ETV Bharat / sitara

ਫ਼ਿਲਮ ਦਰਬਾਰ ਦੇ ਮੋਸ਼ਨ ਪੋਸਟਰ 'ਚ ਰਜਨੀਕਾਂਤ ਦੀ ਲੁੱਕ ਨੇ ਕੀਤੇ ਪ੍ਰਸ਼ੰਸ਼ਕ ਦੀਵਾਨੇ - ਫ਼ਿਲਮ ਦਰਬਾਰ

ਰਜਨੀਕਾਂਤ ਦੀ ਆਉਣ ਵਾਲੀ ਫ਼ਿਲਮ ਦਰਬਾਰ ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਇਸ ਪੋਸਟਰ 'ਚ ਰਜਨੀਕਾਂਤ ਪੁਲਿਸ ਅਫ਼ਸਰ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਇਹ ਮੋਸ਼ਨ ਪੋਸਟਰ ਤਾਮਿਲ, ਤੇਲਗੂ, ਮਲਿਆਲਮ ਅਤੇ ਹਿੰਦੀ ਦੇ ਵਿੱਚ ਰਿਲੀਜ਼ ਰਿਲੀਜ਼ ਕੀਤਾ ਗਿਆ ਹੈ।

ਫ਼ੋਟੋ
author img

By

Published : Nov 7, 2019, 10:17 PM IST

ਮੁੰਬਈ: ਫ਼ਿਲਮ 'ਪੀਟਾ' ਦੀ ਵੱਡੀ ਸਫਲਤਾ ਤੋਂ ਬਾਅਦ ਸੁਪਰਸਟਾਰ ਰਜਨੀਕਾਂਤ ਫ਼ਿਲਮ ਦਰਬਾਰ ਰਾਹੀਂ ਦਰਸ਼ਕਾਂ ਦਾ ਮਨੰਰੋਜਨ ਕਰਨ ਲਈ ਤਿਆਰ ਹਨ। ਫ਼ਿਲਮ ਦਰਬਾਰ ਦਾ ਮੋਸ਼ਨ ਪੋਸਟਰ ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ। ਏ.ਆਰ ਮੁਰੂਗਾਡਸ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਲੀਕਾ ਪ੍ਰੋਡਕਸ਼ਨ ਦੇ ਬੈਨਰ ਹੇਠਾਂ ਰਿਲੀਜ਼ ਹੋਵੇਗੀ।

ਇਸ ਮੋਸ਼ਨ ਪੋਸਟਰ ਦੇ ਵਿੱਚ ਇਹ ਵਿਖਾਇਆ ਗਿਆ ਹੈ ਕਿ ਇਸ ਫ਼ਿਲਮ ਦੇ ਵਿੱਚ ਰਜਨੀਕਾਂਤ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਉਂਦੇ ਹੋਏ ਵਿਖਾਈ ਦੇਣਗੇ। ਮੋਸ਼ਨ ਪੋਸਟਰ ਦੇ ਵਿੱਚ ਰਜਨੀਕਾਂਤ ਖਾਖੀ ਵਰਦੀ ਅਤੇ ਟ੍ਰੇਡਮਾਰਕਸ ਸ਼ੇਡਸ ਦੇ ਵਿੱਚ ਨਜ਼ਰ ਆ ਰਹੇ ਹਨ।
ਰਜਨੀਕਾਂਤ ਸਟਾਰਰ ਫ਼ਿਲਮ ਦਰਬਾਰ ਤਾਮਿਲ, ਤੇਲਗੂ, ਮਲਿਆਲਮ ਅਤੇ ਹਿੰਦੀ ਦੇ ਵਿੱਚ ਰਿਲੀਜ਼ ਹੋਵੇਗੀ। ਸਾਰਿਆਂ ਭਾਸ਼ਾਵਾਂ ਦੇ ਮੋਸ਼ਨ ਪੋਸਟਰ ਰਿਲੀਜ਼ ਹੋ ਚੁੱਕੇ ਹਨ।

ਵੱਖ-ਵੱਖ ਭਾਸ਼ਾਵਾਂ ਦੇ ਮੋਸ਼ਨ ਪੋਸਟਰਾਂ ਨੂੰ ਵੱਖ-ਵੱਖ ਸਿਨੇਮਾ ਹਸਤੀਆਂ ਨੇ ਸਾਂਝਾ ਕੀਤਾ ਹੈ। ਇਸ ਸੂਚੀ 'ਚ ਕਮਲ ਹਸਨ, ਮਹੇਸ਼ ਬਾਬੂ, ਮੋਹਨ ਲਾਲ ਅਤੇ ਸਲਮਾਨ ਖਾਨ ਦਾ ਨਾਂਅ ਸ਼ਾਮਿਲ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਰਜਨੀਕਾਂਤ ਤਕਰੀਬਨ 25 ਸਾਲਾਂ ਬਾਅਦ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਇਸ ਫ਼ਿਲਮ 'ਚ ਰਜਨੀਕਾਂਤ ਸਿਪਾਹੀ ਅਤੇ ਸਮਾਜ ਸੇਵੀ ਦੀ ਭੂਮੀਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫ਼ਿਲਮ ਦਰਬਾਰ ਦਾ ਇਸ ਵੇਲੇ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ। ਇਹ ਫ਼ਿਲਮ ਪੋਂਗਲ 2020 ਦੇ ਵਿੱਚ ਸਿਨੇਮਾਘਰਾਂ ਦਾ ਸ਼ਿੰਘਾਰ ਬਣੇਗੀ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.