ਮੁੰਬਈ: ਮਹਾਂ ਨਾਇਕ ਅਮਿਤਾਭ ਬਚਨ ਦਰਦ ਅਤੇ ਤਕਲੀਫ਼ ਦੇ ਨਾਲ ਲੱੜ ਰਹੇ ਹਨ, ਪਰ ਇਸ ਦੇ ਬਾਵਜੂਦ ਉਹ ਆਪਣੇ ਕੰਮ ਨੂੰ ਸਭ ਤੋਂ ਪਹਿਲਾਂ ਤਰਜ਼ੀਹ ਦੇ ਰਹੇ ਹਨ।
ਕੁਝ ਦਿਨ ਪਹਿਲਾਂ ਅਮਿਤਾਭ ਬਚਨ ਨੇ ਆਪਣੇ ਫੈਨਜ਼ ਨੂੰ ਇਹ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੇ ਗ੍ਰਹਿ ਜਲਸਾ ਵਿਖੇ ਮੁਲਾਕਾਤ ਨਹੀਂ ਹੋਵੇਗੀ, ਕਿਉਂਕਿ ਉਹ ਠੀਕ ਨਹੀਂ ਹਨ। ਇਹ ਜਾਣਕਾਰੀ ਉਨ੍ਹਾਂ ਆਪਣੇ ਬਲਾਗ ਰਾਹੀ ਦਿੱਤੀ ਸੀ।
ਦੱਸਣਯੋਗ ਹੈ ਕਿ ਹਾਲ ਹੀ ਦੇ ਵਿੱਚ ਫ਼ਿਲਮ 'ਚੇਹਰੇ' ਦੇ ਲੁੱਕ ਨੂੰ ਬਿਗ-ਬੀ ਨੇ ਸਾਂਝਾ ਕਰਦੇ ਹੋਏ ਲਿਖਿਆ,"ਮਿਸਟਰ ਪੇਨ (ਦਰਦ) ਜੇਕਰ ਨਹੀਂ ਹੁੰਦੇ ਤਾਂ ਇਸ ਦੇ ਆਪਣੇ ਨਤੀਜੇ ਹੋਣਗੇ ਜਿੱਥੇ ਤੁਹਾਨੂੰ ਰਿਪੇਅਰ ਕੀਤਾ ਜਾਵੇਗਾ। ਮੈਂ ਇਹ ਕਰ ਸਕਦਾ ਹਾਂ ..ਕ੍ਰਿਪਾ ਇਸ ਨੂੰ ਹਲਕੇ 'ਚ ਨਾ ਲਵੋਂ ਅਤੇ ਮਜ਼ਾਕ 'ਚ ਉਡਾ ਦਵੋਂ। ਮੈਂ ਅਜਿਹਾ ਹੀ ਕਰੂਗਾਂ।"
ਬਿਗ-ਬੀ ਰੂਮੀ ਜਾਫ਼ਰੀ ਵੱਲੋਂ ਨਿਰਦੇਸ਼ਿਤ ਫ਼ਿਲਮ 'ਚੇਹਰੇ' 'ਚ ਕੰਮ ਕਰ ਰਹੇ ਹਨ। ਇਸ ਫ਼ਿਲਮ 'ਚ ਇਮਰਾਨ ਹਾਸ਼ਮੀ ਅਤੇ ਅੰਨੂ ਕਪੂਰ ਵੀ ਹਨ।