹੀਂ ਸੀ।
ਹੋਰ ਪੜ੍ਹੋ: ਜਨਮ ਦਿਨ ਵਿਸ਼ੇਸ਼: ਲੋਕਾਂ ਦੇ ਦਿਲਾਂ 'ਤੇ ਹਾਲੇ ਵੀ ਛਾਈ ਹੋਈ ਹੈ ਦਿਲੀਪ ਕੁਮਾਰ ਦੀ ਅਦਾਕਾਰੀ
ਅਜਿਹੀ ਸਥਿਤੀ ਵਿੱਚ ਜਦ ਕਈ ਸਿਨੇਮਾ ਜਗਤ ਦੀਆਂ ਹਸਤੀਆਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਵੀ ਸਤੀਸ਼ ਕੌਲ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਯੋਗਰਾਜ ਨੇ ਸਤੀਸ਼ ਕੌਲ ਦੀ ਕੇਅਰ ਟੇਕਰ ਸੱਤਿਆ ਦੇਵੀ ਦੇ ਉੱਤੇ ਕਈ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਉਹ ਸਤੀਸ਼ ਦੇ ਨਾਲ ਅੱਤਿਆਚਾਰ ਕਰ ਰਹੀ ਹੈ। ਯੋਗਜਾਨ ਸਿੰਘ ਨੇ ਪੱਤਰਕਾਰਾਂ ਦੇ ਸਾਹਮਣੇ ਸਤੀਸ਼ ਕੌਲ ਨੂੰ ਫ਼ਿਲਮਾਂ ਵਿੱਚ ਵਾਪਸੀ ਕਰਨ ਲਈ ਸਦਾ ਦਿੱਤਾ।
ਦੱਸ ਦੇਈਏ ਕਿ, ਬਠਿੰਡਾ ਪਹੁੰਚੇ ਸਤੀਸ਼ ਕੌਲ ਨੇ ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, ਸੱਤਿਆ ਦੇਵੀ ਨੇ ਉਨ੍ਹਾਂ ਦੇ ਨਾਲ ਕੋਈ ਅੱਤਿਆਚਾਰ ਨਹੀਂ ਕੀਤਾ, ਜਦ ਕਿ ਯੋਗਰਾਜ ਨੇ ਉਨ੍ਹਾਂ ਨੂੰ ਕੋਈ ਵੀ ਫ਼ਿਲਮ ਦੀ ਆਫ਼ਰ ਨਹੀਂ ਦਿੱਤੀ। ਸਤੀਸ਼ ਕੌਲ ਨੇ ਇਹ ਵੀ ਕਿਹਾ ਕਿ ਸੱਤਿਆ ਦੇਵੀ 'ਤੇ ਲਗਾਏ ਸਾਰੇ ਦੋਸ਼ ਬੇ-ਬੁਨਿਆਦ ਹਨ।
ਉਨ੍ਹਾਂ ਨੇ ਦੱਸਿਆ ਕਿ ਉਹ ਹੁਣ ਇੱਕ ਨਵੀਂ ਫ਼ਿਲਮ ਬੱਲੀ ਬਲੈਕੀਆਂ ਵਿੱਚ ਨੈਗੇਟਿਵ ਕਿਰਦਾਰ ਕਰਨ ਜਾ ਰਹੇ ਹਨ ਅਤੇ ਉਹ ਇਸ ਫ਼ਿਲਮ ਦੇ ਕਿਰਦਾਰ ਲਈ ਪੂਰੀ ਮਿਹਨਤ ਕਰਨਗੇ।ਇਹ ਫ਼ਿਲਮ ਪੰਜਾਬ ਦੇ ਗੈਂਗਸਟਰਾਂ ਦੇ ਹਾਲਾਤਾਂ 'ਤੇ ਆਧਾਰਿਤ ਹੋਵੇਗੀ।