ETV Bharat / sitara

ਕਰੂਜ਼ ਡਰੱਗ ਕੇਸ : ਆਰੀਅਨ ਖਾਨ ਨੂੰ ਮੁੜ ਹੋਵੇਗੀ ਜੇਲ੍ਹ ਜਾਂ ਮਿਲੇਗੀ ਜ਼ਮਾਨਤ ? ਅੱਜ ਹੋਵੇਗਾ ਫੈਸਲਾ - ਆਰੀਅਨ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ

ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਇਨ੍ਹਾਂ ਦਿਨੀਂ ਡਰੱਗਸ ਮਾਮਲੇ (DRUG CASE) ਦੇ ਕਾਰਨ ਸੁਰਖੀਆਂ 'ਚ ਹਨ। ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ 14 ਅਕਤੂਬਰ ਨੂੰ ਸੁਣਵਾਈ ਕਰਨ ਤੋਂ ਬਾਅਦ, ਮੁੰਬਈ ਸੈਸ਼ਨ ਕੋਰਟ (Mumbai Sessions Court) ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਮਾਮਲੇ 'ਚ ਅੱਜ ਅਦਾਲਤ ਮੁੜ ਆਰੀਅਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰੇਗੀ।

ਆਰੀਅਨ ਖਾਨ ਨੂੰ ਮੁੜ ਹੋਵੇਗੀ ਜੇਲ੍ਹ ਜਾਂ ਮਿਲੇਗੀ ਜ਼ਮਾਨਤ

author img

By

Published : Oct 20, 2021, 7:37 AM IST

ਹੈਦਰਾਬਾਦ : ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਇਨ੍ਹਾਂ ਦਿਨੀਂ ਡਰੱਗਸ (DRUG CASE) ਦੇ ਮਾਮਲੇ ਦੇ ਕਾਰਨ ਸੁਰਖੀਆਂ 'ਚ ਹਨ। ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ 14 ਅਕਤੂਬਰ ਨੂੰ ਸੁਣਵਾਈ ਕਰਨ ਤੋਂ ਬਾਅਦ, ਮੁੰਬਈ ਸੈਸ਼ਨ ਕੋਰਟ (Mumbai Sessions Court) ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਮਾਮਲੇ 'ਚ ਅੱਜ ਅਦਾਲਤ ਮੁੜ ਆਰੀਅਨ ਦੀ ਜ਼ਮਾਨਤ ਪਟੀਸ਼ਨ (ARYAN KHAN BAIL PLEA )'ਤੇ ਸੁਣਵਾਈ ਕਰੇਗੀ।

ਅੱਜ ਕੋਰਟ ਇਹ ਤੈਅ ਕਰੇਗੀ ਕਿ ਆਰੀਅਨ ਖਾਨ ਅਜੇ ਜੇਲ੍ਹ 'ਚ ਹੀ ਰਹਿਣਗੇ ਜਾਂ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਵੇਗੀ। ਦੱਸਣਯੋਗ ਹੈ ਕਿ ਐਨਸੀਬੀ (NCB) ਨੇ 2 ਅਕਤੂਬਰ ਦੀ ਰਾਤ ਨੂੰ ਮੁੰਬਈ ਤੋਂ ਗੋਵਾ ਜਾ ਰਹੇ ਇੱਕ ਕਰੂਜ਼ ਵਿੱਚ ਛਾਪੇਮਾਰੀ ਦੌਰਾਨ ਡਰੱਗਜ਼ ਮਾਮਲੇ (DRUG CASE) 'ਚ ਆਰੀਅਨ ਨੂੰ ਗ੍ਰਿਫ਼ਤਾਰ ਕੀਤਾ ਸੀ।

ਪਿਛਲੀ ਸੁਣਵਾਈ ਦੌਰਾਨ ਕੀ ਹੋਇਆ ?

ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ 14 ਅਕਤੂਬਰ ਨੂੰ ਸੁਣਵਾਈ ਕਰਨ ਤੋਂ ਬਾਅਦ, ਮੁੰਬਈ ਸੈਸ਼ਨ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਦੇ ਨਾਲ ਹੀ ਸੁਣਵਾਈ ਦੇ ਦੌਰਾਨ ਐਨਸੀਬੀ (NCB) ਨੇ ਆਰੀਅਨ ਖਾਨ ਦੀ ਜ਼ਮਾਨਤ ਦੇ ਖਿਲਾਫ ਅਦਾਲਤ ਦੇ ਸਾਹਮਣੇ ਕਈ ਦਲੀਲਾਂ ਰੱਖੀਆਂ ਸਨ। ਆਪਣੀ ਦਲੀਲਾਂ ਦਿੰਦਿਆਂ, ਐਨਸੀਬੀ ਨੇ ਅਦਾਲਤ ਨੂੰ ਕਿਹਾ ਸੀ ਕਿ ਜਾਂਚ ਪੂਰੀ ਹੋਣ ਤੱਕ ਜ਼ਮਾਨਤ ਦੇਣ ਨਾਲ ਮਾਮਲੇ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।

ਆਰੀਅਨ ਖਾਨ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਹੁਣ ਤੱਕ ਕੀ-ਕੀ ਹੋਇਆ ?

2 ਅਕਤੂਬਰ : ਐਨਸੀਬੀ (Northetics Control Bureau) ਨੇ ਮੁੰਬਈ ਤੋਂ ਗੋਆ ਜਾ ਰਹੀ ਕਰੂਜ਼ ਉੱਤੇ ਛਾਪਾ ਮਾਰਿਆ, ਜਿਸ ਵਿੱਚ 13 ਗ੍ਰਾਮ ਕੋਕੀਨ, 21 ਗ੍ਰਾਮ ਚਰਸ ਅਤੇ ਐਮਡੀਐਮਏ ਦੀਆਂ 22 ਗੋਲੀਆਂ ਬਰਾਮਦ ਹੋਈਆਂ। ਇਸ ਮਾਮਲੇ ਵਿੱਚ ਆਰੀਅਨ ਖਾਨ ਸਣੇ ਕਈ ਹੋਰਨਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

3 ਅਕਤੂਬਰ : ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ, ਉਨ੍ਹਾਂ ਦੇ ਦੋਸਤ ਅਰਬਾਜ਼ ਮਰਚੈਂਟ, ਮਾਡਲ ਮੁਨਮੁਨ ਧਮੇਚਾ ਦੀ ਗ੍ਰਿਫ਼ਤਾਰੀ ਕੀਤੀ ਗਈ ਤੇ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਨਸੀਬੀ ਨੇ ਆਰੀਅਨ ਖਾਨ ਦੇ ਫੋਨ ਤੋਂ ਮਿਲੀ ਡੀਟੇਲ ਦੇ ਆਧਾਰ 'ਤੇ ਅੰਤਰ ਰਾਸ਼ਟਰੀ ਡਰੱਗ ਤਸਕਰੀ (international drug smuggling) ਨਾਲ ਆਰੀਅਨ ਖਾਨ ਦੇ ਸਬੰਧ ਦੱਸੇ। ਅਦਾਲਤ ਨੇ ਆਰੀਅਨ ਖਾਨ ਦੀ ਹਿਰਾਸਤ 7 ਅਕਤੂਬਰ ਤੱਕ ਵੱਧਾ ਦਿੱਤੀ।

7 ਅਕਤੂਬਰ : ਇਸ ਦਿਨ, ਐਨਸੀਬੀ ਨੇ ਮੁੜ ਆਰੀਅਨ ਖਾਨ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਆਰੀਅਨ ਵੱਲੋਂ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਗਈ ਸੀ।

8 ਅਕਤੂਬਰ: ਅਦਾਲਤ ਨੇ ਆਰੀਅਨ ਖਾਨ, ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ।

9 ਅਕਤੂਬਰ: ਆਰੀਅਨ ਖਾਨ ਵੱਲੋਂ ਮੁੜ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਗਈ। ਇਸ 'ਚ ਕਿਹਾ ਗਿਆ ਕਿ ਉਸ ਨੂੰ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਗਿਆ ਹੈ। ਉਸ ਕੋਲੋਂ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ, ਜਿਸ ਨੂੰ ਐਨਸੀਬੀ ਨੇ ਵੀ ਆਪਣੀ ਰਿਪੋਰਟ ਵਿੱਚ ਸਵੀਕਾਰ ਕੀਤਾ ਹੈ।

11 ਅਕਤੂਬਰ: ਆਰੀਅਨ ਖਾਨ ਦੇ ਵਕੀਲ ਨੇ ਜ਼ਮਾਨਤ ਪਟੀਸ਼ਨ 'ਤੇ ਛੇਤੀ ਸੁਣਵਾਈ ਦੀ ਮੰਗ ਕੀਤੀ। ਅਦਾਲਤ ਨੇ ਇਸ ਮਾਮਲੇ ਵਿੱਚ 13 ਅਕਤੂਬਰ ਤੱਕ ਜਵਾਬ ਦੇਣ ਲਈ ਕਿਹਾ ਹੈ।

13 ਅਕਤੂਬਰ: ਵਿਸ਼ੇਸ਼ ਐਨਡੀਪੀਐਸ ਅਦਾਲਤ ਨੇ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਇੱਕ ਦਿਨ ਲਈ ਮੁਲਤਵੀ ਕਰ ਦਿੱਤੀ।

14 ਅਕਤੂਬਰ: ਮੁੰਬਈ ਦੀ ਸੈਸ਼ਨ ਕੋਰਟ ਵਿੱਚ ਲੰਮੀ ਸੁਣਵਾਈ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਗਿਆ ਹੈ। ਹੁਣ ਅਦਾਲਤ ਅੱਜ ਇਸ ਮਾਮਲੇ ਵਿੱਚ ਅੰਤਮ ਫੈਸਲਾ ਸੁਣਾਏਗੀ।

ਦੱਸ ਦਈਏ ਕਿ ਇਸ ਵੇਲੇ ਆਰੀਅਨ ਅਤੇ ਅਰਬਾਜ਼ ਮਰਚੈਂਟ ਨੂੰ ਆਰਥਰ ਰੋਡ ਜੇਲ੍ਹ ਵਿੱਚ ਰੱਖਿਆ ਗਿਆ ਹੈ ਜਦੋਂ ਕਿ ਧਮੇਚਾ ਨੂੰ ਬਾਈਕੁੱਲਾ ਮਹਿਲਾ ਜੇਲ੍ਹ ਵਿੱਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ‘ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਇੱਕ ਦੂਜੇ ਨਾਲ ਕਰ ਰਹੇ ਸਨ ਮਜ਼ਾਕ, ਠੇਸ ਪਹੁੰਚਾਉਣ ਦਾ ਨਹੀਂ ਸੀ ਇਰਾਦਾ’

ETV Bharat Logo

Copyright © 2024 Ushodaya Enterprises Pvt. Ltd., All Rights Reserved.