ਮੁੰਬਈ: ਅਦਾਕਾਰਾ ਭੂਮੀ ਪੇਡਨੇਕਰ ਦਾ ਕਹਿਣਾ ਹੈ ਕਿ ਸਵੈ-ਸਵੀਕ੍ਰਿਤੀ ਅਤੇ ਸਵੈ-ਪਿਆਰ ਨੇ ਵਜਨ ਘਟਾਉਣ ਦੀ ਯਾਤਰਾ ਵਿੱਚ ਮੱਹਤਵਪੂਰਨ ਭੂਮਿਕਾ ਨਿਭਾਈ ਹੈ। ਅਦਾਕਾਰਾ ਨੇ ਆਪਣੀ ਬਾਲੀਵੁੱਡ ਦੀ ਪਹਿਲੀ ਫ਼ਿਲਮ 'ਦਮ ਲਗਾ ਕੇ ਹਈਸ਼ਾ' ਵਿੱਚ ਵਜ਼ਨ ਵਧਾਉਣ ਤੋਂ ਬਾਅਦ ਵਜ਼ਨ ਘਟਾਉਣ ਨੂੰ ਲੈ ਕੇ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਸੀ।
ਜਦ ਅਦਾਕਾਰਾ ਨੂੰ ਇੱਕ ਫਿਟਨੈਸ ਟਿਪ ਨੂੰ ਸਾਂਝਾ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਕਿਹਾ, "ਸਵੈ-ਸਵੀਕ੍ਰਿਤੀ ਅਤੇ ਸਵੈ-ਪਿਆਰ ਵਜਨ ਘਟਾਉਣ ਦੀ ਯਾਤਰਾ ਦੀ ਕੁੰਜੀ ਹੈ। ਨਾਲ ਹੀ ਖ਼ੁਦ ਨੂੰ ਦੇਖਣ ਦਾ ਤਰੀਕਾ ਅਹਿਮੀਅਤ ਰੱਖਦਾ ਹੈ। ਤੁਸੀ ਖ਼ੁਦ ਨੂੰ ਉਸੇ ਰੂਪ ਵਿੱਚ ਸਵੀਕਾਰ ਕਰੋ, ਜਿਵੇ ਦੇ ਤੁਸੀਂ ਹੋ।"
ਉਨ੍ਹਾਂ ਨੇ ਅੱਗੇ ਕਿਹਾ, "ਤੁਹਾਨੂੰ ਅਨੁਸ਼ਾਸਿਤ ਹੋਣਾ ਚਾਹੀਦਾ ਹੈ। ਮੇਰੇ ਮਾਮਲੇ ਵਿੱਚ ਗ਼ੱਲ ਕਰੀਏ ਤਾਂ ਮੈਂ ਸ਼ਾਮ ਨੂੰ 7:30 ਵਜੇ ਤੋਂ ਬਾਅਦ ਜਿਮ ਜਾਣ ਤੋਂ ਕਦੇ ਪਿੱਛੇ ਨਹੀਂ ਹਟੀ ਸੀ ਤੇ ਇਸ ਸਮੇਂ ਤੋਂ ਬਾਅਦ ਕੁਝ ਵੀ ਨਹੀਂ ਖਾਂਦੀ ਸੀ।"
ਆਪਣੇ ਮਨਪਸੰਦ ਕਿਰਦਾਰ ਬਾਰੇ ਗ਼ੱਲ ਕਰਦਿਆਂ ਅਦਾਕਾਰਾ ਨੇ ਕਿਹਾ, "ਮੈਂ ਆਪਣੇ ਪਸੰਦੀਦਾ ਕਿਰਦਾਰ ਬਾਰੇ ਫ਼ੈਸਲਾ ਨਹੀਂ ਕਰ ਸਕਦੀ। ਮੈਂ ਹੁਣ ਤੱਕ 8 ਫ਼ਿਲਮਾਂ ਵਿੱਚ ਕੰਮ ਕੀਤਾ ਹੈ, ਉਨ੍ਹਾਂ ਵਿੱਚੋਂ ਜੇ ਮੈਂ ਪਿਛਲੇ ਸਾਲ ਦੇ ਸਭ ਤੋਂ ਮੱਜ਼ੇਦਾਰ ਕਿਰਦਾਰ ਦੀ ਚੋਣ ਕਰਾਂ ਤਾਂ 'ਸਾਂਡ ਕੀ ਆਂਖ' ਤੇ 'ਪਤੀ ਪਤਨੀ ਔਰ ਵੌਹ' ਦਾ ਕਿਰਦਾਰ ਹੈ।"