ETV Bharat / sitara

ਬਿੱਗ ਬੀ ਦੀਆਂ ਅੱਖਾਂ 'ਚ ਪ੍ਰੇਸ਼ਾਨੀ, ਬੋਲੇ- ਅੰਨ੍ਹਾ ਹੋਣ ਦੀ ਕਗਾਰ 'ਤੇ ਹਾਂ

ਅਦਾਕਾਰ ਅਮਿਤਾਭ ਬੱਚਨ ਨੇ ਆਪਣੀ ਅੱਖ ਦੀ ਪ੍ਰੇਸ਼ਾਨੀ ਨੂੰ ਲੈ ਕੇ ਚਿੰਤਾ ਜਤਾਈ ਹੈ। ਮੈਗਾਸਟਾਰ ਨੂੰ ਡਰ ਹੈ ਕਿ ਕਿਧਰੇ ਉਹ ਅੰਨ੍ਹੇ ਨਾ ਹੋ ਜਾਣ।

author img

By

Published : Apr 10, 2020, 11:05 PM IST

big b almost believed blindness is on its way
ਫ਼ੋਟੋ

ਮੁੰਬਈ: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਨੇ ਆਪਣੀ ਅੱਖ ਦੀ ਪ੍ਰੇਸ਼ਾਨੀ ਨੂੰ ਲੈ ਕੇ ਚਿੰਤਾ ਜਤਾਈ ਹੈ। ਮੈਗਾਸਟਾਰ ਨੂੰ ਡਰ ਹੈ ਕਿ ਕਿਧਰੇ ਉਹ ਅੰਨ੍ਹੇ ਨਾ ਹੋ ਜਾਣ।

ਅਦਾਕਾਰ ਨੇ ਆਪਣੇ ਬਲਾਗ 'ਤੇ ਲਿਖਿਆ,"ਅੱਖਾਂ ਕਦੇ ਕਦੇ ਧੁੰਧਲੀ ਤਸਵੀਰ ਦੇਖਦੀ ਹੈ,,,, ਨਜ਼ਰਾਂ ਉਸ ਨੂੰ ਡਬਲ ਸਮਝਾਉਂਦੀ ਹੈ ਤੇ ਕੁਝ ਦਿਨਾਂ ਤੋਂ ਖ਼ੁਦ ਨੂੰ ਮਨਾ ਰਿਹਾ ਹਾਂ ਕਿ ਅੰਨ੍ਹਾ ਹੋਣ ਦੀ ਕਗਾਰ ਉੇੱਤੇ ਹਾਂ। ਮੇਰੇ ਅੰਦਰ ਮੌਜੂਦ ਬਾਕੀ ਦੀ ਮਿਲੀਅਨ ਮੈਡੀਕਲ ਦਿੱਕਤਾਂ 'ਚੋਂ ਇੱਕ ਇਹ ਵੀ ਹੋਣ ਵਾਲੀ ਹੈ।"

ਅਦਾਕਾਰ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਜਦ ਉਨ੍ਹਾਂ ਦੀ ਅੱਖ ਵਿੱਚ ਤਕਲੀਫ਼ ਹੁੰਦੀ ਸੀ ਤਾਂ ਉਨ੍ਹਾਂ ਦੀ ਮਾਂ ਘਰੇਲੂ ਤਰੀਕੇ ਨਾਲ ਇਲਾਜ਼ ਕਰਦੀ ਸੀ।

ਬੱਚਨ ਨੇ ਕਿਹਾ, "ਪਰ ਹੁਣ.... ਅੱਜ... ਪੁਰਾਣੇ ਦਿਨਾਂ ਦੀ ਯਾਦ ਆਉਂਦੀ ਹੈ ਜਦ ਮਾਂ ਆਪਣੀ ਸਾੜੀ ਦੇ ਪਲੂ ਨੂੰ ਗੋਲ ਕਰਕੇ ਉਸ ਵਿੱਚ ਭਾਫ਼ ਭਰ ਕੇ ਮੇਰੀਆਂ ਅੱਖਾਂ ਨੂੰ ਸੇਕ ਦਿੰਦੀ ਸੀ ਤੇ ਬਸ...... ਦਿੱਕਤ ਖ਼ਤਮ.....ਤਾਂ ਉਸੇ ਤਰ੍ਹਾਂ.... ਗਰਮ ਪਾਣੀ ਤੇ ਹੱਥਾਂ ਦਾ ਤੋਲੀਆ ਆਪਣੀਆਂ ਅੱਖਾਂ ਉੱਤੇ ਰੱਖਿਆ ਹੈ।"

ਬਿੱਗ ਬੀ ਨੇ ਦੱਸਿਆ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਹਾਲੇ ਅੰਨ੍ਹੇ ਨਹੀਂ ਹੋਣਗੇ। ਬਸ ਸਕ੍ਰੀਨ-ਟਾਈਮ ਜ਼ਿਆਦਾ ਹੋਣ ਕਾਰਨ ਇੱਕ ਅੱਖ ਦੀ ਪੁਤਲੀ ਉੱਤੇ ਜ਼ਿਆਦਾ ਅਸਰ ਪੈ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.