ਹੈਦਰਾਬਾਦ: ਬਾਲੀਵੁੱਡ 'ਚ 'ਵਧਾਈ ਹੋ' ਵਰਗੀ ਸੁਪਰਹਿੱਟ ਫ਼ਿਲਮ ਦੇਣ ਵਾਲੇ ਡਾਇਰੈਕਟਰ ਅਮਿਤ ਸ਼ਰਮਾ ਇਕ ਹੋਰ ਫ਼ਿਲਮ ਦੇ ਨਾਲ ਤਿਆਰ ਹਨ। ਜੀ ਹਾਂ ਅਮਿਤ ਇਕ ਸਪੋਰਟਸ ਬਾਯੋਪਿਕ ਲੈ ਕੇ ਆ ਰਹੇ ਹਨ।ਜਿਸ ਵਿੱਚ ਅਦਾਕਾਰ ਅਜੇ ਦੇਵਗਨ ਲੀਡ ਰੋਲ ਨਿਭਾਉਣਗੇ।ਦੱਸ ਦਈਏ ਕਿ ਇਹ ਫ਼ਿਲਮ ਫੁੱਟਬਾਲ 'ਤੇ ਅਧਾਰਿਤ ਹੋਵੇਗੀ।
ਰਿਪੋਰਟਾਂ ਮੁਤਾਬਿਕ,ਅਜੇ ਦੇ ਲੀਡ ਰੋਲ ਵਾਲੀ ਇਹ ਫ਼ਿਲਮ ਸਾਲ 1951 ਤੋਂ 1962 ਦੇ ਵਿੱਚ ਭਾਰਤੀ ਫੁੱਟਬਾਲ ਦੇ ਸੁਨੇਹਰੀ ਸਾਲਾਂ 'ਤੇ ਅਧਾਰਿਤ ਹੋਵੇਗੀ। ਇਸ ਫ਼ਿਲਮ 'ਚ ਅਜੇ ਦੇਵਗਨ, ਸਈਅਦ ਅਬਦੁਲ ਰਹੀਮ ਦੇ ਕਿਰਦਾਰ 'ਚ ਨਜ਼ਰ ਆਉਣਗੇ। ਸਈਅਦ ਅਬਦੁਲ ਰਹੀਮ ਉਸ ਸਮੇਂ ਨੈਸ਼ਨਲ ਫੁੱਟਬਾਲ ਟੀਮ ਦੇ ਕੋਚ ਅਤੇ ਮੈਨੇਜਰ ਸਨ।
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅਮਿਤ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਇਸ ਸਾਲ ਮਈ ਜਾਂ ਜੂਨ 'ਚ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਦਾ ਰੁਝਾਨ ਦੇਖ ਕੇ ਲੱਗਦਾ ਹੈ ਕਿ ਦਰਸ਼ਕ ਅੱਜ -ਕੱਲ੍ਹ ਬਾਯੋਪਿਕਸ ਦੇਖਣਾ ਵੱਧ ਪਸੰਦ ਕਰਦੇ ਹਨ ਤੇ ਇਸ ਤੋਂ ਇਲਾਵਾ ਬਾਯੋਪਿਕਸ ਫ਼ਿਲਮਾਂ ਕਮਾਈ ਵੀ ਬਹੁਤ ਕਰ ਰਹੀਆਂ ਹਨ।
ਇਸ ਫ਼ਿਲਮ ਨੂੰ ਬੋਨੀ ਕਪੂਰ ,ਆਕਾਸ਼ ਚਾਵਲਾ ਅਤੇ ਜੋਯ ਸੇਨਗੁਪਤਾ ਪ੍ਰਡਿਊਸ ਕਰ ਰਹੇ ਹਨ ।
ਅਮਿਤ ਸ਼ਰਮਾ ਬਣਾ ਰਹੇ ਹਨ ਸਪੋਰਟਸ ਬਾਯੋਪਿਕ ,ਲੀਡ ਰੋਲ 'ਚ ਹੋਣਗੇ ਅਜੇ ਦੇਵਗਨ - undefined
ਬਾਲੀਵੁੱਡ ਡਾਇਰੈਕਟਰ ਅਮਿਤ ਸ਼ਰਮਾ ਸਪੋਰਟਸ ਬਾਯੋਪਿਕ ਬਣਾ ਰਹੇ ਹਨ।ਇਸ ਫ਼ਿਲਮ 'ਚ ਅਦਾਕਾਰ ਅਜੇ ਦੇਵਗਨ ਸਈਅਦ ਅਬਦੁਲ ਰਹੀਮ ਦਾ ਕਿਰਦਾਰ ਨਿਭਾਉਣਗੇ।
ਹੈਦਰਾਬਾਦ: ਬਾਲੀਵੁੱਡ 'ਚ 'ਵਧਾਈ ਹੋ' ਵਰਗੀ ਸੁਪਰਹਿੱਟ ਫ਼ਿਲਮ ਦੇਣ ਵਾਲੇ ਡਾਇਰੈਕਟਰ ਅਮਿਤ ਸ਼ਰਮਾ ਇਕ ਹੋਰ ਫ਼ਿਲਮ ਦੇ ਨਾਲ ਤਿਆਰ ਹਨ। ਜੀ ਹਾਂ ਅਮਿਤ ਇਕ ਸਪੋਰਟਸ ਬਾਯੋਪਿਕ ਲੈ ਕੇ ਆ ਰਹੇ ਹਨ।ਜਿਸ ਵਿੱਚ ਅਦਾਕਾਰ ਅਜੇ ਦੇਵਗਨ ਲੀਡ ਰੋਲ ਨਿਭਾਉਣਗੇ।ਦੱਸ ਦਈਏ ਕਿ ਇਹ ਫ਼ਿਲਮ ਫੁੱਟਬਾਲ 'ਤੇ ਅਧਾਰਿਤ ਹੋਵੇਗੀ।
ਰਿਪੋਰਟਾਂ ਮੁਤਾਬਿਕ,ਅਜੇ ਦੇ ਲੀਡ ਰੋਲ ਵਾਲੀ ਇਹ ਫ਼ਿਲਮ ਸਾਲ 1951 ਤੋਂ 1962 ਦੇ ਵਿੱਚ ਭਾਰਤੀ ਫੁੱਟਬਾਲ ਦੇ ਸੁਨੇਹਰੀ ਸਾਲਾਂ 'ਤੇ ਅਧਾਰਿਤ ਹੋਵੇਗੀ। ਇਸ ਫ਼ਿਲਮ 'ਚ ਅਜੇ ਦੇਵਗਨ, ਸਈਅਦ ਅਬਦੁਲ ਰਹੀਮ ਦੇ ਕਿਰਦਾਰ 'ਚ ਨਜ਼ਰ ਆਉਣਗੇ। ਸਈਅਦ ਅਬਦੁਲ ਰਹੀਮ ਉਸ ਸਮੇਂ ਨੈਸ਼ਨਲ ਫੁੱਟਬਾਲ ਟੀਮ ਦੇ ਕੋਚ ਅਤੇ ਮੈਨੇਜਰ ਸਨ।
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅਮਿਤ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਇਸ ਸਾਲ ਮਈ ਜਾਂ ਜੂਨ 'ਚ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਦਾ ਰੁਝਾਨ ਦੇਖ ਕੇ ਲੱਗਦਾ ਹੈ ਕਿ ਦਰਸ਼ਕ ਅੱਜ -ਕੱਲ੍ਹ ਬਾਯੋਪਿਕਸ ਦੇਖਣਾ ਵੱਧ ਪਸੰਦ ਕਰਦੇ ਹਨ ਤੇ ਇਸ ਤੋਂ ਇਲਾਵਾ ਬਾਯੋਪਿਕਸ ਫ਼ਿਲਮਾਂ ਕਮਾਈ ਵੀ ਬਹੁਤ ਕਰ ਰਹੀਆਂ ਹਨ।
ਇਸ ਫ਼ਿਲਮ ਨੂੰ ਬੋਨੀ ਕਪੂਰ ,ਆਕਾਸ਼ ਚਾਵਲਾ ਅਤੇ ਜੋਯ ਸੇਨਗੁਪਤਾ ਪ੍ਰਡਿਊਸ ਕਰ ਰਹੇ ਹਨ ।
Bavleen
Conclusion:
TAGGED:
Bavleen