ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਮਨੀ ਲਾਂਡਰਿੰਗ ਦੇ ਪੱਖ ਤੋਂ ਵੀ ਜਾਂਚ ਕਰ ਰਿਹਾ ਹੈ। ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਰਿਆ ਚੱਕਰਵਰਤੀ ਦਾ ਭਰਾ ਸ਼ੋਵਿਕ ਚੱਕਰਵਰਤੀ ਈਡੀ ਦੇ ਮੁੰਬਈ ਦਫ਼ਤਰ ਪਹੁੰਚੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉਸ ਤੋਂ ਦੋ ਘੰਟੇ ਪੁੱਛਗਿੱਛ ਕੀਤੀ ਗਈ ਸੀ।
ਈਡੀ ਨੇ ਅੱਜ ਸੁਸ਼ਾਂਤ ਦੇ ਰੂਮਮੇਟ ਰਹੇ ਸਿਧਾਰਥ ਪਿਠਾਨੀ ਨੂੰ ਵੀ ਬੁਲਾਇਆ ਹੈ। ਉੱਥੇ ਹੀ ਰਿਆ ਤੋਂ ਸ਼ੁੱਕਰਵਾਰ ਨੂੰ ਜਾਂਚ ਏਜੰਸੀ ਨੇ ਕਰੀਬ 9 ਘੰਟੇ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ ਸੁਸ਼ਾਂਤ ਨਾਲ ਸਾਬਕਾ ਕਾਰੋਬਾਰੀ ਪ੍ਰਬੰਧਕਾਂ ਸ਼ਰੂਤੀ ਮੋਦੀ ਅਤੇ ਸੀਏ ਰਿਤੇਸ਼ ਸ਼ਾਹ ਨਾਲ ਵੀ ਪੁੱਛਗਿੱਛ ਕੀਤੀ ਗਈ। ਸੁਸ਼ਾਂਤ ਦੇ ਪਿਤਾ ਨੇ ਰਿਆ ਅਤੇ ਉਸ ਦੇ ਪਰਿਵਾਰ ਤੇ ਪੁੱਤਰ ਦੇ ਖਾਤੇ ਵਿਚੋਂ 15 ਕਰੋੜ ਰੁਪਏ ਕਢਵਾਉਣ ਦਾ ਦੋਸ਼ ਲਗਾਇਆ ਹੈ।
ਮੁੰਬਈ ਪੁਲਿਸ ਤਿੰਨ ਵਾਰ ਕਰ ਚੁੱਕੀ ਪੁੱਛਗਿੱਛ
ਸਾਰਿਆਂ ਦੇ ਬਿਆਨ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਦੇ ਤਹਿਤ ਦਰਜ ਕੀਤੇ ਜਾ ਰਹੇ ਹਨ। ਸੁਸ਼ਾਂਤ ਦੇ ਸੋਸ਼ਲ ਮੀਡੀਆ ਅਕਾਉਂਟ ਨੂੰ ਸੰਭਾਲਣ ਵਾਲੇ ਪਿਠਾਨੀ ਇੱਕ ਸਾਲ ਤੋਂ ਸੁਸ਼ਾਂਤ ਦੇ ਨਾਲ ਰਹਿ ਰਹੇ ਸਨ। ਸੁਸ਼ਾਂਤ ਦੀ ਲਾਸ਼ ਵੇਖਣ ਵਾਲਾ ਉਹ ਪਹਿਲਾਂ ਸੀ। ਉਸ ਨੇ ਮੁੰਬਈ ਪੁਲਿਸ ਦੁਆਰਾ ਦਾਇਰ ਐਕਸੀਡੈਂਟਲ ਡੈਥ ਰਿਪੋਰਟ (ਏ.ਡੀ.ਆਰ.) ਵਿੱਚ ਤਿੰਨ ਵਾਰ ਆਪਣਾ ਬਿਆਨ ਦਰਜ ਕੀਤਾ ਹੈ।