ਮੁੰਬਈ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ "ਥੱਪੜ" ਸਿਨੇਮਾਘਰਾਂ 'ਚ ਦਸਤਕ ਦੇ ਚੁੱਕੀ ਹੈ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਦੀ ਰਿਲੀਜ਼ 'ਤੇ ਦੀਆ ਮਿਰਜ਼ਾ ਨੇ ਸ਼ੁਕਰਵਾਰ ਨੂੰ ਅਦਾਕਾਰਾ ਤਾਪਸੀ ਪੰਨੂ ਅਤੇ ਟੀਮ 'ਥੱਪੜ' ਦੇ ਲਈ ਦਿਲ ਨੂੰ ਛੂ ਜਾਣ ਵਾਲਾ ਪੋਸਟ ਸ਼ੇਅਰ ਕੀਤਾ। 38 ਸਾਲਾ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫ਼ਿਲਮ ਤੋਂ ਹੀ ਤਾਪਸੀ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ।
- " class="align-text-top noRightClick twitterSection" data="
">
ਇਹ ਵੀ ਪੜ੍ਹੋ: Public Review: ਸਮਾਜ ਦੇ ਦੋਹਰੇਪਨ ਉੱਤੇ ਤਾਪਸੀ ਦਾ ਜ਼ੋਰਦਾਰ 'ਥੱਪੜ'
ਦੀਆ ਨੇ ਤੀਜੀ ਵਾਰ ਅਨੁਭਵ ਸਿਨਹਾ ਦੇ ਨਾਲ ਕੰਮ ਕੀਤਾ ਹੈ। ਇਸ ਤੋਂ ਪਹਿਲਾਂ 'ਦਸ' ਅਤੇ 'ਕੈਸ਼' 'ਚ ਅਦਾਕਾਰਾ ਉਨ੍ਹਾਂ ਨਾਲ ਕੰਮ ਕਰ ਚੁੱਕੀ ਹੈ।ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਤਾਪਸੀ ਨੂੰ ਨਾਇਕ ਦੇ ਰੂਪ 'ਚ ਵਿਖਾਇਆ ਗਿਆ ਹੈ, ਜੋ ਪਿਆਰ ਅਤੇ ਰਿਸ਼ਤੇਆਂ ਦੇ ਨਾਂਅ 'ਤੇ ਘਰੇਲੂ ਹਿੰਸਾ ਬਰਦਾਸ਼ਤ ਕਰਨ ਤੋਂ ਇਨਕਾਰ ਕਰਦੀ ਹੈ।
ਫ਼ਿਲਮ 'ਥੱਪੜ' 'ਚ ਤਾਪਸੀ ਇੱਕ ਅਪਰ ਮਿਡਲ ਕਲਾਸ ਦੀ ਪੜ੍ਹੀ-ਲਿਖੀ ਔਰਤ ਦਾ ਕਿਰਦਾਰ ਅਦਾ ਕਰਦੀ ਹੈ। ਉਸ ਦਾ ਪਤੀ ਇੱਕ ਪਾਰਟੀ 'ਚ ਉਸ ਨੂੰ ਥੱਪੜ ਮਾਰਣ ਤੋਂ ਬਾਅਦ ਵੀ ਉਸ ਨੂੰ ਵਿਆਹੁਤਾ ਰਿਸ਼ਤਾ ਰੱਖਣ ਲਈ ਮਜ਼ਬੂਰ ਕਰਦਾ ਹੈ। ਤਾਪਸੀ ਤੋਂ ਇਲਾਵਾ ਪਵੈਲ ਗੁਲਾਟੀ, ਦੀਆ ਮਿਰਜ਼ਾ, ਰਤਨਾ ਪਾਠਕ, ਤਨਵੀ ਆਜ਼ਮੀ ਵਰਗੇ ਕਈ ਅਦਾਕਾਰ ਫ਼ਿਲਮ 'ਚ ਅਹਿਮ ਕਿਰਦਾਰ ਨਿਭਾ ਰਹੇ ਹਨ।